ਦਾ ਪਬਲਿਕ ਇੰਟਰੇਸਟ ਐਡਵੋਕੇਸੀ ਸੈਂਟਰ ਨੇ ਕਈ ਹੋਰ ਭਾਈਚਾਰਕ ਸਮੂਹਾਂ ਨਾਲ ਮਿਲਕੇ ਕਾਮਨਵੈਲਥ ਸਰਕਾਰ ਕੋਲੋਂ ਊਰਜਾ ਦੇ ਖੇਤਰ ਨੂੰ ਵੀ ਤੁਰੰਤ ਮਾਲੀ ਰਾਹਤ ਪ੍ਰਦਾਨ ਕਰਨ ਦੀ ਮੰਗ ਕੀਤੀ ਹੈ ਤਾਂ ਕਿ ਕੋਵਿਡ-19 ਕਾਰਨ ਸਮਾਜਕ, ਵਿੱਤੀ ਅਤੇ ਸਿਹਤ ਪੱਖੋਂ ਝੰਬੇ ਹੋਏ ਲੋਕ ਆਪਣੇ ਘਰਾਂ ਦੇ ਬਿਜਲੀ ਦੇ ਬਿਲ ਨੂੰ ਅਸਾਨੀ ਨਾਲ ਭਰ ਸਕਣ।
ਇਸ ਅਦਾਰੇ ਦੇ ਊਰਜਾ ਖੇਤਰ ਦੇ ਮੁਖੀ ਕਰੇਗ ਮੇਮੇਕਰੀ ਦਾ ਕਹਿਣਾ ਹੈ ਕਿ, ‘ਲੱਖਾਂ ਲੋਕਾਂ ਦੀ ਨੌਕਰੀਆਂ ਅਤੇ ਆਮਦਨੀ ਦੇ ਸਰੋਤ ਚਲੇ ਗਏ ਹਨ। ਇਸ ਤੋਂ ਅਲਾਵਾ ਬਹੁਤ ਸਾਰੇ ਲੋਕਾਂ ਨੂੰ ਘਰਾਂ ਵਿੱਚ ਰਹਿ ਕੇ ਸਮਾਂ ਬਿਤਾਉਣਾ ਪੈ ਰਿਹਾ ਹੈ ਜਿਸ ਨਾਲ ਬਿਜਲੀ ਅਤੇ ਗੈਸ ਆਦਿ ਦੀ ਖਪਤ ਬਹੁਤ ਵੱਧ ਗਈ ਹੈ। ਇਸ ਲਈ ਜਰੂਰੀ ਹੈ ਕਿ ਸਰਕਾਰ ਊਰਜਾ ਦੇ ਖੇਤਰ ਵਿੱਚ ਵੀ ਰਾਹਤ ਦਾ ਐਲਾਨ ਕਰੇ ਤਾਂ ਕਿ ਆਉਣ ਵਾਲੀਆਂ ਸਰਦੀਆਂ ਦੇ ਮੱਦੇਨਜ਼ਰ ਲੋਕ ਆਪਣੇ ਘਰਾਂ ਨੂੰ ਗਰਮ ਰਖਦੇ ਹੋਏ ਸਿਹਤਮੰਦ ਰਹ ਸਕਣ’।
ਇੱਕ ਅੰਦਾਜ਼ੇ ਮੁਤਾਬਿਕ ਕੋਵਿਡ-19 ਕਾਰਨ ਘਰਾਂ ਵਿੱਚ ਰਹਿਣ ਲਈ ਮਜਬੂਰ ਹੋਏ ਲੋਕਾਂ ਦੇ ਬਿਜਲੀ ਦੇ ਬਿਲਾਂ ਵਿੱਚ 200 ਡਾਲਰ ਪ੍ਰਤੀ ਮਹੀਨੇ ਦਾ ਵਾਧਾ ਹੋ ਸਕਦਾ ਹੈ।
ਇਸ ਲਈ ਭਾਈਚਾਰਕ ਸਮੂਹਾਂ ਨੇ ਸਰਕਾਰ ਨੂੰ ਇਸ ਪਾਸੇ ਤੁਰੰਤ ਧਿਆਨ ਦੇਣ ਲਈ ਆਖਿਆ ਹੈ ਤਾਂ ਕਿ ਹੋਰਨਾਂ ਪ੍ਰੇਸ਼ਾਨੀਆਂ ਦੀ ਮਾਰ ਝੱਲ ਰਹੇ ਲੋਕਾਂ ਨੂੰ ਘੱਟੋ-ਘੱਟ ਇਸ ਖੇਤਰ ਵਿੱਚੋਂ ਤਾਂ ਕੁੱਝ ਰਾਹਤ ਮਿਲ ਸਕੇ।
ਬਹੁਤ ਸਾਰੀਆਂ ਊਰਜਾ-ਖੇਤਰ ਦੀਆਂ ਕੰਪਨੀਆਂ ਨੇ ਆਪਣੇ ਕਾਲ ਸੈਂਟਰਾਂ ਨੂੰ ਬੰਦ ਕਰ ਦਿੱਤਾ ਹੈ - ਸਰਕਾਰ ਪਾਸੋਂ ਇਹ ਵੀ ਮੰਗ ਕੀਤੀ ਗਈ ਹੈ ਕਿ ਉਹ ਇਸ ਖੇਤਰ ਵਿੱਚ ਵੀ ਮਾਲੀ ਮਦਦ ਦਾ ਐਲਾਨ ਕਰੇ ਤਾਂ ਕਿ ਗਾਹਕਾਂ ਵਾਸਤੇ ਲੋੜੀਂਦੀ ਸੇਵਾ ਜਾਰੀ ਰੱਖੀ ਜਾ ਸਕੇ।
ਆਸਟ੍ਰੇਲੀਆ ਅੰਦਰ ਹੀ ਕਾਲ ਸੈਂਟਰ ਸਥਾਪਤ ਕਰਨ ਲਈ ਵੀ ਨੌਕਰੀਆਂ ਵਾਲੇ ਵਸੀਲੇ ਵੀ ਪ੍ਰਦਾਨ ਕਰਨ ਦੀ ਲੋੜ 'ਤੇ ਵੀ ਜ਼ੋਰ ਦਿੱਤਾ ਗਿਆ ਹੈ।
ਇਹਨਾਂ ਭਾਈਚਾਰਕ ਸਮੂਹਾਂ ਨੇ ਊਰਜਾ ਖੇਤਰ ਦੀਆਂ ਸੇਵਾਵਾਂ ਪ੍ਰਦਾਨ ਕਰਨ ਵਾਲੇ ਅਦਾਰਿਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਭਵਿੱਖ ਵਿੱਚ ਸਰਕਾਰ ਵਲੋਂ ਮਿਲਣ ਵਾਲੀ ਰਾਹਤ ਨੂੰ ਅੱਗੇ ਖਪਤਕਾਰਾਂ ਤੱਕ ਵੀ ਪਹੁੰਚਾਉਣ ਦਾ ਵਚਨ ਦੇਣ।
ਘਰਾਂ ਵਿੱਚ ਰਹਿਣ ਵਾਲਿਆਂ ਨੂੰ ਜਰੂਰਤ ਹੋਵੇਗੀ, ਵਧੀਆ ਅਤੇ ਕਾਰਜਕਾਰੀ ਉਪਕਰਣਾਂ ਦੀ ਜਿਵੇਂ ਅਸਰਦਾਰ ਹੀਟਰ ਅਤੇ ਸੀਲੀੰਗ ਕਿਟਸ ਆਦਿ, ਜਿਨਾਂ ਦੀ ਮਦਦ ਨਾਲ ਉਹ ਆਪਣੇ ਘਰਾਂ ਨੂੰ ਹੋਰ ਵੀ ਵਧੀਆ ਅਤੇ ਸਸਤੇ ਤਰੀਕੇ ਨਾਲ ਗਰਮ ਰੱਖ ਸਕਣਗੇ।
ਆਸਟ੍ਰੇਲੀਅਨ ਕਾਂਉਂਸਲ ਆਫ ਸੋਸ਼ਲ ਸਰਵਿਸ ਦੀ ਕਸਾਂਡਰਾ ਗੋਲਡੀ ਕਹਿੰਦੀ ਹੈ, "ਇਸ ਮੁਸੀਬਤ ਦੀ ਘੜੀ ਵਿੱਚ ਊਰਜਾ ਪ੍ਰਦਾਨ ਕਰਨ ਵਾਲੇ ਅਦਾਰਿਆਂ ਨੂੰ ਚਾਹੀਦਾ ਹੈ ਕਿ ਉਹ ਵੀ ਲੋਕਾਂ ਦੀਆਂ ਜਰੂਰਤਾਂ ਨੂੰ ਪਹਿਲ ਦੇ ਅਧਾਰ ਉੱਤੇ ਲੌੜੀਂਦੀ ਰਾਹਤ ਦੇਣ।"
ਇਸੇ ਤਰਾਂ ਕੰਜ਼ਿਊਮਰ ਐਕਸ਼ਨ ਲਾਅ ਸੈਂਟਰ ਦੇ ਜਿਰਾਰਡ ਬਰੋਡੀ ਨੇ ਵੀ ਅਪੀਲ ਕੀਤੀ ਹੈ, "ਊਰਜਾ ਖੇਤਰ ਅਤੇ ਸਰਕਾਰਾਂ, ਦੋਹਾਂ ਨੂੰ ਹੀ ਚਾਹੀਦਾ ਹੈ ਕਿ ਉਹ ਸਹੀ ਤਾਲਮੇਲ ਬਿਠਾ ਕੇ ਇਸ ਮੁਸੀਬਤ ਦੀ ਘੜੀ ਵਿੱਚ ਆਮ ਜਨਤਾ ਦੀ ਮਦਦ ਲਈ ਅੱਗੇ ਆਉਣ।"
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ ਅਤੇ ਹੁਣ ਇਕੱਠ ਸਿਰਫ ਦੋ ਲੋਕਾਂ ਤੱਕ ਸੀਮਤ ਹੈ ਪਰ ਇਹ ਨਿਯਮ ਆਪਣੇ ਘਰ ਪਰਿਵਾਰ ਵਿੱਚ ਵਿਚਰਦਿਆਂ ਲਾਗੂ ਨਹੀਂ ਹੁੰਦੀ।
ਜੇ ਤੁਸੀਂ ਵਿਦੇਸ਼ ਤੋਂ ਵਾਪਸ ਆਉਣ ਦੇ 14 ਦਿਨਾਂ ਦੇ ਅੰਦਰ-ਅੰਦਰ ਕੋਵਿਡ-19 ਦੇ ਲੱਛਣ ਵਧਦੇ ਹੋਏ ਵੇਖਦੇ ਹੋ ਤਾਂ ਤੁਹਾਨੂੰ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ।
ਜੇ ਤੁਹਾਨੂੰ ਕੋਈ ਵੀ ਲੱਛਣ ਨਹੀਂ ਹਨ ਪਰੰਤੂ ਤੁਸੀਂ ਕੋਵਿਡ-19 ਦੇ ਕਿਸੇ ਪੀੜ੍ਹਤ ਨਾਲ ਸੰਪਰਕ ਵਿੱਚ ਰਹੇ ਹੋ ਤਾਂ ਵੀ ਤੁਹਾਨੂੰ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ।
ਜੇ ਤੁਹਾਨੂੰ ਵਿਸ਼ਵਾਸ ਹੈ ਕਿ ਤੁਹਾਨੂੰ ਟੈਸਟ ਕਰਵਾਉਣ ਦੀ ਲੋੜ ਹੋ ਸਕਦੀ ਹੈ, ਆਪਣੇ ਡਾਕਟਰ ਨੂੰ ਸਹੂਲਤ ਲਈ ਸਿਰਫ ਕਾਲ ਕਰੋ, ਪਰ ਉਸ ਕੋਲ਼ ਨਾ ਜਾਓ, ਜਾਂ ਰਾਸ਼ਟਰੀ ਕਰੋਨਾਵਾਇਰਸ ਸਿਹਤ ਜਾਣਕਾਰੀ ਹਾਟਲਾਈਨ ਨਾਲ 1800 020 080 'ਤੇ ਸੰਪਰਕ ਕਰੋ।
ਜੇ ਤੁਸੀਂ ਸਾਹ ਲੈਣ ਵਿੱਚ ਔਖਿਆਈ ਮਹਿਸੂਸ ਕਰਦੇ ਹੋ ਜਾਂ ਤੁਹਾਨੂੰ ਮੈਡੀਕਲ ਐਮਰਜੈਂਸੀ ਦੇ ਚਲਦਿਆਂ ਲੋੜ ਹੈ ਤਾਂ 000 ਨੂੰ ਕਾਲ ਕਰੋ।
ਐਸ ਬੀ ਐਸ, ਆਸਟ੍ਰੇਲੀਆ ਦੇ ਵੱਖੋ-ਵੱਖਰੇ ਭਾਈਚਾਰਿਆਂ ਨੂੰ ਕਰੋਨਾਵਾਇਰਸ/ਕੋਵਿਡ-19 ਬਾਰੇ ਸਮੁੱਚੀ ਅਤੇ ਤਾਜ਼ਾ-ਤਰੀਨ ਜਾਣਕਾਰੀ ਦੇਣ ਲਈ ਵਚਨਬੱਧ ਹੈ। ਜ਼ਿਆਦਾ ਜਾਣਕਾਰੀ ਲਈ sbs.com.au/coronavirus 'ਤੇ ਜਾਓ।
ਸਬੰਧਿਤ ਪੇਸ਼ਕਾਰੀਆਂ / ਇਹ ਵੀ ਜਾਣੋ
ਕੋਵਿਡ-19 ਤਾਲਾਬੰਦੀ ਦੌਰਾਨ ਭਾਰਤ 'ਚ ਫਸੇ ਸੈਂਕੜੇ ਆਸਟ੍ਰੇਲੀਅਨ ਨਾਗਰਿਕ, ਕੀਤੀ ਸਰਕਾਰ ਤੋਂ ਮੱਦਦ ਲਈ ਅਪੀਲ