ਆਸਟ੍ਰੇਲੀਆ ‘ਚ ਕਰੋਨਾਵਾਇਰਸ ਵੈਕਸੀਨ, ਇਸ ਪਿਛਲੇ ਕਿਓਂ, ਕਦੋਂ, ਤੇ ਸਾਰੇ ਲੋਕਾਂ ਤੱਕ ਟੀਕੇ ਪਹੁੰਚਣ ਦੀ ਸੰਭਾਵਨਾ

ਇਹ ਜਾਣਕਾਰੀ ਤਿੰਨ ਵੱਖਰੇ ਟੀਕਾਕਰਨ ਵਿਕਲਪਾਂ ਬਾਰੇ ਹੈ ਜੋ ਫੈਡਰਲ ਸਰਕਾਰ ਦੁਆਰਾ ਦਿੱਤੇ ਜਾ ਰਹੇ ਹਨ। ਇਸ ਤਹਿਤ ਵੈਕਸੀਨ ਦੇ ਆਸਟ੍ਰੇਲੀਅਨ ਲੋਕਾਂ ਤੱਕ ਪਹੁੰਚਣ ਦੀ ਮਹੱਤਤਾ ਬਾਰੇ ਵੀ ਦੱਸਿਆ ਜਾ ਰਿਹਾ ਹੈ।

Australia vaccine graphic

Australia is due to roll out a vaccine in 2021. Source: SBS News

ਕਰੋਨਾਵਾਇਰਸ ਟੀਕੇ ਨੂੰ ਵਿਕਸਤ ਕਰਨ ਦੀ ਗਤੀ ਨੇ ਪੂਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ ਹੈ।

ਬ੍ਰਿਟੇਨ ਅਤੇ ਯੂਨਾਈਟਿਡ ਸਟੇਟਸ ਨੇ ਫਾਈਜ਼ਰ / ਬਾਇਓਨਟੈਕ ਟੀਕੇ - ਅਤੇ ਹੁਣ ਹਾਲ਼ ਹੀ ਵਿੱਚ ਯੂ ਐਸ ਨੇ ਮਾਡਰਨਾ ਟੀਕਾ - ਨੂੰ ਉਥੇ ਖਾਸ ਲੋੜਵੰਦ ਲੋਕਾਂ ਵਿੱਚ ਸੰਕਟਕਾਲੀਨ ਪ੍ਰਵਾਨਗੀ ਦੇ ਦਿੱਤੀ ਹੈ।

ਆਸਟ੍ਰੇਲੀਆ ਵਿੱਚ ਇੱਕ ਵਾਰ ਫਿਰ ਕੋਵਿਡ -19 ਦੇ ਫੈਲਾਅ ਪਿੱਛੋਂ ਪੁੱਛਿਆ ਜਾ ਰਿਹਾ ਹੈ ਕਿ ਇੱਥੇ ਇਸਦਾ ਰੋਲਆਉਟ ਕਦੋਂ ਸ਼ੁਰੂ ਹੋਵੇਗਾ।

ਫੈਡਰਲ ਸਰਕਾਰ ਨੇ ਜਨਤਾ ਨੂੰ ਭਰੋਸਾ ਦਿਵਾਇਆ ਹੈ ਕਿ ਇੱਕ ਟੀਕਾ ਜਲਦ ਆ ਰਿਹਾ ਹੈ ਜਿਸਾਨੂੰ 2021 ਦੀ ਪਹਿਲੀ ਤਿਮਾਹੀ ਵਿੱਚ ਲੋਕਾਂ ਤੱਕ ਪਹੁੰਚਾਉਣ ਲਈ ਇੱਕ ਵਿਆਪਕ ਯੋਜਨਾ ਤਿਆਰ ਕੀਤੀ ਆ ਰਹੀ ਹੈ, ਪਰ ਹਾਲੇ ਕੁਝ ਵੀ ਪੱਥਰ 'ਤੇ ਲਕੀਰ ਨਹੀਂ ਹੈ। ਆਓ ਜਾਣੋ ਕਿ ਹੁਣ ਤੱਕ ਸਾਨੂੰ ਕੀ ਪਤਾ ਹੈ।

ਆਸਟ੍ਰੇਲੀਆ ਨੇ ਹਾਲੇ ਤੱਕ ਕਿਸੇ ਟੀਕੇ ਨੂੰ ਮਨਜ਼ੂਰੀ ਕਿਉਂ ਨਹੀਂ ਦਿੱਤੀ?

ਯੂਨੀਵਰਸਿਟੀ ਆਫ ਸਾਊਥ ਆਸਟ੍ਰੇਲੀਆ ਦੇ ਮਹਾਂਮਾਰੀ ਵਿਗਿਆਨੀ ਪ੍ਰੋਫੈਸਰ ਐਡਰਿਅਨ ਐਸਟਰਮੈਨ ਨੇ ਕਿਹਾ ਕਿ ਇਸਦਾ ਜਵਾਬ ਬਹੁਤ ਅਸਾਨ ਹੈ - 'ਜਲਦਬਾਜ਼ੀ ਕਰਨ ਦੀ ਜ਼ਰੂਰਤ ਨਹੀਂ ਹੈ'।
Allergic reactions to the Pfizer/BioNtech vaccine are said to be incredibly rare.
Allergic reactions to the Pfizer/BioNtech vaccine are said to be incredibly rare. Source: Photonews
ਉਨ੍ਹਾਂ ਕਿਹਾ ਕਿ ਯੂਕੇ ਅਤੇ ਯੂਐਸ ਵਿੱਚ ਫਾਈਜ਼ਰ / ਬਾਇਓਨਟੈਕ ਟੀਕੇ ਬਾਰੇ ਇਹ ਯਾਦ ਰੱਖਣਾ ਮਹੱਤਵਪੂਰਨ ਹੈ ਕਿ ਸਿਰਫ "ਐਮਰਜੈਂਸੀ ਪ੍ਰਵਾਨਗੀ" ਮਿਲੀ ਹੈ, ਮਤਲਬ ਕਿ ਤਿੰਨ ਪੜਾਅ ਅਜੇ ਮੁਕੰਮਲ ਨਹੀਂ ਹੋਏ, ਪਰ ਇੰਤਜ਼ਾਰ ਬਹੁਤ ਜ਼ਿਆਦਾ ਹੈ।

“ਇਹ ਸੰਕਟਕਾਲੀਨ ਵਰਤੋਂ ਕਰਕੇ ਅਸਧਾਰਨ ਸਥਿਤੀ ਹੈ ਪਰ ਕਿਉਂਕਿ ਯੂਕੇ ਅਤੇ ਯੂਐਸ ਵਰਗੇ ਦੇਸ਼ ਕੋਵਿਡ -19 ਦੇ ਨਾਲ ਅਜਿਹੀਆਂ ਗੰਭੀਰ ਹਾਲਤਾਂ ਵਿੱਚ ਹਨ, ਉਹ ਅਸਲ ਵਿੱਚ ਇੰਨਾ ਸਮਾਂ ਇੰਤਜ਼ਾਰ ਨਹੀਂ ਕਰ ਸਕਦੇ… ਅਤੇ ਇਹ ਉਸ ਲਿਹਾਜ ਨਾਲ਼ ਕਾਫ਼ੀ ਸਹੀ ਹੈ,” ਉਨ੍ਹਾਂ ਕਿਹਾ।

ਆਸਟ੍ਰੇਲੀਆ ਟੀਕਾਕਰਨ ਕਦੋਂ ਸ਼ੁਰੂ ਕਰੇਗਾ?

ਪ੍ਰੋਫੈਸਰ ਐਸਟਰਮੈਨ ਨੇ ਕਿਹਾ, "ਸਾਡੀ ਰੈਗੂਲੇਟਰੀ ਅਥਾਰਿਟੀ [ਥੈਰੇਪਟਿਕ ਗੁੱਡਜ਼ ਐਡਮਨਿਸਟ੍ਰੇਸ਼ਨ] ਪੂਰੇ ਟਰਾਇਲ ਦੇ ਨਤੀਜੇ ਪ੍ਰਾਪਤ ਕਰਨ ਦੀ ਬਜਾਏ ਇੰਤਜ਼ਾਰ ਕਰੇਗੀ, ਉਹਨਾਂ ਨੂੰ ਧਿਆਨ ਨਾਲ ਦੇਖੇਗੀ, ਉਹਨਾਂ ਨੂੰ ਵੱਡਾ ਠੀਕਾ ਮਾਰੇਗੀ ਤਾਂਹੀ ਅਸੀਂ ਟੀਕਾ ਲਗਾਉਣਾ ਸ਼ੁਰੂ ਕਰ ਸਕਦੇ ਹਾਂ।"

ਉਨ੍ਹਾਂ ਉਮੀਦ ਜ਼ਾਹਿਰ ਕੀਤੀ ਕਿ “ਮਾਰਚ  2021 ਦੇ ਆਸਪਾਸ" ਫਾਈਜ਼ਰ / ਬਾਇਓਨਟੈਕ ਟੀਕੇ ਲਈ ਰਾਹ ਪੱਧਰਾ ਹੋ ਸਕਦਾ ਹੈ।

ਪਹਿਲਾਂ ਇਹ ਟੀਕਾ ਕਿਸ ਲਈ ਉਪਲਬਧ ਹੋਵੇਗਾ?

ਆਸਟ੍ਰੇਲੀਆ ਦੇ ਕਾਰਜਕਾਰੀ ਚੀਫ ਮੈਡੀਕਲ ਅਫਸਰ ਪਾਲ ਕੈਲੀ ਨੇ ਪੁਸ਼ਟੀ ਕੀਤੀ ਹੈ ਕਿ ਕਿਸੇ ਵੀ ਟੀਕੇ ਨੂੰ ਪਹਿਲ-ਸਮੂਹਾਂ ਦੇ ਅਨੁਸਾਰ ਹੀ ਦੇਣਾ ਸ਼ੁਰੂ ਕੀਤਾ ਜਾਏਗਾ, ਬਜ਼ੁਰਗਾਂ ਅਤੇ ਗੰਭੀਰ ਸਿਹਤ ਦੀਆਂ ਸਮੱਸਿਆਵਾਂ ਵਾਲੇ ਵਿਅਕਤੀਆਂ ਨੂੰ ਪਹਿਲਾਂ ਤਰਜੀਹ ਦਿੱਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਜਿਹੜੇ ਲੋਕ ਵਿਸ਼ਾਣੂ ਲਈ ਜ਼ਿਆਦਾ ਜੋਖਮ ਵਾਲੇ ਹਨ, ਜਿਵੇਂ ਕਿ ਸਿਹਤ ਕਾਮੇ ਅਤੇ ਬੁਢਾਪਾ ਦੇਖਭਾਲ ਵਾਲੇ, ਸੂਚੀ ਵਿੱਚ ਦੂਸਰੇ ਨੰਬਰ 'ਤੇ ਆਉਣਗੇ, ਉਸ ਤੋਂ ਬਾਅਦ ਐਮਰਜੈਂਸੀ ਸੇਵਾਵਾਂ ਵਿੱਚ ਕੰਮ ਕਰਨ ਵਾਲੇ ਅਤੇ ਜ਼ਰੂਰੀ ਕਰਮਚਾਰੀ ਸ਼ਾਮਲ ਹੋਣਗੇ।

ਆਸਟ੍ਰੇਲੀਆ ਨੇ ਕਿਹੜੇ ਟੀਕੇ ਵਿੱਚ ਨਿਵੇਸ਼ ਕੀਤਾ ਹੈ?

ਕੁਈਨਜ਼ਲੈਂਡ ਯੂਨੀਵਰਸਿਟੀ ਦੇ ਵੈਕਸੀਨ ਟੀਕੇ ਨੂੰ ਛੱਡਣ ਦੇ ਫੈਸਲੇ ਪਿੱਛੋਂ ਆਸਟ੍ਰੇਲੀਅਨ ਸਰਕਾਰ ਕੋਲ ਹੁਣ ਤਿੰਨ ਵਿਕਲਪ ਹਨ। ਹਰ ਵਿਅਕਤੀ ਲਈ ਦੋ ਟੀਕਾ-ਖੁਰਾਕਾਂ ਦੀ ਜਰੂਰਤ ਹੁੰਦੀ ਹੈ ਅਤੇ ਇਸ ਨਾਲ਼ 25 ਮਿਲੀਅਨ ਜਾਂ ਇਸ ਤੋਂ ਵੱਧ ਲੋਕਾਂ ਨੂੰ ਕਵਰ ਕਰਨ ਦੀ ਜ਼ਰੂਰਤ ਹੈ।

  • ਐਸਟਰਾਜ਼ੇਨੇਕਾ
AstraZeneca
Source: SBS News
ਸਰਕਾਰ ਨੇ ਇਸ ਮਹੀਨੇ ਆਕਸਫੋਰਡ ਯੂਨੀਵਰਸਿਟੀ ਦੇ ਐਸਟਰਾਜ਼ੇਨੇਕਾ ਟੀਕੇ ਨੂੰ 33.8 ਮਿਲੀਅਨ ਤੋਂ ਵਧਾ ਕੇ 53.8 ਮਿਲੀਅਨ ਤੱਕ ਪਹੁੰਚਾਉਣ ਲਈ ਫੈਸਲਾ ਲਿਆ ਹੈ। ਇਸ ਨੂੰ ਅਜੇ ਕਿਤੇ ਵੀ ਮਨਜ਼ੂਰੀ ਮਿਲਣੀ ਬਾਕੀ ਹੈ ਪਰ ਨਤੀਜੇ ਸੁਝਾਅ ਦਿੰਦੇ ਹਨ ਕਿ ਇਹ 90 ਪ੍ਰਤੀਸ਼ਤ ਤੱਕ ਪ੍ਰਭਾਵਸ਼ਾਲੀ ਹੈ।

“ਇਹ ਉਹ ਟੀਕਾ ਹੈ ਜਿਸ ਨੂੰ ਅਸੀਂ ਵਾਇਰਲ ਵੈਕਟਰ ਕਹਿੰਦੇ ਹਾਂ। ਇਹ ਇੱਕ ਚਿਮਪਾਂਜ਼ੀ ਵਾਇਰਸ ਦੀ ਵਰਤੋਂ ਕਰਦਾ ਹੈ, ਜਿਸਦਾ ਸਾਨੂੰ ਸੰਕਰਮਿਤ ਕਰਨ ਲਈ ਕੋਈ ਨੁਕਸਾਨ ਨਹੀਂ ਹੁੰਦਾ ਅਤੇ ਫਿਰ ਇਸ ਜ਼ਰੀਏ ਵੈਕਸੀਨ ਸਰੀਰ ਵਿੱਚ ਪਹੰਚ ਜਾਂਦਾ ਹੈ,” ਪ੍ਰੋਫੈਸਰ ਐਸਟਰਮੈਨ ਨੇ ਕਿਹਾ।
ਆਸਟ੍ਰੇਲੀਆ ਦੀ ਬਾਇਓਟੈਕਨਾਲੌਜੀ ਕੰਪਨੀ ਸੀ ਐਸ ਐਲ ਨੇ ਮੈਲਬਰਨ ਵਿੱਚ ਇਸ ਵੈਕਸੀਨ ਦੀਆਂ 50 ਮਿਲੀਅਨ ਖੁਰਾਕਾਂ ਬਣਾਉਣ ਲਈ ਕਰਾਰ ਕੀਤਾ ਹੈ।
ਇਸ ਨੇ ਭਾਵੇਂ ਪਹਿਲਾਂ ਹੀ ਉਤਪਾਦਨ ਦੀ ਪ੍ਰਕਿਰਿਆ ਅਰੰਭ ਕਰ ਦਿੱਤੀ ਹੈ ਪਰ ਇਸਨੂੰ ਦਿੱਤੇ ਜਾਣ ਤੋਂ ਪਹਿਲਾਂ ਐਸਟਰਾਜ਼ੇਨੇਕਾ ਨੂੰ ਨਿਯਮਿਤ ਪ੍ਰਵਾਨਗੀ ਪ੍ਰਾਪਤ ਕਰਨ ਲਈ ਇੰਤਜ਼ਾਰ ਕਰਨਾ ਪਵੇਗਾ।

  • ਨੋਵਾਵੈਕਸ
Novavax
Source: SBS News
ਇਸਦੇ ਨਾਲ਼ ਹੀ ਯੂਐਸ ਦੀ ਕੰਪਨੀ ਨੋਵਾਵੈਕਸ ਦੇ ਉਸ ਵੈਕਸੀਨ ਦੀਆਂ 51 ਮਿਲੀਅਨ ਖੁਰਾਕਾਂ ਦਾ ਵਿਕਲਪ ਹੈ ਜੋ ਅਜੇ ਵੀ ਪੜਾਅ ਤਿੰਨ ਦੀ ਅਜ਼ਮਾਇਸ਼ ਵਿੱਚ ਹੈ।

ਪ੍ਰੋਫੈਸਰ ਐਸਟਰਮੈਨ ਨੇ ਕਿਹਾ ਕਿ ਇਸਨੂੰ ਇੱਕ "ਪ੍ਰੋਟੀਨ ਟੀਕਾ" ਕਿਹਾ ਜਾਂਦਾ ਹੈ ਜੋ ਕਿ ਇੱਕ ਅਜ਼ਮਾਇਆ ਅਤੇ ਪਰਖਿਆ ਢੰਗ ਹੈ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਇਹ ਨਵੇਂ ਸਾਲ ਵਿੱਚ ਕਿਸੇ ਸਮੇਂ ਮਨਜ਼ੂਰ ਹੋ ਜਾਵੇਗਾ।

“ਉਨ੍ਹਾਂ ਨੇ ਸਤੰਬਰ ਵਿੱਚ ਪੜਾਅ ਤਿੰਨ ਟਰਾਇਲ ਸ਼ੁਰੂ ਕੀਤੇ ਹਨ। ਇਹ ਸ਼ਾਇਦ ਅਗਲੇ ਸਾਲ ਘੱਟੋ-ਘੱਟ ਮਈ ਜਾਂ ਜੂਨ ਤੱਕ ਉਪਲਬਧ ਨਹੀਂ ਹੋਵੇਗਾ,” ਪ੍ਰੋਫੈਸਰ ਐਸਟਰਮੈਨ ਨੇ ਕਿਹਾ।

  • ਫਾਈਜ਼ਰ / ਬਾਇਓਨਟੈਕ
Pfizer/BioNtech
Source: SBS News
ਫਾਈਜ਼ਰ / ਬਾਇਓਨਟੈਕ ਟੀਕਾ ਜਿਸਦੇ 95 ਪ੍ਰਤੀਸ਼ਤ ਪ੍ਰਭਾਵਸ਼ਾਲੀ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਦੀਆਂ 10 ਮਿਲੀਅਨ ਖੁਰਾਕਾਂ ਜਲਦ ਆਸਟ੍ਰੇਲੀਆ ਪਹੁੰਚਣ ਦੀ ਸੰਭਾਵਨਾ ਹੈ।

ਇਸ ਟੀਕੇ ਲਈ ਟੈਕਨੋਲੋਜੀ, ਜਿਸਨੂੰ ਐਮ ਆਰ ਐਨ ਏ ਕਿਹਾ ਜਾਂਦਾ ਹੈ, ਮੁਕਾਬਲਤਨ ਨਵੀਂ ਵਿਧੀ ਹੈ ਅਤੇ ਇਸ ਤੋਂ ਪਹਿਲਾਂ ਇਹ ਇਸ ਕਿਸਮ ਦੇ ਟੀਕੇ ਨੂੰ ਵਿਕਸਤ ਕਰਨ ਲਈ ਕਦੇ ਨਹੀਂ ਵਰਤੀ ਗਈ।

ਪਰ ਜੇ ਇਹ ਟੀਕਾ, ਦੋ ਖੁਰਾਕਾਂ ਦੀ ਜ਼ਰੂਰਤ ਦੇ ਨਾਲ, ਕਾਰਗਰ ਸਾਬਤ ਹੁੰਦਾ ਹੈ ਤਾਂ ਇਸਦੇ ਪੰਜ ਮਿਲੀਅਨ ਆਸਟ੍ਰੇਲੀਅਨ ਲੋਕਾਂ ਤੱਕ ਪਹੁੰਚਣ ਦੀ ਸੰਭਾਵਨਾ ਹੈ।

ਆਸਟ੍ਰੇਲੀਅਨ ਮੈਡੀਕਲ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਡਾ: ਕ੍ਰਿਸ ਮੂਏ ਨੇ ਕਿਹਾ ਕਿ ਇਹ ਸਾਰੇ ਵੈਕਸੀਨ-ਸੌਦੇ ਸੁਰੱਖਿਅਤ ਕਰਨ ਲਈ ਫੈਡਰਲ ਸਰਕਾਰ ਦੀ ਰਣਨੀਤੀ ਬਹੁਤ ਜ਼ਰੂਰੀ ਸੀ।

"ਇਸ ਰਣਨੀਤੀ ਦੇ ਸਫਲ ਹੋਣ ਦੀ ਪੂਰੀ ਸੰਭਾਵਨਾ ਹੈ। ਇੱਕ ਹੀ ਟੋਕਰੀ ਵਿੱਚ ਸਾਰੇ ਅੰਡੇ ਰੱਖਣਾ ਸੰਭਵ ਨਹੀਂ ਸੀ।”

ਪਰ ਲੇਬਰ ਨੇ ਕਿਹਾ ਹੈ ਕਿ ਸਿਰਫ ਤਿੰਨ ਸੰਭਾਵੀ ਟੀਕੇ ਦੇ ਸੌਦੇ ਹੋਣਾ ਹੀ ਕਾਫ਼ੀ ਨਹੀਂ ਹੈ ਤੇ ਅੰਤਰਰਾਸ਼ਟਰੀ ਪੱਧਰ ਦੇ ਘੱਟੋ ਘੱਟ ਪੰਜ ਜਾਂ ਛੇ ਵੱਖਰੇ ਵੈਕਸੀਨ ਹੋਣੇ ਚਾਹੀਦੇ ਹਨ।
ਕੀ ਫਾਈਜ਼ਰ ਦਾ ਵੈਕਸੀਨ ਸਟੋਰ ਕਰਨਾ ਮੁਸ਼ਕਲ ਨਹੀਂ ਹੈ?

ਇਹ ਗੱਲ ਸਹੀ ਹੈ ਕਿ ਇਸ ਟੀਕੇ ਨੂੰ ਹਰ ਸਮੇਂ ਲਗਭਗ -70 ਡਿਗਰੀ ਸੈਲਸੀਅਸ 'ਤੇ ਸਟੋਰ ਕਰਨਾ ਪੈਂਦਾ ਹੈ ਜੋ ਇਸ ਟੀਕੇ ਦੇ ਲੋਕਾਂ ਤੱਕ ਪਹੁੰਚ ਨੂੰ ਥੋੜਾ ਹੋਰ ਗੁੰਝਲਦਾਰ ਬਣਾ ਸਕਦਾ ਹੈ।

“ਇਸ ਨੂੰ ਖਾਸ ਡੱਬਿਆਂ ਵਿੱਚ ਸਟੋਰ ਕਰਨਾ ਪੈਂਦਾ ਹੈ ਜੋ ਏਸਕੀਜ਼ ਵਰਗਏ ਹੁੰਦੇ ਹਨ ਪਰ ਇਸ ਵਿੱਚ ਤਰਲ ਨਾਈਟ੍ਰੋਜਨ ਹੁੰਦਾ ਹੈ ਜੋ ਇਸ ਨੂੰ ਬਹੁਤ ਠੰਡਾ ਰੱਖਦਾ ਹੈ,” ਪ੍ਰੋਫੈਸਰ ਐਸਟਰਮੈਨ ਨੇ ਕਿਹਾ।
داروشناسی در حال تحویل‌گیری نخستین محموله واکسین کرونا در شفاخانه‌ای در لندن.
The Pfizer/BioNTech vaccine must be kept at very cold temperatures. Source: Getty
ਫਾਈਜ਼ਰ / ਬਾਇਓਨਟੈਕ ਟੀਕੇ ਵਾਂਗ ਐਮਆਰਐਨਏ ਟੀਕੇ ਵੀ ਇੱਥੇ ਆਸਟ੍ਰੇਲੀਆ ਵਿੱਚ ਨਹੀਂ ਬਣਾਏ ਜਾ ਸਕਦੇ ਕਿਉਂਕਿ ਉਨ੍ਹਾਂ ਵਿੱਚ ਇੱਕ ਨਵੀਂ ਕਿਸਮ ਦੀ ਟੈਕਨਾਲੋਜੀ ਸ਼ਾਮਲ ਹੈ।

ਪ੍ਰੋਫੈਸਰ ਐਸਟਰਮੈਨ ਨੇ ਕਿਹਾ, “ਇਸ ਤਕਨੀਕ ਨੂੰ ਆਪਣੀ ਸਮਰੱਥਾ ਮੁਤਾਬਿਕ ਵਿਕਸਤ ਕਰਨਾ ਜ਼ਰੂਰੀ ਹੈ ਅਤੇ ਮੈਨੂੰ ਲਗਦਾ ਹੈ ਕਿ ਇਹ ਭਵਿੱਖ ਦੀ ਸੰਭਾਵੀ ਮਹਾਂਮਾਰੀਆਂ ਲਈ ਇੱਕ ਚੰਗਾ ਵਿਚਾਰ ਹੋਵੇਗਾ।"

ਕੁਈਨਜ਼ਲੈਂਡ ਯੂਨੀਵਰਸਿਟੀ ਅਤੇ ਸੀਐਸਐਲ ਟੀਕੇ ਦਾ ਕੀ ਬਣਿਆ?

ਆਸਟ੍ਰੇਲੀਆ ਦੇ ਆਪਣਾ ਟੀਕਾ ਬਣਾਉਣ ਦੀ ਕੋਸ਼ਿਸ਼ ਨੂੰ ਉਦੋਂ ਝਟਕਾ ਲੱਗਿਆ ਜਦੋਂ ਕੁਈਨਜ਼ਲੈਂਡ ਯੂਨੀਵਰਸਿਟੀ ਅਤੇ ਸੀਐਸਐਲ ਨੂੰ ਇਸ ਮਹੀਨੇ ਇਸ ਦੌੜ ਵਿੱਚੋਂ ਬਾਹਰ ਨਿਕਲਣਾ ਪਿਆ। ਅਜਿਹਾ ਵੈਕਸੀਨ ਵਿਚਲੇ ਨਾ-ਪੱਖੀ ਐੱਚਆਈਵੀ ਟੈਸਟ ਨਤੀਜੇ ਆਉਣ ਕਾਰਨ ਹੋਇਆ ਸੀ।

ਸਿਡਨੀ ਯੂਨੀਵਰਸਿਟੀ ਦੇ ਇੱਕ ਛੂਤ ਦੀਆਂ ਬਿਮਾਰੀਆਂ ਦੇ ਮਾਹਰ ਪ੍ਰੋਫੈਸਰ ਰੌਬਰਟ ਬੂਅ ਨੇ ਕਿਹਾ, “ਇਸ ਨਾਲ ਐੱਚਆਈਵੀ ਤੋਂ ਲਾਗ ਲੱਗਣ ਦਾ ਕੋਈ ਖ਼ਤਰਾ ਨਹੀਂ ਸੀ।

“ਅਸਲ ਵਿੱਚ ਜੋ ਕੁਝ ਵਰਤਿਆ ਜਾ ਰਿਹਾ ਸੀ ਉਹ ਥੋੜ੍ਹਾ ਜਿਹਾ ਪ੍ਰੋਟੀਨ ਸੀ, ਅਸਲ ਛੂਤ ਵਾਲੇ ਵਾਇਰਸ ਨਾਲ ਕੁਝ ਲੈਣਾ ਦੇਣਾ ਨਹੀਂ ਸੀ।”
ਕੁਈਨਜ਼ਲੈਂਡ ਯੂਨੀਵਰਸਿਟੀ - ਸੀਐਸਐਲ ਟੀਕਾ ਫੇਲ੍ਹ ਹੋਣ ਪਿੱਛੋਂ ਚਿੰਤਾ ਕਿਓਂ ਹੋਈ?

ਵਿਗਿਆਨੀ ਚਿੰਤਤ ਸਨ ਕਿ ਭਾਵੇਂ ਇਹ ਟੀਕਾ ਪੂਰੀ ਤਰ੍ਹਾਂ ਸੁਰੱਖਿਅਤ ਸੀ ਪਰ ਐਚਆਈਵੀ ਦੇ ਗਲਤ-ਸਕਾਰਾਤਮਕ ਨਤੀਜੇ ਆਸਟ੍ਰੇਲੀਆ ਦੇ ਐਚਆਈਵੀ ਟੈਸਟਿੰਗ ਪ੍ਰੋਗਰਾਮ ਦੇ ਨਾਲ-ਨਾਲ ਖੂਨਦਾਨ ਦੀਆਂ ਮੁਹਿੰਮ ਵਿੱਚ ਵਿਘਨ ਪਾ ਸਕਦੇ ਹਨ, ਅਤੇ ਲੋਕਾਂ ਦੀ ਧਾਰਨਾ ਅਤੇ ਵਿਸ਼ਵਾਸ ਵੀ ਇਸ ਲਈ ਇੱਕ ਵੱਡੀ ਚਿੰਤਾ ਸੀ।

ਆਸਟ੍ਰੇਲੀਅਨ ਲੋਕ ਟੀਕਾ ਲਗਵਾਉਣ ਬਾਰੇ ਕੀ ਸੋਚਦੇ ਹਨ?

ਕਿਸੇ ਵੀ ਟੀਕਾਕਰਨ ਮੁਹਿੰਮ ਦੇ ਸਫਲ ਹੋਣ ਲਈ, ਸਾਰੇ ਲੋਕਾਂ ਨੂੰ ਚੰਗੀ ਤਰ੍ਹਾਂ ਜਾਣੂ ਅਤੇ ਤਿਆਰ ਹੋਣ ਦੀ ਜ਼ਰੂਰਤ ਹੈ।

ਮੈਲਬੌਰਨ ਦੇ ਜੀਪੀ ਡਾ ਅਭਿਸ਼ੇਕ ਵਰਮਾ ਨੇ ਕਿਹਾ ਕਿ ਉਹ ਹੁਣ ਆਪਣੇ ਮਰੀਜ਼ਾਂ ਦੀ ਕੋਵਿਡ -19 ਬਾਰੇ ਚਿੰਤਾ ਨੂੰ ਠੱਲ ਪਾਉਣ ਤੋਂ ਬਾਅਦ ਸੰਭਾਵਿਤ ਟੀਕੇ ਬਾਰੇ ਮਿੱਥਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।

"ਸਾਡੇ ਕੋਲ ਟੀਕਾਕਰਣ ਬਾਰੇ ਬਹੁਤ ਸਾਰੇ ਪ੍ਰਸ਼ਨ ਹਨ; ਕੀ ਇਹ ਸੁਰੱਖਿਅਤ ਰਹੇਗਾ? ਕੀ ਇਹ ਲਾਜ਼ਮੀ ਹੋਵੇਗਾ? ਕੀ ਇਹ ਸੰਭਾਵਤ ਤੌਰ 'ਤੇ ਖ਼ਤਰਨਾਕ ਹੋ ਸਕਦਾ ਹੈ ?" ਉਨ੍ਹਾਂ ਕਿਹਾ।
ਮਾਹਰ ਚੇਤਾਵਨੀ ਦਿੰਦੇ ਹਨ ਕਿ ਤਕਨਾਲੋਜੀ ਦੁਆਰਾ ਸੰਚਾਲਿਤ 'ਇਨਫੋਡੈਮਿਕ' ਕੋਵਿਡ -19 ਟੀਕੇ ਦੇ 'ਰੋਲ-ਆਊਟ' ਨੂੰ ਖ਼ਤਰੇ ਵਿੱਚ ਪਾ ਸਕਦੇ ਹਨ।

ਲੋਕਾਂ ਨੂੰ ਡਰ ਹੈ ਕਿ ਟੀਕਾ ਵਿਕਸਤ ਕਰਨ ਦੀ ਦੌੜ ਵਿੱਚ ਕੁਝ ਜਲਦਬਾਜੀ ਕੀਤੀ ਗਏ ਹੋਵੇ - ਇਹ ਗੱਲ ਬਹੁਰ ਸਾਰੇ ਲੋਕਾਂ ਦੇ ਦਿਮਾਗ ਨਾਲ਼ ਖੇਡ ਰਹੀ ਹੈ।
ਇਸਦੇ ਚਲਦਿਆਂ ਲੋਕਾਂ ਨਾਲ਼ ਖੁੱਲ੍ਹ ਕੇ ਗੱਲਬਾਤ ਕਰਨ ਅਤੇ ਉਨ੍ਹਾਂ ਦੀਆਂ ਚਿੰਤਾਵਾਂ ਦਾ ਹੱਲ ਕਰਨ ਦੀ ਲੋੜ ਹੈ।
"ਅਸੀਂ ਸਿਹਤ ਵਿਭਾਗ ਤੋਂ ਪ੍ਰਾਪਤ ਕੀਤੇ ਗਏ ਡਾਟੇ ਦੇ ਨਾਲ-ਨਾਲ ਕਲੀਨਿਕਲ ਅਜ਼ਮਾਇਸ਼ਾਂ ਦੀ ਵਰਤੋਂ ਕਰਦਿਆਂ ਉਹ ਮੌਕੇ ਲੈਣ ਦੀ ਕੋਸ਼ਿਸ਼ ਕਰਦੇ ਹਾਂ, ਅਸੀਂ ਸਬੂਤ ਅਧਾਰਤ ਅਭਿਆਸ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜਿਸ ਦੌਰਾਨ ਅਸੀਂ ਪ੍ਰਚਾਰ ਕਰਦੇ ਹਾਂ ਕਿ ਇਹ ਇੱਕ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਟੀਕਾਕਰਨ ਹੈ।"

ਨਵੰਬਰ ਵਿੱਚ, ਆਸਟ੍ਰੇਲੀਅਨ ਨੈਸ਼ਨਲ ਯੂਨੀਵਰਸਿਟੀ ਦੇ 3,061 ਆਸਟ੍ਰੇਲੀਅਨ ਬਾਲਗ਼ਾਂ ਦੇ ਇੱਕ ਸਰਵੇਖਣ ਵਿੱਚ 58.5 ਪ੍ਰਤੀਸ਼ਤ ਲੋਕਾਂ ਵੱਲੋਂ ਕਿਹਾ ਗਿਆ ਕਿ ਉਹ ਨਿਸ਼ਚਤ ਤੌਰ 'ਤੇ ਇਸਦਾ ਟੀਕਾ ਲਗਵਾਉਣਗੇ। 6 ਫੀਸਦੀ ਨੇ ਕਿਹਾ ਕਿ ਉਹ ਨਿਸ਼ਚਤ ਤੌਰ 'ਤੇ ਅਜਿਹਾ ਨਹੀਂ ਕਰਨਗੇ।

ਕੀ ਆਸਟ੍ਰੇਲੀਆ ਦੇ ਸਾਰੇ ਭਾਈਚਾਰੇ ਇਹ ਵੈਕਸੀਨ ਲਵੋਣਗੇ ?

ਡਾ: ਵਰਮਾ ਨੇ ਕਿਹਾ ਕਿ ਕੁਝ ਨਵੇਂ ਪ੍ਰਵਾਸੀ ਸਮੂਹਾਂ, ਭਾਸ਼ਾ ਦੀਆਂ ਰੁਕਾਵਟਾਂ ਅਤੇ ਸਭਿਆਚਾਰਕ ਢੁਕਵੇਂ ਸਿਹਤ ਸੰਭਾਲ ਵਿਕਲਪਾਂ ਦੀ ਘਾਟ ਦਾ ਅਰਥ ਹੈ ਕਿ ਉਹ ਲੋਕ ਅਕਸਰ ਇਸ ਗੱਲਬਾਤ ਤੋਂ ਬਾਹਰ ਰਹਿੰਦੇ ਹਨ।

ਡਾ: ਵਰਮਾ ਨੇ ਕਿਹਾ ਕਿ ਉਹ ਸੋਚਦੇ ਹਨ ਕਿ ਉਨ੍ਹਾਂ ਲੋਕਾਂ ਦੀਆਂ ਕੁਝ ਖਾਸ ਰੁਕਾਵਟਾਂ ਹੋਣਗੀਆਂ ਕਿਉਂਕਿ ਜੇ ਉਨ੍ਹਾਂ ਨੂੰ ਗ਼ਲਤ ਜਾਣਕਾਰੀ ਮਿਲ ਰਹੀ ਹੋ ਸਕਦੀ ਹੈ ਜਦਕਿ ਸਹੀ ਸਰੋਤਾਂ ਤੋਂ ਜਾਣਕਾਰੀ ਲੈਣ ਦੀ ਲੋੜ ਹੈ। "

ਮਹਾਂਮਾਰੀ ਦੇ ਦੌਰਾਨ ਰਾਜ ਅਤੇ ਫੈਡਰਲ ਸਰਕਾਰੀ ਵਿਭਾਗਾਂ ਦੀ ਅਲੋਚਨਾ ਕੀਤੀ ਗਈ ਹੈ ਜੋ ਕਿ ਆਸਟ੍ਰੇਲੀਆ ਦੇ ਸਭਿਆਚਾਰਕ ਅਤੇ ਭਾਸ਼ਾਈ ਵਖਰੇਵੇਂ ਵਾਲ਼ੇ ਲੋਕਾਂ ਨਾਲ਼ ਸੰਚਾਰ ਦੌਰਾਨ ਗਲਤੀਆਂ ਕਰ ਰਹੇ ਸਨ।

ਮਾੜੇ ਭਾਸ਼ਾਈ ਅਨੁਵਾਦ ਅਤੇ ਸਭਿਆਚਾਰਕ ਨੁਮਾਇੰਦਿਆਂ ਨਾਲ ਸਲਾਹ-ਮਸ਼ਵਰੇ ਦੀ ਘਾਟ ਦਾ ਇਹ ਮਤਲਬ ਨਿਕਲਿਆ ਕਿ ਉਹ ਵਾਇਰਸ ਬਾਰੇ ਜਾਣਕਾਰੀ ਲਈ ਅਣਅਧਿਕਾਰਤ ਸਰੋਤਾਂ ਵੱਲ ਨੂੰ ਹੋ ਤੁਰੇ।
ਇਸਲਾਮਿਕ ਕੌਂਸਲ ਆਫ ਵਿਕਟੋਰੀਆ ਦੇ ਬੁਲਾਰੇ ਅਡੇਲ ਸਲਮਾਨ ਨੇ ਕਿਹਾ, “[ਟੀਕੇ ਬਾਰੇ] ਬਹੁਤ ਸਾਰੀਆਂ ਗਲਤ ਜਾਣਕਾਰੀ ਆਨਲਾਈਨ ਮੌਜੂਦ ਸਨ” ਅਤੇ ਹਾਲਾਤ ਇਹ ਹੈ ਕਿ ਟੀਕੇ ਦੀ ਗਲਤ ਜਾਣਕਾਰੀ ਨਾਲ ਲੜਨਾ ਆਸਟ੍ਰੇਲੀਆ ਦੇ ਘੱਟ ਗਿਣਤੀ ਭਾਈਚਾਰਿਆਂ ਲਈ ਨਹੀਂ, ਬਲਕਿ ਸਾਰੀ ਆਬਾਦੀ ਲਈ ਚੁਣੌਤੀ ਬਣ ਗਿਆ ਹੈ।

“ਮੈਂ ਸੋਚਦਾ ਹਾਂ ਕਿ ਇਹ ਮਹੱਤਵਪੂਰਣ ਹੈ ਕਿ ਸਹੀ ਮੈਸੇਜਿੰਗ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਉਤਸ਼ਾਹਿਤ ਕੀਤਾ ਜਾਵੇ ਕਿਉਂਕਿ ਇੱਥੇ ਬਹੁਤ ਜ਼ਿਆਦਾ ਡਰ ਪੈਦਾ ਕਰਨ ਵਾਲ਼ੇ ਅਤੇ ਸਾਜ਼ਿਸ਼ਾਂ ਰੂਪੀ ਸਿਧਾਂਤ ਫੈਲ ਸਕਦੇ ਹਨ,” ਉਨ੍ਹਾਂ ਕਿਹਾ।

ਉਨ੍ਹਾਂ ਸਰਕਾਰ ਤੋਂ 'ਵੈਕਸੀਨ' ਲਾਉਣ ਤੋਂ ਪਹਿਲਾਂ ਇਸ ਬਾਰੇ ਜਾਣਕਾਰੀ ਮੁਹਿੰਮ ਸ਼ੁਰੂ ਕਰਨ ਦੀ ਮੰਗ ਕੀਤੀ ਹੈ।
ਸਿਹਤ ਮੰਤਰੀ ਗ੍ਰੇਗ ਹੰਟ ਦੇ ਬੁਲਾਰੇ ਨੇ ਐਸਬੀਐਸ ਨਿਊਜ਼ ਨੂੰ ਦੱਸਿਆ ਕਿ ਸਰਕਾਰ “ਕੋਵਿਡ -19 ਬਾਰੇ ਬਹੁ-ਸਭਿਆਚਾਰਕ ਸੰਸਥਾਵਾਂ ਅਤੇ ਹਿੱਸੇਦਾਰਾਂ ਤੋਂ ਸਲਾਹ ਅਤੇ ਸਿਫਾਰਸ਼ਾਂ ਜਾਰੀ ਰੱਖੇਗੀ ਜਿਸ ਵਿੱਚ ਟੀਕਾਕਰਨ ਲਾਗੂ ਕਰਨ ਅਤੇ ਸੰਚਾਰ ਰਣਨੀਤੀ ਦਾ ਵਿਕਾਸ ਅਤੇ ਸਪੁਰਦਗੀ ਸ਼ਾਮਲ ਹੋਵੇਗੀ”।

ਸਰਕਾਰ ਨੇ ਇਸ ਦੌਰਾਨ ਆਪਣਾ ਸਭਿਆਚਾਰਕ ਅਤੇ ਭਾਸ਼ਾਈ ਵਿਭਿੰਨਤਾ ਵਾਲਾ ਹੈਲਥ ਐਡਵਾਈਜ਼ਰੀ ਸਮੂਹ ਸਥਾਪਤ ਕੀਤਾ ਹੈ, ਜੋ ਇਸ ਮਹੀਨੇ ਪਹਿਲੀ ਵਾਰ ਮਿਲਿਆ ਸੀ।

ਕਿਹੜੀਆਂ ਪੇਚੀਦਗੀਆਂ ਪੈਦਾ ਹੋ ਸਕਦੀਆਂ ਹਨ?

ਕੁਈਨਜ਼ਲੈਂਡ ਯੂਨੀਵਰਸਿਟੀ ਦੇ ਇੱਕ ਛੂਤ ਦੀਆਂ ਬੀਮਾਰੀਆਂ ਦੇ ਮਾਹਰ ਪ੍ਰੋਫੈਸਰ ਪਾਲ ਗਰਿਫਿਨ ਨੇ ਕਿਹਾ ਕਿ ਆਸਟ੍ਰੇਲੀਆ ਵਿੱਚ ਟੀਕਾਕਰਨ ਦਾ 'ਲਟਕਣਾ' ਇਕ ਮੁਸ਼ਕਲ ਹੋ ਸਕਦਾ ਹੈ।

"ਮੇਰੇ ਖਿਆਲ ਵਿੱਚ ਵੈਕਸੀਨ ਦੀ ਪਹੁੰਚ ਅਤੇ ਖੁਦ ਟੀਕਾਕਰਨ ਇਸ ਝਿਜਕ ਦੋ ਮੁੱਖ ਮੁੱਦੇ ਹਨ ਜਿਨ੍ਹਾਂ ਦਾ ਸਾਨੂੰ ਅੱਗੇ ਵਧਣ ਵੇਲ਼ੇ ਸਾਹਮਣਾ ਕਰਨਾ ਪੈ ਰਿਹਾ ਹੈ। ਮੈਨੂੰ ਪੂਰਾ ਯਕੀਨ ਨਹੀਂ ਹੈ ਕਿ ਅਸੀਂ ਉਨ੍ਹਾਂ ਵਿੱਚੋਂ ਕਿਸੇ ਨੂੰ ਵੀ ਹੱਲ ਕਰਨ ਲਈ ਕਾਫ਼ੀ ਕੰਮ ਕੀਤਾ ਹੈ।"
"ਲੌਜਿਸਟਿਕਸ ਬਹੁਤ ਹੀ ਗੁੰਝਲਦਾਰ ਹੋਣ ਜਾ ਰਹੇ ਹਨ। ਅਸਲ ਵਿੱਚ, ਅਸੀਂ ਪਹਿਲਾਂ ਕਦੇ ਵੀ ਇੰਝ ਨਹੀਂ ਕੀਤਾ।"

“ਸਾਡੇ ਕੋਲ ਇੱਕ ਸਹੀ ਚੱਲ ਰਿਹਾ ਫਲੂ ਵੈਕਸੀਨ ਹੈ ਪਰ ਇਸ ਵਿੱਚ ਲੋਕਾਂ ਨੂੰ ਉਹ ਟੀਕਾ ਲਗਵਾਉਣ ਦੇ ਬਹੁਤ ਸਾਰੇ ਵੱਖ-ਵੱਖ ਢੰਗ ਸ਼ਾਮਲ ਹਨ ਅਤੇ ਅਸੀਂ ਅਜੇ ਵੀ ਕਦੇ ਵੀ ਉਹ ਦਰਾਂ ਪ੍ਰਾਪਤ ਨਹੀਂ ਕੀਤੀਆਂ ਜੋ ਅਸੀਂ ਇਨ੍ਹਾਂ ਕੋਵਿਡ ਟੀਕਿਆਂ ਨਾਲ ਵੇਖਣਾ ਚਾਹੁੰਦੇ ਹਾਂ,” ਉਨ੍ਹਾਂ ਕਿਹਾ।

“ਇਸ ਦੇ ਨਾਲ ਹੀ ਲੋਕਾਂ ਨੂੰ ਟੀਕਾ ਲਗਵਾਏ ਜਾਣ ਦੇ ਸਬੂਤ ਮੁਹੱਈਆ ਕਰਾਉਣ ਲਈ ਰਿਕਾਰਡ ਰੱਖਣ ਅਤੇ ਯੋਗਤਾ ਵੀ ਮਹੱਤਵਪੂਰਨ ਹੈ। ਜੋ ਟੀਕੇ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਉਹਨਾਂ ਵਿੱਚ ਘੱਟੋ ਘੱਟ ਦੋ ਖੁਰਾਕਾਂ ਦੀ ਜਰੂਰਤ ਹੁੰਦੀ ਹੈ, ਜੇ ਲੋਕ ਆਪਣੀ ਦੂਜੀ ਖੁਰਾਕ ਲਈ ਵਾਪਸ ਨਹੀਂ ਆਉਂਦੇ ਤਾਂ ਅਸੀਂ ਸੁਰੱਖਿਆ ਦੇ ਪੱਧਰ ਨੂੰ ਮਹੱਤਵਪੂਰਣ ਰੂਪ ਵਿੱਚ ਘਟਾ ਰਹੇ ਹੋਵਾਂਗੇ।"

ਕੀ ਵੈਕਸੀਨ ਕੰਮ ਕਰੇਗੀ?

ਡਾ ਮੇ ਨੇ ਕਿਹਾ ਕਿ ਟੀਕਾਕਰਨ ਪ੍ਰੋਗਰਾਮ ਦੇ ਲੰਬੇ ਸਮੇਂ ਦੇ ਟੀਚਿਆਂ ਦੇ ਮੁਕਾਬਲੇ ਥੋੜ੍ਹੇ ਸਮੇਂ ਲਈ ਵੀ ਵਧੇਰੇ ਸਪੱਸ਼ਟ ਹੋਣ ਦੀ ਜ਼ਰੂਰਤ ਹੈ।

“ਉਹ ਤੁਹਾਨੂੰ ਬੀਮਾਰ ਹੋਣ ਤੋਂ ਰੋਕਣ ਦੇ ਮਾਮਲੇ ਵਿਚ ਪ੍ਰਭਾਵਸ਼ਾਲੀ ਹੋਣਗੇ ਪਰ ਇਸ ਸਮੇਂ ਸਾਨੂੰ ਯਕੀਨ ਨਹੀਂ ਹੈ ਕਿ ਉਹ ਅਸਲ ਵਿਚ ਤੁਹਾਨੂੰ ਇਸ ਵਾਇਰਸ ਤੋਂ ਬਚਾਉਣ ਵਿੱਚ  ਕਿੰਨੇ ਚੰਗੇ ਹਨ। ਇਸ ਲਈ ਹੋ ਸਕਦਾ ਹੈ ਕਿ ਇੱਕ ਲਈ ਉਹ ਵਧੀਆ ਹੋਣ ਅਤੇ ਦੂਜੇ ਲਈ ਨਾ ਹੋਣ, ਜਾਂ ਦੂਜੇ ਲਈ ਹੋਰ ਵੈਕਸੀਨ ਚੰਗਾ ਹੋਵੇ,” ਉਨ੍ਹਾਂ  ਕਿਹਾ।

“ਅਸੀਂ ਸਿਰਫ ਉਸ ਖਾਸ ਵਿਅਕਤੀ ਨੂੰ ਬਚਾਉਣ ਦੀ ਕੋਸ਼ਿਸ਼ ਹੀ ਨਹੀਂ ਕਰ ਰਹੇ ਬਲਕਿ ਕਮਿਊਨਿਟੀ ਵਿੱਚ ਵੀ ਇਸਨੂੰ ਫੈਲਣ ਤੋਂ ਰੋਕਣ ਦੀ ਕੋਸ਼ਿਸ਼ ਕਰ ਰਹੇ ਹਾਂ। ਕੁਲ ਮਿਲਾ ਕੇ ਇਨ੍ਹਾਂ ਸਾਰੇ ਟੀਕਿਆਂ ਦੇ ਚੰਗੇ ਅਤੇ ਵਿਗਾੜ ਪੈਦਾ ਕਰਨ ਵਾਲ਼ੇ ਮਦ ਹੋ ਸਕਦੇ ਹਨ ਅਤੇ ਕੁਝ ਚੀਜ਼ਾਂ ਜਿਹੀਆਂ ਵੀ ਹਨ ਜੋ ਅਜੇ ਤਕ ਨਿਰਧਾਰਤ ਨਹੀਂ ਕੀਤੀਆਂ ਗਈਆਂ ਹਨ, ਜਿਵੇਂ ਕਿ ਇਹ ਕਿੰਨੇ ਸਮੇਂ ਤੱਕ ਚੱਲਦਾ ਰਹੇਗਾ।”

ਅਸੀਂ ਹੋਰ ਕਦੋਂ ਜਾਣਾਂਗੇ?

ਪ੍ਰੋਫੈਸਰ ਕੈਲੀ ਨੇ ਕਿਹਾ ਕਿ ਆਸਟ੍ਰੇਲੀਆ ਦੇ ਇਸ ਸਮੁਚੇ ਟੀਕਾਕਰਣ ਨੂੰ ਲੋਕਾਂ ਤੱਕ ਪਹੁੰਚਦਾ ਕਰਨ ਦੇ ਪੂਰੇ ਵੇਰਵੇ ਜਨਵਰੀ ਵਿੱਚ ਜਨਤਕ ਕੀਤੇ ਜਾਣਗੇ।


ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ ‘ਤੇ ਰਹਿਣਾ ਚਾਹੀਦਾ ਹੈ। 

ਜੇ ਤੁਹਾਨੂੰ ਠੰਡ ਜਾਂ ਫਲੂ ਵਰਗੇ ਲੱਛਣ ਮਹਿਸੂਸ ਹੋ ਰਹੇ ਹਨ ਤਾਂ ਤੁਸੀਂ ਆਪਣੇ ਡਾਕਟਰ ਜਾਂ ਕਰੋਨਾਵਾਇਰਸ ਹੈਲਥ ਇਨਫੋਰਮੇਸ਼ਨ ਹੋਟਲਾਈਨ ਨੂੰ 1800 020 080 ‘ਤੇ ਫੋਨ ਕਰਦੇ ਹੋਏ ਟੈਸਟ ਕਰਵਾ ਸਕਦੇ ਹੋ।

ਐਸ ਬੀ ਐਸ ਆਸਟ੍ਰੇਲੀਆ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀਆਂ  ਉੱਤੇ ਉਪਲਬਧ ਹਨ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ 


Share
Published 27 December 2020 7:43pm
Updated 12 August 2022 3:10pm
By Amelia Dunn, Marcus Megalokonomos
Presented by Preetinder Grewal


Share this with family and friends