Breaking

ਕੋਵਿਡ-19: 'ਜ਼ਰੂਰੀ' ਨੌਕਰੀਆਂ ਕਰਨ ਵਾਲ਼ੇ ਲੋਕਾਂ ਨੂੰ ਸਰਕਾਰ ਦੇਵੇਗੀ ਮੁਫ਼ਤ ਚਾਇਲਡ ਕੇਅਰ ਸੇਵਾਵਾਂ

ਫੈਡਰਲ ਸਰਕਾਰ ਨੇ ਐਲਾਨ ਕੀਤਾ ਹੈ ਕਿ 'ਜ਼ਰੂਰੀ ਨੌਕਰੀਆਂ' ਵਿੱਚ ਆਓਂਦੇ ਕਾਮਿਆਂ ਲਈ ਚਾਇਲਡ ਕੇਅਰ ਵਿੱਚ ਬੱਚਿਆਂ ਦੀ ਦੇਖਭਾਲ ਮੁਫਤ ਹੋਵੇਗੀ।

Prime Minister Scott Morrison

Prime Minister Scott Morrison Source: AAP

ਇਹ ਸਹੂਲਤ ਉਹਨਾਂ ਮਾਪਿਆਂ ਨੂੰ ਦਿੱਤੀ ਜਾ ਰਹੀ ਹੈ ਜੋ ਇਸ ਵੇਲ਼ੇ ਕਰੋਨਾਵਾਇਰਸ ਸੰਕਟ ਦੌਰਾਨ ਦੇਸ਼ ਵਿੱਚ ਆਪਣੀਆਂ 'ਜਰੂਰੀ' ਸੇਵਾਵਾਂ ਨੂੰ ਜਾਰੀ ਰੱਖ ਰਹੇ ਹਨ।

ਫੈਡਰਲ ਸਰਕਾਰ ਦੇਸ਼ ਭਰ ਦੇ 13,000 ਬੱਚਿਆਂ ਦੇ ਸਾਂਭ-ਸੰਭਾਲ਼ ਕੇਂਦਰਾਂ ਨੂੰ ਖੋਲੀ ਰੱਖਣ ਵਿੱਚ ਸਹਾਇਤਾ ਕਰੇਗੀ ਜਿੰਨ੍ਹਾਂ ਵਿੱਚ ਬੱਚਿਆਂ ਦੀ ਗਿਣਤੀ ਇਸ ਵੇਲ਼ੇ ਨਾਂਹ ਦੇ ਬਰਾਬਰ ਹੈ।

ਪ੍ਰਧਾਨ ਮੰਤਰੀ ਸਕਾਟ ਮੌਰਿਸਨ ਨੇ ਕਿਹਾ ਕਿ ਬੱਚਿਆਂ ਦੀ ਦੇਖਭਾਲ਼ ਇੱਕ ਜ਼ਰੂਰੀ ਸੁਵਿਧਾ ਹੈ, ਖ਼ਾਸਕਰ ਉਨ੍ਹਾਂ ਮਾਪਿਆਂ ਲਈ, ਜੋ ਅਜੇ ਵੀ ਮੌਜੂਦਾ ਆਰਥਿਕ ਸਥਿਤੀ ਦੀ ਚਲਦਿਆਂ ਆਪਣਾ ਬਣਦਾ ਯੋਗਦਾਨ ਪਾ ਰਹੇ ਹਨ।

ਸ੍ਰੀ ਮੌਰਿਸਨ ਨੇ ਕੈਨਬਰਾ ਵਿੱਚ ਪੱਤਰਕਾਰਾਂ ਨੂੰ ਕਿਹਾ, “ਬਾਲ-ਸੰਭਾਲ ਅਤੇ ਬਚਪਨ ਦੀ ਸ਼ੁਰੂਆਤੀ ਸਿੱਖਿਆ ਇੱਕ ਨਾਜ਼ੁਕ ਅਤੇ ਜਰੂਰੀ ਵਿਸ਼ਾ ਹੈ।"

ਕਿਹੜੀਆਂ ਖਾਸ ਨੌਕਰੀਆਂ ਵਾਲ਼ੇ ਇਹ ਸਹੂਲਤ ਲੈ ਸਕਣਗੇ ਅਤੇ ਇਸ ਨਾਲ਼ ਸਬੰਧਿਤ ਹੋਰ ਜਾਣਕਾਰੀ ਅਤੇ ਅੱਪਡੇਟ ਅਗਲੀ ਪੇਸ਼ਕਾਰੀ ਵਿੱਚ ਦਿੱਤਾ ਜਾਏਗਾ।
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ ਅਤੇ ਹੁਣ ਇਕੱਠ ਸਿਰਫ ਦੋ ਲੋਕਾਂ ਤੱਕ ਸੀਮਤ ਹੈ ਪਰ ਇਹ ਨਿਯਮ ਆਪਣੇ ਘਰ ਪਰਿਵਾਰ ਵਿੱਚ ਵਿਚਰਦਿਆਂ ਲਾਗੂ ਨਹੀਂ ਹੁੰਦੀ।

ਜੇ ਤੁਸੀਂ ਵਿਦੇਸ਼ ਤੋਂ ਵਾਪਸ ਆਉਣ ਦੇ 14 ਦਿਨਾਂ ਦੇ ਅੰਦਰ-ਅੰਦਰ ਕੋਵਿਡ-19 ਦੇ ਲੱਛਣ ਵਧਦੇ ਹੋਏ ਵੇਖਦੇ ਹੋ ਤਾਂ ਤੁਹਾਨੂੰ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ।

ਜੇ ਤੁਹਾਨੂੰ ਕੋਈ ਵੀ ਲੱਛਣ ਨਹੀਂ ਹਨ ਪਰੰਤੂ ਤੁਸੀਂ ਕੋਵਿਡ-19 ਦੇ ਕਿਸੇ ਪੀੜ੍ਹਤ ਨਾਲ ਸੰਪਰਕ ਵਿੱਚ ਰਹੇ ਹੋ ਤਾਂ ਵੀ ਤੁਹਾਨੂੰ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ।

ਜੇ ਤੁਹਾਨੂੰ ਵਿਸ਼ਵਾਸ ਹੈ ਕਿ ਤੁਹਾਨੂੰ ਟੈਸਟ ਕਰਵਾਉਣ ਦੀ ਲੋੜ ਹੋ ਸਕਦੀ ਹੈਆਪਣੇ ਡਾਕਟਰ ਨੂੰ ਸਹੂਲਤ ਲਈ ਸਿਰਫ ਕਾਲ ਕਰੋਪਰ ਉਸ ਕੋਲ਼ ਨਾ ਜਾਓਜਾਂ ਰਾਸ਼ਟਰੀ ਕਰੋਨਾਵਾਇਰਸ ਸਿਹਤ ਜਾਣਕਾਰੀ ਹਾਟਲਾਈਨ ਨਾਲ 1800 020 080 'ਤੇ ਸੰਪਰਕ ਕਰੋ।

ਜੇ ਤੁਸੀਂ ਸਾਹ ਲੈਣ ਵਿੱਚ ਔਖਿਆਈ ਮਹਿਸੂਸ ਕਰਦੇ ਹੋ ਜਾਂ ਤੁਹਾਨੂੰ ਮੈਡੀਕਲ ਐਮਰਜੈਂਸੀ ਦੇ ਚਲਦਿਆਂ ਲੋੜ ਹੈ ਤਾਂ 000 ਨੂੰ ਕਾਲ ਕਰੋ।

ਐਸ ਬੀ ਐਸਆਸਟ੍ਰੇਲੀਆ ਦੇ ਵੱਖੋ-ਵੱਖਰੇ ਭਾਈਚਾਰਿਆਂ ਨੂੰ ਕਰੋਨਾਵਾਇਰਸ/ਕੋਵਿਡ-19 ਬਾਰੇ ਸਮੁੱਚੀ ਅਤੇ ਤਾਜ਼ਾ-ਤਰੀਨ ਜਾਣਕਾਰੀ ਦੇਣ ਲਈ ਵਚਨਬੱਧ ਹੈ। ਜ਼ਿਆਦਾ ਜਾਣਕਾਰੀ ਲਈ sbs.com.au/coronavirus 'ਤੇ ਜਾਓ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ 


 


Share
Published 2 April 2020 2:20pm
Updated 12 August 2022 3:19pm
By SBS News, Preetinder Grewal
Source: SBS


Share this with family and friends