ਕੋਵਿਡ-19 ਟੀਕਾ ਆਸਟ੍ਰੇਲੀਆ ਵਿੱਚ
ਸਰਕਾਰ ਨੇ ਸਾਰੇ ਆਸਟ੍ਰੇਲੀਅਨ ਲੋਕਾਂ ਨੂੰ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਕੋਵਿਡ-19 ਟੀਕੇ ਦੀ ਮੌਜੂਦਗੀ ਦੇ ਨਾਲ ਇਸਨੂੰ ਉਪਲਬਧ ਕਰਾਉਣ ਲਈ ਵਚਨਬੱਧਤਾ ਦਰਸਾਈ ਹੈ।
ਜੇ ਤੁਸੀਂ 40 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਹੋ ਤਾਂ ਤੁਸੀਂ ਟੀਕਾਕਰਣ ਦੇ ਯੋਗ ਹੋ। ਕੁਝ ਲੋਕ 16 ਤੋਂ 39 ਸਾਲ ਦੇ ਵਿਚਕਾਰ ਵੀ ਇਸ ਲਈ ਯੋਗ ਹੋ ਸਕਦੇ ਹਨ।
ਜੇ ਤੁਸੀਂ 18 ਸਾਲ ਜਾਂ ਇਸਤੋਂ ਵੱਧ ਉਮਰ ਦੇ ਹੋ ਅਤੇ ਅਜੇ ਯੋਗ ਨਹੀਂ ਹੋ, ਤਾਂ ਵਾਰੀ ਆਉਣ ਉੱਤੇ ਇਸ ਬਾਰੇ ਸੂਚਿਤ ਕਰਨ ਦੀ ਬੇਨਤੀ ਕਰ ਸਕਦੇ ਹੋ।
16 ਸਾਲ ਤੋਂ ਘੱਟ ਉਮਰ ਦੇ ਲੋਕ ਅਜੇ ਆਸਟ੍ਰੇਲੀਆ ਵਿੱਚ ਟੀਕਾ ਲਗਵਾਉਣ ਦੇ ਯੋਗ ਨਹੀਂ ਹਨ।
ਤੁਸੀਂ ਆਪਣੇ ਜੀ ਪੀ ਨਾਲ ਮੁਲਾਕਾਤ ਅਤੇ ਆਪਣੀ ਭਾਸ਼ਾ ਵਿੱਚ ਟੀਕੇ ਬਾਰੇ ਜਾਣਕਾਰੀ ਵੀ ਬੁੱਕ ਕਰ ਸਕਦੇ ਹੋ:
ਸਿਫਾਰਸ਼ ਕੀਤੇ ਟੀਕੇ ਕਿਹੜੇ ਹਨ?
16 ਅਤੇ 59 ਸਾਲ ਦੇ ਵਿਚਕਾਰ ਲੋਕਾਂ ਲਈ ਟੀਕਾਕਰਨ ਬਾਰੇ ਆਸਟ੍ਰੇਲੀਅਨ ਤਕਨੀਕੀ ਸਲਾਹਕਾਰ ਸਮੂਹ [ਏਟੀਜੀਆਈ] ਕੋਵਿਡ-19 ਕੋਮੈਰਨੇਟੀ (ਫਾਈਜ਼ਰ) ਟੀਕੇ ਦੀ ਸਿਫਾਰਸ਼ ਕਰਦਾ ਹੈ।
ਕੋਵਿਡ-19 ਟੀਕਾ ਐਸਟਰਾਜ਼ੇਨੇਕਾ 18 ਤੋਂ 59 ਸਾਲ ਦੇ ਲੋਕਾਂ ਨੂੰ ਵੀ ਪ੍ਰਦਾਨ ਕੀਤਾ ਜਾ ਸਕਦਾ ਹੈ।
ਕੋਵਿਡ-19 ਸਬੰਧਤ ਮਾਨਸਿਕ ਸਿਹਤ ਸਹਾਇਤਾ
ਸਰਕਾਰ ਨੇ (ਬੈਟਰ ਐਕਸੈਸ) ਪਹਿਲਕਦਮੀ ਦੁਆਰਾ ਮਨੋਰੋਗ ਰੋਗੀਆਂ, ਮਨੋਵਿਗਿਆਨਕਾਂ ਅਤੇ ਜਨਰਲ ਪ੍ਰੈਕਟੀਸ਼ਨਰਾਂ ਤੱਕ ਬਿਹਤਰ ਪਹੁੰਚ ਤਹਿਤ ਨਾਲ਼ ਸਾਰੇ ਯੋਗ ਮਰੀਜ਼ਾਂ ਲਈ ਹਰੇਕ ਕੈਲੰਡਰ ਸਾਲ 10 ਮੈਡੀਕੇਅਰ ਸਬਸਿਡੀ ਵਾਲ਼ੇ ਮਨੋਵਿਗਿਆਨਕ ਥੈਰੇਪੀ ਸੈਸ਼ਨ ਸ਼ਾਮਲ ਕੀਤੇ ਹਨ।
ਆਸਟ੍ਰੇਲੀਅਨ ਸਰਕਾਰ ਨੇ ਕਰੋਨਾਵਾਇਰਸ ਮਹਾਂਮਾਰੀ ਦੇ ਦੌਰਾਨ ਚੰਗੀ ਮਾਨਸਿਕ ਸਿਹਤ ਅਤੇ ਖੁਦ ਨੂੰ ਅਲੱਗ-ਥਲੱਗ ਕਰਨ ਲਈ ਜਾਣਕਾਰੀ ਅਤੇ ਸੇਧ ਪ੍ਰਦਾਨ ਕਰਨ ਲਈ ਮਾਨਸਿਕ ਸਿਹਤ ਪੋਰਟਲ ਰਾਹੀਂ ਕੋਵਿਡ-19 ਸਬੰਧਤ ਮਾਨਸਿਕ ਸਿਹਤ ਸਹਾਇਤਾ ਪਹੁੰਚਦੀ ਕੀਤੀ ਹੈ।
, ਮੈਂਟਲ ਹੈਲਥ ਆਸਟ੍ਰੇਲੀਆ ਦੁਆਰਾ ਚਲਾਇਆ ਜਾਂਦਾ ਇੱਕ ਪ੍ਰਾਜੈਕਟ ਹੈ ਜੋ ਸਭਿਆਚਾਰਕ ਅਤੇ ਭਾਸ਼ਾਈ ਤੌਰ 'ਤੇ ਵਿਭਿੰਨ (CALD) ਪਿਛੋਕੜ ਵਾਲੇ ਲੋਕਾਂ ਲਈ ਮਾਨਸਿਕ ਸਿਹਤ 'ਤੇ ਕੇਂਦ੍ਰਤ ਹੁੰਦਾ ਹੋਇਆ ਸੰਸਕ੍ਰਿਤਕ ਤੌਰ 'ਤੇ ਪਹੁੰਚਯੋਗ ਫਾਰਮੈਟ ਵਿੱਚ ਸਰੋਤ, ਸੇਵਾਵਾਂ ਅਤੇ ਜਾਣਕਾਰੀ ਦਿੰਦਾ ਹੈ।
ਜੇ ਤੁਹਾਨੂੰ ਆਪਣੀ ਭਾਸ਼ਾ ਵਿਚ ਮਾਨਸਿਕ ਸਿਹਤ ਸਹਾਇਤਾ ਦੀ ਜ਼ਰੂਰਤ ਹੈ, ਤਾਂ 131 450 ਉੱਤੇ ਟੀਆਈਐਸ ਨੈਸ਼ਨਲ ਨੂੰ ਕਾਲ ਕਰੋ ਜਾਂ ਦੁਭਾਸ਼ੀਆ ਲੈਣ ਲਈ ਉੱਤੇ ਜਾਓ। ਟੀਆਈਐਸ ਨੈਸ਼ਨਲ 100 ਤੋਂ ਵੱਧ ਭਾਸ਼ਾਵਾਂ ਦੀ ਸਹੂਲਤ ਦਿੰਦੀ ਹੈ ਅਤੇ ਇਹ ਇੱਕ ਸਥਾਨਕ ਕਾਲ ਦੀ ਕੀਮਤ ਉੱਤੇ 24 ਘੰਟੇ, ਹਫ਼ਤੇ ਦੇ 7 ਦਿਨ, 24 ਘੰਟੇ ਉਪਲਬਧ ਹੁੰਦੀ ਹੈ।
ਮਾਨਸਿਕ ਸਿਹਤ ਸੇਵਾਵਾਂ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਭਾਸ਼ਾ ਵਿੱਚ ਆਸਟ੍ਰੇਲੀਆ ਵਿੱਚ ਮਾਨਸਿਕ ਸਿਹਤ ਸੇਵਾਵਾਂ ਵੇਖੋ।
ਵਿੱਤੀ ਔਕੜਾਂ (ਮਹਾਂਮਾਰੀ ਦੌਰਾਨ ਛੁੱਟੀ ਦਾ ਭੁਗਤਾਨ)
ਜੇ ਤੁਸੀਂ ਵਿੱਤੀ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਉੱਤੇ ਜਾਓ ਜਾਂ ਨੈਸ਼ਨਲ ਡੈਬਟ ਹੈਲਪਲਾਈਨਕਾਲ ਦੇ ਨੰਬਰ 1800 007 007 ਉੱਤੇ ਫੋਨ ਕਰੋ।
ਫੈਡਰਲ ਸਰਕਾਰ ਨੇ ਮਹਾਂਮਾਰੀ ਛੁੱਟੀ ਅਦਾਇਗੀ ਲਈ "ਆਫ਼ਤ ਭੁਗਤਾਨ" ਦੀ ਪੇਸ਼ਕਸ਼ ਕੀਤੀ ਹੈ।
ਭੁਗਤਾਨ ਉਨ੍ਹਾਂ ਲਈ ਲਾਗੂ ਹੈ ਜਿਨ੍ਹਾਂ ਨੂੰ ਸਵੈ-ਅਲੱਗ-ਥਲੱਗ ਕਰਨ ਜਾਂ ਕਿਸੇ ਦੇ ਦੇਖਭਾਲ਼ ਦੀ ਜ਼ਰੂਰਤ ਹੈ ਪਰ ਉਨ੍ਹਾਂ ਦਾ ਆਮਦਨ ਦਾ ਜ਼ਰੀਆ ਨਹੀਂ ਹੁੰਦਾ।
ਮਹਾਂਮਾਰੀ ਛੁੱਟੀ ਅਦਾਇਗੀ ਲਈ ਵਧੇਰੇ ਜਾਣਕਾਰੀ
ਕਰੋਨਾਵਾਇਰਸ ਕਿਵੇਂ ਫੈਲਦਾ ਹੈ ਇਸਦੀ ਰੋਕਥਾਮ ਕਿਵੇਂ ਕਰੀਏ?
ਕੋਵਿਡ-19 ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਵਿੱਚ ਓਦੋਂ ਫੈਲਦਾ ਹੈ:
- ਕਿਸੇ ਅਜਿਹੇ ਵਿਅਕਤੀ ਨਾਲ ਨਜ਼ਦੀਕੀ ਸੰਪਰਕ ਰੱਖਣ ਨਾਲ਼ ਜਦੋਂ ਉਹ ਇਹ ਛੂਤ ਦੀ ਬਿਮਾਰੀ ਤੋਂ ਪੀੜਤ ਹੋਵੇ, ਜਾਂ ਉਸ ਵਿੱਚ ਇਸਦੇ ਦੇ ਲੱਛਣ ਪ੍ਰਗਟ ਹੋਣ ਤੋਂ ਪਹਿਲਾਂ।
- ਇਸਦੇ ਬਿਮਾਰਾਂ ਨਾਲ਼ ਉਸ ਵੇਲ਼ੇ ਨਜ਼ਦੀਕੀ ਸੰਪਰਕ ਦੌਰਾਨ ਜਦੋਂ ਉਹ ਖੰਘਦੇ ਹੋਣ ਜਾਂ ਛਿੱਕ ਮਾਰਦੇ ਹੋਣ।
- ਉਨ੍ਹਾਂ ਵਸਤੂਆਂ ਜਾਂ ਸਤਹਾਂ ਨੂੰ ਛੂਹਣ (ਜਿਵੇਂ ਕਿ ਦਰਵਾਜ਼ੇ ਦੇ ਹੈਂਡਲ ਜਾਂ ਮੇਜ਼-ਕੁਰਸੀਆਂ) ਅਤੇ ਫਿਰ ਆਪਣੇ ਮੂੰਹ ਜਾਂ ਚਿਹਰੇ ਨੂੰ ਛੂਹਣ ਪਿੱਛੋਂ, ਜੋ ਸੰਕਰਮਿਤ ਲਾਗ ਵਾਲੇ ਵਿਅਕਤੀ ਦੇ ਖੰਘਣ ਜਾਂ ਛਿੱਕਣ ਪਿੱਛੋਂ ਦੂਸ਼ਿਤ ਹੋਏ ਹੋਣ।
ਸਾਫ਼-ਸੁਥਰੇ ਹੱਥਾਂ ਅਤੇ ਛਿੱਕ/ਖੰਘ ਦੌਰਾਨ ਸਾਵਧਾਨੀ ਵਰਤਣ ਦਾ ਅਭਿਆਸ ਕਰਨਾ ਅਤੇ ਜਦੋਂ ਤੁਸੀਂ ਬਿਮਾਰ ਹੁੰਦੇ ਹੋ ਤਾਂ ਦੂਜਿਆਂ ਤੋਂ ਦੂਰੀ ਬਣਾਈ ਰੱਖਣਾ ਜ਼ਿਆਦਾਤਰ ਜੀਵਾਣੂੰਆਂ ਜਾਂ ਕੀਟਾਣੂਆਂ ਤੋਂ ਬਚਾਅ ਦਾ ਵਧੀਆ ਤਰੀਕਾ ਹੈ।
ਤੁਹਾਨੂੰ ਚਾਹੀਦਾ ਹੈ:
- ਘੱਟੋ ਘੱਟ 1.5 ਮੀਟਰ ਦੀ ਸਮਾਜਿਕ ਦੂਰੀ ਬਣਾਈ ਰੱਖੋ ਅਤੇ 1 ਵਿਅਕਤੀ ਪ੍ਰਤੀ 4 ਵਰਗ ਮੀਟਰ ਦੇ ਨਿਯਮ ਦਾ ਪਾਲਣ ਕਰੋ
- ਖਾਣ ਤੋਂ ਪਹਿਲਾਂ ਤੇ ਬਾਅਦ ਵਿੱਚ ਅਤੇ ਟਾਇਲਟ ਜਾਣ ਤੋਂ ਬਾਅਦ ਆਪਣੇ ਹੱਥ ਸਾਬਣ ਅਤੇ ਪਾਣੀ ਨਾਲ਼ ਜ਼ਰੂਰ ਧੋਵੋ।
- ਖੰਘ ਅਤੇ ਛਿੱਕ ਪਿੱਛੋਂ ਫੈਲਾਅ ਨੂੰ ਰੋਕਣ ਲਈ ਨੱਕ-ਮੂੰਹ ਜ਼ਰੂਰ ਢਕੋ, ਵਰਤੇ ਗਏ ਟਿਸ਼ੂਆਂ ਨੂੰ ਸਹੀ ਥਾਂ ਸੁੱਟੋ, ਅਤੇ ਅਲਕੋਹਲ-ਯੁਕਤ ਹੈਂਡ-ਸੈਨੀਟਾਈਜ਼ਰ ਦੀ ਵਰਤੋਂ ਕਰੋ।
- ਜੇ ਬਿਮਾਰ ਹੋ, ਤਾਂ ਦੂਜਿਆਂ ਨਾਲ ਸੰਪਰਕ ਕਰਨ ਤੋਂ ਪਰਹੇਜ਼ ਕਰੋ (ਲੋਕਾਂ ਤੋਂ ਘੱਟੋ-ਘੱਟ 1.5 ਮੀਟਰ ਤੋਂ ਵੱਧ ਦੂਰੀ ਉੱਤੇ ਰਹੋ)।
ਆਸਟ੍ਰੇਲੀਅਨ ਸਰਕਾਰ ਸਲਾਹ ਦਿੰਦੀ ਹੈ ਕਿ ਸਾਰੇ ਹੀ ਆਸਟ੍ਰੇਲੀਅਨ ਲੋਕਾਂ ਨੂੰ ਕੋਵਿਡਸੇਫ ਐਪ ਡਾਊਨਲੋਡ ਕਰਨੀ ਚਾਹੀਦੀ ਹੈ। ਜਿਆਦਾ ਜਾਣਕਾਰੀ ਲਈ ਇੱਥੇ ਕਰੋ।
ਕੋਵਿਡ-19 ਦੇ ਲੱਛਣ ਪ੍ਰਗਟ ਹੋਣ ਉੱਤੇ ਟੈਸਟ ਕਰਾਓ ?
ਕਰੋਨਾਵਾਇਰਸ ਦੇ ਲੱਛਣ ਹਲਕੀ ਬਿਮਾਰੀ ਤੋਂ ਲੈ ਕੇ ਨਮੂਨੀਆ ਤੱਕ ਹੋ ਸਕਦੇ ਹਨ।
ਕੋਵਿਡ-19 ਦੇ ਲੱਛਣ ਕਿਸੇ ਹੋਰ ਪ੍ਰਕਾਰ ਦੇ ਜ਼ੁਕਾਮ ਅਤੇ ਫਲੂ ਦੇ ਕੇਸਾਂ ਵਾਂਗ ਹੀ ਹਨ ਜਿਸ ਵਿੱਚ ਸ਼ਾਮਿਲ ਹੈ:
- ਬੁਖਾਰ
- ਸਾਹ ਦੇ ਲੱਛਣ
- ਖੰਘ
- ਗਲੇ ਵਿੱਚ ਖਰਾਸ਼
- ਸਾਹ ਲੈਣ ਵਿਚ ਮੁਸ਼ਕਿਲ
- ਹੋਰ ਲੱਛਣਾਂ ਵਿੱਚ ਨੱਕ ਦਾ ਚੋਣਾ, ਸਿਰ ਦਰਦ, ਮਾਸਪੇਸ਼ੀ ਜਾਂ ਜੋੜਾਂ ਦੇ ਦਰਦ, ਚੱਕਰ ਆਉਣਾ, ਦਸਤ, ਉਲਟੀਆਂ, ਸੁੰਘਣ-ਸ਼ਕਤੀ ਦਾ ਘਟਾਅ, ਸੁਆਦ ਵਿੱਚ ਬਦਲਾਵ, ਭੁੱਖ ਅਤੇ ਥਕਾਵਟ ਵੀ ਹੋ ਸਕਦੇ ਹਨ।
ਕਰੋਨਾਵਾਇਰਸ ਦਾ ਕੋਈ ਖਾਸ ਇਲਾਜ਼ ਨਹੀਂ ਹੈ, ਪਰ ਜ਼ਿਆਦਾਤਰ ਲੱਛਣਾਂ ਦੇ ਰੋਕਥਾਮ ਵਾਲੀ ਡਾਕਟਰੀ ਦੇਖਭਾਲ ਕੀਤੀ ਜਾ ਸਕਦੀ ਹੈ। ਐਂਟੀਬਾਇਓਟਿਕਸ ਵਾਇਰਸ ਵਿਰੁੱਧ ਪ੍ਰਭਾਵਸ਼ਾਲੀ ਨਹੀਂ ਹੁੰਦੇ।
ਕੋਵਿਡ-19 ਦੇ ਲੱਛਣ ਪ੍ਰਗਟ ਹੋਣ ਉੱਤੇ ਟੈਸਟ ਕਰਾਓ। ਹਸਪਤਾਲ ਜਾਂ ਸਿਹਤ ਸੰਸਥਾ ਵਿੱਚ ਜਾਣ ਤੋਂ ਪਹਿਲਾਂ ਉਹਨਾਂ ਨੂੰ ਆਪਣੇ ਲੱਛਣਾ ਬਾਰੇ ਜਰੂਰ ਦੱਸੋ।
ਜੇ ਤੁਸੀਂ ਆਪਣੀ ਬਿਮਾਰੀ ਦੇ ਲੱਛਣਾਂ ਬਾਰੇ ਕਿਸੇ ਨਾਲ ਗੱਲ ਕਰਨਾ ਚਾਹੁੰਦੇ ਹੋ ਤਾਂ ਨੈਸ਼ਨਲ ਕਰੋਨਾਵਇਰਸ ਹੈਲਪਲਾਈਨ ਨੂੰ ਫੋਨ ਕਰ ਸਕਦੇ ਹੋ। ਇਹ 1800 020 080 ਵਾਲੀ ਹੋਟਲਾਈਨ 24 ਘੰਟੇ ਸੱਤੋ ਦਿਨ ਕੰਮ ਕਰਦੀ ਹੈ।
ਟੈਸਟ ਕਿੱਥੇ ਕਰਾਇਆ ਜਾ ਸਕਦਾ ਹੈ?
ਰਾਜਾਂ ਅਤੇ ਪ੍ਰਦੇਸ਼ਾਂ ਵਿੱਚ ਆਪਣੇ ਨੇੜਲੇ ਕਲੀਨਿਕ ਦਾ ਟਿਕਾਣਾ ਪਤਾ ਕਰਨ ਅਤੇ ਰਜਿਸਟਰ ਹੋਣ ਲਈ ਇੱਥੇ ਕਲਿੱਕ ਕਰੋ।
ਜੇ ਤੁਹਾਨੂੰ ਆਪਣੇ ਵਿੱਚ ਕੋਵਿਡ-19 ਹੋਣ ਦਾ ਪਤਾ ਲੱਗ ਗਿਆ ਹੈ, ਤਾਂ ਤੁਹਾਨੂੰ ਸਵੈ ਪੱਧਰ ਉੱਤੇ ਅਲੱਗ-ਥਲੱਗ ਹੋਣਾ ਚਾਹੀਦਾ ਹੈ:
- ਜਨਤਕ ਥਾਵਾਂ ਜਿਵੇਂ ਕੰਮ, ਸਕੂਲ, ਖਰੀਦਦਾਰੀ ਕੇਂਦਰ, ਚਾਈਲਡ ਕੇਅਰ ਜਾਂ ਯੂਨੀਵਰਸਿਟੀ ਵਿੱਚ ਨਾ ਜਾਓ
- ਕਿਸੇ ਨੂੰ ਭੋਜਨ ਅਤੇ ਹੋਰ ਲੋੜੀਂਦੀਆਂ ਚੀਜ਼ਾਂ ਲੈਣ ਲਈ ਕਹੋ ਅਤੇ ਆਪਣੇ ਸਾਹਮਣੇ ਦਰਵਾਜ਼ੇ 'ਤੇ ਛੱਡਣ ਲਈ ਆਖੋ
- ਕਿਸੇ ਨੂੰ ਘਰ ਅੰਦਰ ਨਾ ਆਉਣ ਦਿਓ - ਸਿਰਫ ਉਹ ਲੋਕ ਜੋ ਆਮ ਤੌਰ 'ਤੇ ਤੁਹਾਡੇ ਨਾਲ ਰਹਿੰਦੇ ਹਨ ਤੁਹਾਡੇ ਘਰ ਵਿੱਚ ਹੋਣੇ ਚਾਹੀਦੇ ਹਨ।
ਇਸ ਗੰਭੀਰ ਬਿਮਾਰੀ ਦਾ ਸਭ ਤੋਂ ਵੱਧ ਖ਼ਤਰਾ ਕਿਸ ਨੂੰ ਹੈ?
ਕੁਝ ਲੋਕ ਜਿੰਨ੍ਹਾਂ ਨੂੰ ਵਾਇਰਸ ਦੀ ਲਾਗ ਲੱਗੀ ਹੈ ਕਦੇ ਵੀ ਬਿਮਾਰ ਨਹੀਂ ਹੋਣਗੇ, ਕੁਝ ਵਿੱਚ ਹਲਕੇ ਲੱਛਣ ਮਿਲਣਗੇ ਜਿੰਨ੍ਹਾਂ ਤੋਂ ਉਹ ਅਸਾਨੀ ਨਾਲ ਠੀਕ ਹੋ ਜਾਣਗੇ, ਅਤੇ ਕੁਝ ਹੋਰ ਬਹੁਤ ਜਲਦੀ ਜ਼ਿਆਦਾ ਬਿਮਾਰ ਹੋ ਸਕਦੇ ਹਨ। ਦੂਜੀ ਕਿਸਮ ਦੇ ਕਰੋਨਵਾਇਰਸ ਦੇ ਪਿਛਲੇ ਤਜਰਬੇ ਦੀ ਮੰਨੀਏ ਤਾਂ ਇਸ ਗੰਭੀਰ ਲਾਗ ਦੀ ਬਿਮਾਰੀ ਦਾ ਜ਼ਿਆਦਾਤਰ ਖਤਰਾ ਇਹਨਾਂ ਲੋਕਾਂ ਵਿੱਚ ਹੈ:
- ਆਦਿਵਾਸੀ ਅਤੇ ਟੋਰਸ ਸਟਰੇਟ ਆਈਲੈਂਡਰ ਲੋਕ, ਜੋ 50 ਸਾਲ ਜਾਂ ਇਸਤੋਂ ਵੱਧ ਉਮਰ ਦੇ ਹੋਣ ਅਤੇ ਇੱਕ ਜਾਂ ਇਸ ਤੋਂ ਵੱਧ ਗੰਭੀਰ ਬਿਮਾਰੀ ਤੋਂ ਪੀੜ੍ਹਤ ਹੋਣ
- 65 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਉਹ ਲੋਕ ਜੋ ਗੰਭੀਰ ਬਿਮਾਰੀ ਵਰਗੀਆਂ ਸਥਿਤੀਆਂ ਨਾਲ਼ ਜੂਝ ਰਹੇ ਹੋਣ। 'ਪੁਰਾਣੀ ਮੈਡੀਕਲ ਸਥਿਤੀ' ਦੀ ਪਰਿਭਾਸ਼ਾ ਵਿੱਚ ਸ਼ਾਮਿਲ ਸੂਰਤਾਂ ਨੂੰ ਹੋਰ ਜਾਣਕਾਰੀ ਮਿਲਣ 'ਤੇ ਸੁਧਾਰਿਆ ਜਾਵੇਗਾ
- 70 ਸਾਲ ਜਾਂ ਇਸਤੋਂ ਵੱਧ ਉਮਰ ਦੇ ਲੋਕ
- ਉਹ ਲੋਕ ਜਿੰਨ੍ਹਾਂ ਦੀ ਰੋਗ ਨਾਲ਼ ਲੜਣ ਦੀ ਅੰਦਰੂਨੀ ਸ਼ਕਤੀ ਘੱਟ ਹੋਵੇ
ਕੀ ਮੈਨੂੰ ਮਾਸਕ ਪਾਉਣਾ ਚਾਹੀਦਾ ਹੈ?
ਕੁਝ ਰਾਜ ਅਤੇ ਪ੍ਰਦੇਸ਼ ਹੁਣ ਮਾਸਕ ਦੀ ਵਰਤੋਂ ਦੀ ਸਿਫਾਰਸ਼ ਕਰਦੇ ਹਨ ਜਾਂ ਉਹਨਾਂ ਦੀ ਜ਼ਰੂਰਤ ਮਹਿਸੂਸ ਕਰਦੇ ਹਨ।
ਜੇ ਤੁਹਾਡੇ ਰਾਜ ਜਾਂ ਪ੍ਰਦੇਸ਼ ਵਿਚ ਹਾਲਾਤ ਬਦਲਦੇ ਹਨ ਤਾਂ ਮਾਸਕ ਬਾਰੇ ਸਲਾਹ ਬਦਲਣੀ ਪੈ ਸਕਦੀ ਹੈ। ਆਪਣੇ ਸਥਾਨਕ ਖੇਤਰ ਵਿੱਚ ਸਲਾਹ ਦੇ ਨਾਲ ਜਾਣੂ ਰਹਿਣਾ ਮਹੱਤਵਪੂਰਨ ਹੈ। ਤੁਹਾਡਾ ਰਾਜ ਜਾਂ ਪ੍ਰਦੇਸ਼ ਸਰਕਾਰ ਇਹ ਜਾਣਕਾਰੀ ਪ੍ਰਦਾਨ ਕਰੇਗੀ।
ਆਸਟ੍ਰੇਲੀਆ ਦੇ ਘਰੇਲੂ ਅਤੇ ਅੰਤਰਰਾਸ਼ਟਰੀ ਯਾਤਰਾ ਨਿਯਮ
ਰਾਜ ਅਤੇ ਪ੍ਰਦੇਸ਼ ਸਥਾਨਿਕ ਸਰਹੱਦਾਂ ਨੂੰ ਬੰਦ ਕਰਨ ਸਮੇਤ ਆਪਣੀਆਂ ਖੁਦ ਦੀਆਂ ਪਾਬੰਦੀਆਂ ਲਾਗੂ ਕਰ ਸਕਦੇ ਹਨ।
ਲਾਜ਼ਮੀ ਡਾਟਾ ਇਕੱਠਾ ਕਰਨਾ
1 ਅਕਤੂਬਰ 2020 ਤੋਂ, ਰਾਜਾਂ ਅਤੇ ਪ੍ਰਦੇਸ਼ਾਂ ਦੀ ਸਹਾਇਤਾ ਕਰਨ ਲਈ ਘਰੇਲੂ ਉਡਾਣਾਂ 'ਤੇ ਸੰਪਰਕ ਟਰੇਸਿੰਗ ਲਈ ਲਾਜ਼ਮੀ ਡਾਟਾ ਇਕੱਤਰ ਕੀਤਾ ਜਾ ਰਿਹਾ ਹੈ: ਨਾਮ, ਈਮੇਲ ਪਤਾ, ਮੋਬਾਈਲ ਸੰਪਰਕ ਨੰਬਰ ਅਤੇ ਨਿਵਾਸ ਜਾਣਕਾਰੀ।
ਜਨਤਕ ਆਵਾਜਾਈ ਰਾਸ਼ਟਰੀ ਸਿਧਾਂਤ
ਜਨਤਕ ਆਵਾਜਾਈ ਸੇਵਾਵਾਂ, ਰਾਜਾਂ ਅਤੇ ਪ੍ਰਦੇਸ਼ਾਂ ਦੀ ਜ਼ਿੰਮੇਵਾਰੀ ਹੁੰਦੀਆਂ ਹਨ ਅਤੇ ਰਾਸ਼ਟਰੀ ਕੈਬਨਿਟ ਜਨਤਕ ਟ੍ਰਾਂਸਪੋਰਟ ਨੈਟਵਰਕ, ਕਰਮਚਾਰੀਆਂ ਅਤੇ ਯਾਤਰੀਆਂ ਦੀ ਸਿਹਤ ਅਤੇ ਸੁਰੱਖਿਆ ਦੇ ਪ੍ਰਬੰਧ ਵਿੱਚ ਸਹਾਇਤਾ ਕਰਨ ਲਈ ਕਈ ਸਿਧਾਂਤਾਂ ਦੀ ਹਮਾਇਤ ਕਰਦੀ ਹੈ, ਇਸ ਵਿੱਚ ਸ਼ਾਮਿਲ ਹੈ : ਬਿਮਾਰੀ ਹੋਣ ਵੇਲੇ ਸਫ਼ਰ ਨਾ ਕਰਨਾ, ਡਰਾਈਵਰਾਂ ਅਤੇ ਹੋਰ ਯਾਤਰੀਆਂ ਤੋਂ ਸਰੀਰਕ ਦੂਰੀ, ਅਤੇ ਨਕਦੀ ਦੇ ਇਸਤੇਮਾਲ ਤੋਂ ਪ੍ਰਹੇਜ਼ ਕਰਨਾ।
ਅੰਤਰਰਾਸ਼ਟਰੀ ਯਾਤਰਾ ਪਾਬੰਦੀਆਂ
ਅੰਤਰਰਾਸ਼ਟਰੀ ਉਡਾਣਾਂ ਲਈ ਅਸਥਾਈ ਉਪਾਅ ਲਾਗੂ ਹਨ ਜਿਨ੍ਹਾਂ ਦੀ ਸਰਕਾਰ ਦੁਆਰਾ ਨਿਯਮਤ ਰੂਪ ਵਿੱਚ ਸਮੀਖਿਆ ਕੀਤੀ ਜਾਂਦੀ ਹੈ।
ਇਹ ਤੁਹਾਡੇ ਆਸਟ੍ਰੇਲੀਆ ਜਾਣ ਦੀ ਫਲਾਈਟ ਨੂੰ ਪ੍ਰਭਾਵਤ ਕਰ ਸਕਦਾ ਹੈ। ਇਹ ਜਾਣਕਾਰੀ ਅਕਸਰ ਬਦਲਦੀ ਰਹਿੰਦੀ ਹੈ,
ਕੁਆਰੰਟੀਨ ਅਤੇ ਟੈਸਟਿੰਗ ਦੀਆਂ ਜ਼ਰੂਰਤਾਂ ਦਾ ਪ੍ਰਬੰਧਨ ਰਾਜ ਅਤੇ ਪ੍ਰਦੇਸ਼ ਸਰਕਾਰਾਂ ਦੁਆਰਾ ਲਾਗੂ ਕੀਤਾ ਜਾਂਦਾ ਹੈ:
- NSW and
- VIC , and
- ACT and
- NT and
- QLD and
- SA and
- TAS and
- WA and
ਹਾਲਾਂਕਿ, ਜੇ ਤੁਸੀਂ ਵਿਦੇਸ਼ ਯਾਤਰਾ ਕਰਨਾ ਚਾਹੁੰਦੇ ਹੋ ਤਾਂ ਯਾਤਰਾ ਕਰਨ ਲਈ ਛੋਟ ਦੇ ਲਈ ਆਨਲਾਈਨ ਅਰਜ਼ੀ ਦੇ ਸਕਦੇ ਹੋ ਜੇਕਰ ਤੁਸੀਂ ਹੇਠ ਲਿਖੀਆਂ ਸ਼੍ਰੇਣੀਆਂ ਵਿੱਚੋਂ ਕਿਸੇ ਇੱਕ ਦੇ ਅਧੀਨ ਆਉਂਦੇ ਹੋ:
- ਤੁਹਾਡੀ ਯਾਤਰਾ ਕੋਵਿਡ -19 ਦੇ ਫੈਲਣ ਦੇ ਪ੍ਰਤੀਕਰਮ ਦੇ ਹਿੱਸੇ ਵਜੋਂ ਹੈ, ਸਹਾਇਤਾ ਦੀ ਵਿਵਸਥਾ ਸਮੇਤ
- ਤੁਹਾਡੀ ਯਾਤਰਾ ਨਾਜ਼ੁਕ ਉਦਯੋਗਾਂ ਅਤੇ ਕਾਰੋਬਾਰਾਂ (ਆਯਾਤ ਉਦਯੋਗਾਂ ਸਮੇਤ) ਦੇ ਸੰਚਾਲਨ ਲਈ ਜ਼ਰੂਰੀ ਹੈ
- ਤੁਸੀਂ ਜ਼ਰੂਰੀ ਡਾਕਟਰੀ ਇਲਾਜ ਪ੍ਰਾਪਤ ਕਰਨ ਲਈ ਯਾਤਰਾ ਕਰ ਰਹੇ ਹੋ ਜੋ ਕਿ ਆਸਟ੍ਰੇਲੀਆ ਵਿੱਚ ਉਪਲਬਧ ਨਹੀਂ ਹੈ
- ਤੁਸੀਂ ਜ਼ਰੂਰੀ ਅਤੇ ਨਾ ਟਾਲ਼ੀ ਜਾ ਸਕਣ ਵਾਲ਼ੀ ਨਿੱਜੀ ਕਾਰੋਬਾਰ ਯਾਤਰਾ ਕਰ ਰਹੇ ਹੋ
- ਹਮਦਰਦੀ ਜਾਂ ਮਾਨਵਤਾਵਾਦੀ ਅਧਾਰ ਉੱਤੇ
- ਤੁਹਾਡੀ ਯਾਤਰਾ ਰਾਸ਼ਟਰੀ ਹਿੱਤ ਵਿੱਚ ਹੈ
ਅੰਗਰੇਜ਼ੀ ਵਿੱਚ ਸਮੁੱਚੀ ਜਾਣਕਾਰੀ ਲੈਣ ਲਈ ਇਸ ਵੈੱਬਪੇਜ 'ਤੇ ਜਾਓ
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ ‘ਤੇ ਰਹਿਣਾ ਚਾਹੀਦਾ ਹੈ।
ਜੇ ਤੁਹਾਨੂੰ ਠੰਡ ਜਾਂ ਫਲੂ ਵਰਗੇ ਲੱਛਣ ਮਹਿਸੂਸ ਹੋ ਰਹੇ ਹਨ ਤਾਂ ਤੁਸੀਂ ਆਪਣੇ ਡਾਕਟਰ ਜਾਂ ਕਰੋਨਾਵਾਇਰਸ ਹੈਲਥ ਇਨਫੋਰਮੇਸ਼ਨ ਹੋਟਲਾਈਨ ਨੂੰ 1800 020 080 ‘ਤੇ ਫੋਨ ਕਰਦੇ ਹੋਏ ਟੈਸਟ ਕਰਵਾ ਸਕਦੇ ਹੋ।
ਐਸ ਬੀ ਐਸ ਆਸਟ੍ਰੇਲੀਆ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀਆਂ ਉੱਤੇ ਉਪਲਬਧ ਹਨ।
, , , , , , .
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ
ਸਬੰਧਿਤ ਪੇਸ਼ਕਾਰੀਆਂ / ਇਹ ਵੀ ਜਾਣੋ:
ਆਸਟ੍ਰੇਲੀਆ ਵਿੱਚ ਸਟੇਜ 3 ਪਾਬੰਦੀਆਂ ਕਰਕੇ ਹੋਣ ਵਾਲ਼ੇ ਜੁਰਮਾਨੇ ਅਤੇ ਤੁਹਾਡੇ ਅਧਿਕਾਰਾਂ ਬਾਰੇ ਅਹਿਮ ਜਾਣਕਾਰੀ