ਪਰਥ ਦੇ ਮੈਥਿਊ ਜੇਮਸ ਚਿਨਰੀ ਮਾਰਚ ਦੇ ਪਹਿਲੇ ਹਫਤੇ ਹੋਲੀ ਦੇ ਤਿਓਹਾਰ ਨੂੰ ਮਨਾਉਣ ਵਾਸਤੇ ਪੱਛਮੀ ਭਾਰਤ ਦੇ ਗੋਆ ਸ਼ਹਿਰ ਵਿੱਚ ਗਏ ਸਨ।
ਪਰ ਉਹਨਾਂ ਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ ਕਿ ਉਹਨਾਂ ਦੇ ਇਸ ਰੰਗਾਰੰਗ ਪਰੋਗਰਾਮ ਵਿੱਚ ਇਸ ਤਰਾਂ ਨਾਲ ਰੁਕਾਵਟ ਵੀ ਪੈ ਸਕਦੀ ਹੈ ਅਤੇ ਉਹਨਾਂ ਨੂੰ ਕਿਸੇ ਹਸਪਤਾਲ ਵਿੱਚ ਕਈ ਦਿਨ ਗੁਜ਼ਾਰਨੇ ਪੈਣਗੇ।
ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦੇ ਹੋਏ ਸ਼੍ਰੀ ਚਿਨਰੀ ਨੇ ਕਿਹਾ, "ਮੈਂ ਹਰ ਕੀਮਤ ਤੇ ਇਸ ਬਿਮਾਰੀ ਅਤੇ ਬੁਰੀ ਤਰਾਂਹ ਮਰੀਜ਼ਾਂ ਨਾਲ਼ ਭਰੇ ਹਸਪਤਾਲ ਵਿੱਚੋਂ ਬਾਹਰ ਨਿਕਲਣਾ ਚਾਹੁੰਦਾ ਹਾਂ।"ਬੇਸ਼ਕ ਉਹਨਾਂ ਕੋਲ ਗੁਜ਼ਾਰੇ ਜੋਗੇ ਪੈਸੇ ਹਨ ਪਰ ਆਪਣੀ ਜਰੂਰਤ ਦੀਆਂ ਵਸਤਾਂ ਲੈਣ ਲਈ ਬਾਹਰ ਜਾਣ ਉੱਤੇ ਪੁਲੀਸ ਦੀ ਮਾਰਕੁੱਟ ਦਾ ਡਰ ਵੀ ਉਹਨਾਂ ਦੇ ਦਿਲ ਵਿੱਚ ਬੈਠਾ ਹੋਇਆ ਹੈ।
Matthew James Chinery is quarantined at a hospital in Goa. Source: Supplied
"ਤਿੰਨ ਦਿਨ ਪਹਿਲਾਂ ਮੈਨੂੰ ਇਸ ਹਸਪਤਾਲ ਵਿੱਚ ਲਿਆਂਦਾ ਗਿਆ ਸੀ। ਮੈਂ ਬਾਹਰ ਆਪਣੇ ਪੈਸੇ ਲੈਣ ਲਈ ਨਹੀਂ ਜਾ ਸਕਦਾ। ਮੇਰੇ ਟੈਸਟ ਹੋ ਚੁੱਕੇ ਹਨ ਪਰ ਹੁਣ ਮੈਂ ਇਹਨਾਂ ਦੇ ਨਤੀਜਿਆਂ ਦੀ ਉਡੀਕ ਕਰ ਰਿਹਾ ਹਾਂ।"
ਸ਼੍ਰੀ ਚਿਨਰੀ ਨੇ ਦੱਸਿਆ ਕਿ ਬੇਸ਼ਕ ਹਸਪਤਾਲ ਤੋਂ ਖਾਣਾ ਤਾਂ ਠੀਕ-ਠਾਕ ਮਿਲ ਰਿਹਾ ਹੈ ਪਰ ਸਾਫ ਪਾਣੀ ਦੀ ਬਹੁਤ ਕਿੱਲਤ ਹੈ।
ਵੈਸੇ, ਅਜਿਹੀ ਮੁਸੀਬਤ ਭਰੀ ਸਥਿਤੀ ਵਿੱਚ ਸ਼੍ਰੀ ਚਿਨਰੀ ਇਕੱਲੇ ਨਹੀਂ ਹਨ - ਉਹਨਾਂ ਦੇ ਨਾਲ 400 ਹੋਰ ਅਜਿਹੇ ਆਸਟ੍ਰੇਲੀਅਨ ਨਾਗਰਿਕ ਅਤੇ ਸਥਾਈ-ਨਿਵਾਸੀ ਵੀ ਹਨ ਜੋ ਕਿ ਭਾਰਤ ਵਲੋਂ ਅਚਾਨਕ ਕੀਤੀ ਤਾਲਾਬੰਦੀ ਕਾਰਨ ਉੱਥੇ ਫਸੇ ਹੋਏ ਹਨ ਅਤੇ ਆਸਟ੍ਰੇਲੀਆ ਦੀ ਸਰਕਾਰ ਨੂੰ ਅਪੀਲ ਕਰ ਰਹੇ ਹਨ ਕਿ ਕਿਸੇ ਵੀ ਤਰਾਂਹ ਉਹਨਾਂ ਨੂੰ ਭਾਰਤ ਵਿੱਚੋਂ ਬਾਹਰ ਕੱਢਕੇ ਆਸਟ੍ਰੇਲੀਆ ਲਿਆਂਦਾ ਜਾਵੇ।
ਪਰਨਵ ਜੋ ਕਿ ਗੁਜਰਾਤ ਦੇ ਸ਼ਹਿਰ ਵਡੋਦਰਾ ਨਾਲ਼ ਸਬੰਧ ਰੱਖਦੇ ਹਨ, ਨੂੰ ਆਪਣੀ ਯਾਤਰਾ ਵਿੱਚ ਤਬਦੀਲੀ ਕਰਨ ਦਾ ਸਮਾਂ ਹੀ ਨਹੀਂ ਮਿਲਿਆ।ਸਿਡਨੀ ਦੀ ਰਹਿਣ ਵਾਲੀ ਅਰੁਨਦੀਪ ਕੌਰ ਇਸ ਸਮੇਂ ਪੂਨਾ ਵਿੱਚ ਆਪਣੇ ਪਤੀ ਅਤੇ ਬਜ਼ੁਰਗ ਸੱਸ-ਸਹੁਰੇ ਨਾਲ਼ ਆਸਟ੍ਰੇਲੀਆ ਆਉਣ ਲਈ ਤਰਸ ਰਹੀ ਹੈ।
Pranav is an Australian citizen stranded in Vadodara in the western Indian state of Gujarat. Source: Supplied
ਉਹਨਾਂ ਨੂੰ ਆਪਣੇ ਸ਼ੂਗਰ-ਰੋਗ ਦੇ ਮਰੀਜ਼ ਪਤੀ ਅਤੇ ਵੀਹਲ ਚੇਅਰ ਦਾ ਇਸਤੇਮਾਲ ਕਰਨ ਵਾਲੇ ਬਜ਼ੁਰਗਾਂ ਦਾ ਫਿਕਰ ਹੈ ਜਿਹਨਾਂ ਦੀ ਦਵਾਈ ਖਤਮ ਹੋਣ ਵਾਲੀ ਹੈ।
47 ਸਾਲਾ ਇਸ ਫਾਇਨੈਂਸ ਮੈਨੇਜਰ ਨੇ ਦੱਸਿਆ, "ਜਦੋਂ ਵੀ ਮੈਨੂੰ ਮੌਕਾ ਮਿਲਦਾ ਹੈ, ਮੈਂ ਬਾਹਰ ਜਾ ਕਿ ਦਵਾਈਆਂ ਭਾਲਣ ਦੀ ਕੋਸ਼ਿਸ਼ ਕਰਦੀ ਹਾਂ।"
ਸ਼੍ਰੀਮਤੀ ਕੌਰ ਨੇ ਇਹ ਵੀ ਕਿਹਾ ਕਿ ਬੇਸ਼ਕ ਆਸਟ੍ਰੇਲੀਆ ਦੀ ਸਰਕਾਰ ਕਹਿ ਰਹੀ ਹੈ ਕਿ ਤੁਰੰਤ ਹਵਾਈ ਉਡਾਣਾਂ ਲੈ ਕਿ ਉੱਥੋਂ ਬਾਹਰ ਨਿਕਲੋ, ਪਰ ਇਸ ਸਮੇਂ ਕੋਈ ਵੀ ਉਡਾਣ ਉਪਲਬਧ ਨਹੀਂ ਹੈ ਕਿਉਂਕਿ ਭਾਰਤ ਦੀ ਸਰਕਾਰ ਵਲੋਂ ਸਾਰੀਆਂ ਵਿਦੇਸ਼ੀ ਉਡਾਣਾਂ ਉੱਤੇ ਮੁਕੰਮਲ ਪਾਬੰਦੀ ਲਗਾਈ ਹੋਈ ਹੈ।ਉਹਨਾਂ ਕਿਹਾ ਕਿ ਭਾਰਤ ਵਲੋਂ ਬਾਹਰੀ ਦੇਸ਼ਾਂ ਵਿੱਚ ਫਸੇ ਹੋਏ ਭਾਰਤੀਆਂ ਨੂੰ ਖਾਸ ਹਵਾਈ ਉਡਾਣਾਂ ਦੁਆਰਾ ਇੱਥੇ ਲਿਆਇਆ ਜਾ ਰਿਹਾ ਹੈ। ਪਰ ਆਸਟ੍ਰੇਲੀਆ ਦੀ ਸਰਕਾਰ ਸਾਡੇ ਵਾਸਤੇ ਕੁੱਝ ਵੀ ਅਜਿਹਾ ਨਹੀਂ ਕਰ ਰਹੀ।
Arundeep Kaur's family. Source: Supplied
ਕੈਨਬਰਾ ਵਿਚਲੇ ਵਿਦੇਸ਼ ਮੰਤਰਾਲੇ ਨੂੰ ਭਾਰਤ ਵਿੱਚ ਫਸੇ ਅਜਿਹੇ ਆਸਟ੍ਰੇਲੀਅਨਾਂ ਦੀਆਂ ਕਈ ਬੇਨਤੀਆਂ ਮਿਲ ਚੁੱਕੀਆਂ ਹਨ।
ਵਿਦੇਸ਼ੀ ਮਾਮਲਿਆਂ ਦੇ ਮੰਤਰੀ ਮਰੀਸਾ ਪੇਅਨ ਨੇ ਕਿਹਾ ਹੈ ਕਿ ਉਹ ਹਰੇਕ ਮਾਮਲੇ ਉੱਤੇ ਵਿਚਾਰ ਕਰ ਰਹੇ ਹਨ ਅਤੇ ਵਿਦੇਸ਼ਾਂ ਵਿੱਚ ਫਸੇ ਹੋਏ ਆਸਟ੍ਰੇਲੀਅਨਾਂ ਨੂੰ ਵਾਪਸ ਇੱਥੇ ਲਿਆਉਣ ਲਈ ਯਤਨਸ਼ੀਲ ਹਨ। ਪਰ ਉਹਨਾਂ ਨੇ ਭਾਰਤ ਵਿੱਚ ਫਸੇ ਹੋਏ ਆਸਟ੍ਰੇਲੀਅਨਾਂ ਬਾਰੇ ਕੋਈ ਟਿੱਪਣੀ ਨਹੀਂ ਕੀਤੀ।ਭਾਰਤ ਲਈ ਆਸਟ੍ਰੇਲੀਅਨ ਰਾਜਦੂਤ ਬੈਰੀ ਓ’ ਫੈਰਲ ਨੇ ਕਿਹਾ ਹੈ ਕਿ ਭਾਰਤ ਵਿੱਚ ਫਸੇ ਹੋਏ ਆਸਟ੍ਰੇਲੀਅਨਾਂ ਦੀ ਵਾਪਸੀ ਉਹਨਾਂ ਲਈ ਇੱਕ ਜ਼ਰੂਰੀ ਕੰਮ ਹੈ।
Shops closed on day 3 of the three week nationwide lockdown to check the spread of Coronavirus Source: Getty Images
ਉਹਨਾਂ ਨਾਲ਼ ਹੀ ਭਾਰਤ ਵਿੱਚ ਫਸੇ ਹੋਏ ਆਸਟ੍ਰੇਲੀਅਨਾਂ ਨੂੰ ਇਹ ਵੀ ਸਲਾਹ ਦਿੱਤੀ ਕਿ ਉਹ ਉੱਥੋਂ ਦੇ ਅਧਿਕਾਰੀਆਂ ਦੀਆਂ ਹਿਦਾਇਤਾਂ ਦੀ ਪਾਲਣਾ ਕਰਨ ਅਤੇ ਸੰਜਮ ਤੋਂ ਕੰਮ ਲੈਣ।
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ ਅਤੇ ਹੁਣ ਇਕੱਠ ਸਿਰਫ ਦੋ ਲੋਕਾਂ ਤੱਕ ਸੀਮਤ ਹੈ ਪਰ ਇਹ ਨਿਯਮ ਆਪਣੇ ਘਰ ਪਰਿਵਾਰ ਵਿੱਚ ਵਿਚਰਦਿਆਂ ਲਾਗੂ ਨਹੀਂ ਹੁੰਦੀ।
ਜੇ ਤੁਸੀਂ ਵਿਦੇਸ਼ ਤੋਂ ਵਾਪਸ ਆਉਣ ਦੇ 14 ਦਿਨਾਂ ਦੇ ਅੰਦਰ-ਅੰਦਰ ਕੋਵਿਡ-19 ਦੇ ਲੱਛਣ ਵਧਦੇ ਹੋਏ ਵੇਖਦੇ ਹੋ ਤਾਂ ਤੁਹਾਨੂੰ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ।
ਜੇ ਤੁਹਾਨੂੰ ਕੋਈ ਵੀ ਲੱਛਣ ਨਹੀਂ ਹਨ ਪਰੰਤੂ ਤੁਸੀਂ ਕੋਵਿਡ-19 ਦੇ ਕਿਸੇ ਪੀੜ੍ਹਤ ਨਾਲ ਸੰਪਰਕ ਵਿੱਚ ਰਹੇ ਹੋ ਤਾਂ ਵੀ ਤੁਹਾਨੂੰ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ।
ਜੇ ਤੁਹਾਨੂੰ ਵਿਸ਼ਵਾਸ ਹੈ ਕਿ ਤੁਹਾਨੂੰ ਟੈਸਟ ਕਰਵਾਉਣ ਦੀ ਲੋੜ ਹੋ ਸਕਦੀ ਹੈ, ਆਪਣੇ ਡਾਕਟਰ ਨੂੰ ਸਹੂਲਤ ਲਈ ਸਿਰਫ ਕਾਲ ਕਰੋ, ਪਰ ਉਸ ਕੋਲ਼ ਨਾ ਜਾਓ, ਜਾਂ ਰਾਸ਼ਟਰੀ ਕਰੋਨਾਵਾਇਰਸ ਸਿਹਤ ਜਾਣਕਾਰੀ ਹਾਟਲਾਈਨ ਨਾਲ 1800 020 080 'ਤੇ ਸੰਪਰਕ ਕਰੋ।
ਜੇ ਤੁਸੀਂ ਸਾਹ ਲੈਣ ਵਿੱਚ ਔਖਿਆਈ ਮਹਿਸੂਸ ਕਰਦੇ ਹੋ ਜਾਂ ਤੁਹਾਨੂੰ ਮੈਡੀਕਲ ਐਮਰਜੈਂਸੀ ਦੇ ਚਲਦਿਆਂ ਲੋੜ ਹੈ ਤਾਂ 000 ਨੂੰ ਕਾਲ ਕਰੋ।
ਐਸ ਬੀ ਐਸ, ਆਸਟ੍ਰੇਲੀਆ ਦੇ ਵੱਖੋ-ਵੱਖਰੇ ਭਾਈਚਾਰਿਆਂ ਨੂੰ ਕਰੋਨਾਵਾਇਰਸ/ਕੋਵਿਡ-19 ਬਾਰੇ ਸਮੁੱਚੀ ਅਤੇ ਤਾਜ਼ਾ-ਤਰੀਨ ਜਾਣਕਾਰੀ ਦੇਣ ਲਈ ਵਚਨਬੱਧ ਹੈ। ਜ਼ਿਆਦਾ ਜਾਣਕਾਰੀ ਲਈ sbs.com.au/coronavirus 'ਤੇ ਜਾਓ।