ਚਾਰ ਸਾਲਾਂ ਵਿੱਚ 55,000 ਤੋਂ ਵੱਧ ਸਟੂਡੈਂਟ ਵੀਜ਼ੇ ਕੀਤੇ ਗਏ ਰੱਦ

ਆਸਟ੍ਰੇਲੀਆ ਦੇ ਹੋਮ ਅਫੇਯਰ ਵਿਭਾਗ ਮੁਤਾਬਿਕ, ਪਿਛਲੇ ਚਾਰ ਸਾਲਾਂ ਦੌਰਾਨ ਰੱਦ ਕੀਤੇ ਸਟੂਡੈਂਟ ਵੀਜ਼ਿਆਂ ਪਿਛਲੇ ਕਾਰਨਾਂ ਵਿੱਚ ਬੁਰਾ ਕਿਰਦਾਰ, ਫਰੌਡ, ਜਾਅਲੀ ਦਸਤਵੇਜ਼ ਦੇਣਾ ਆਦਿ ਸ਼ਾਮਿਲ ਹਨ।

Australian student visa

Australian student visa Source: SBS

ਪਿਛਲੇ ਕੁੱਝ ਸਾਲਾਂ ਦੌਰਾਨ ਆਸਟ੍ਰੇਲੀਆ ਦੇ ਹੋਮ ਅਫੇਯਰ ਵਿਭਾਗ, ਜੋ ਕਿ ਪਹਿਲਾਂ ਇਮੀਗ੍ਰੇਸ਼ਨ ਵਿਭਾਗ ਸੀ, ਵੱਲੋਂ 55,000 ਤੋਂ ਵੱਧ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਵੀਜ਼ੇ ਰੱਦ ਕੀਤੇ ਗਏ ਹਨ।

ਨਿਊਜ਼ ਕਾਰਪ ਵੱਲੋਂ ਛਾਪੀ ਖਬਰ ਮੁਤਾਬਿਕ ਸਾਲ 2013-14 ਤੋਂ ਦਸੰਬਰ 2017 ਤੱਕ ਚਾਲ ਸਾਲਾਂ ਦੌਰਾਨ ਬੁਰਾ ਕਿਰਦਾਰ, ਜਾਅਲੀ ਦਸਤਾਵੇਜ਼, ਫਰੌਡ ਅਤੇ ਆਸਟ੍ਰੇਲੀਆ ਵਿੱਚ ਕੰਮ ਦੇ ਅਧਿਕਾਰ ਬਾਰੇ ਕਾਨੂੰਨ ਦੀ ਉਲੰਘਣਾ ਆਦਿ ਜਿਹੇ ਕਰਨਾ ਕਰਕੇ ਇਹ ਵੀਜ਼ੇ ਰੱਦ ਕੀਤੇ ਗਏ।

ਰੱਦ ਕੀਤੇ ਗਏ ਵੀਜ਼ਿਆਂ ਵਿੱਚ 42 ਹਜ਼ਾਰ ਓਫਸ਼ੋਰ ਅਤੇ 13 ਹਜ਼ਾਰ ਤੋਂ ਵੱਧ ਓਨਸ਼ੋਰ ਸਨ।

ਵਿਭਾਗ ਮੁਤਾਬਿਕ, ਸਾਲ 2014-15 ਐਂਡ 2015-16 ਦੌਰਾਨ ਇਸ ਵੱਲੋਂ ਵੀਜ਼ੇ ਰੱਦ ਕਰਨ ਵਿੱਚ ਲੱਗਦੇ ਸਮੇ ਨੂੰ ਘਟਾਉਣ ਲਈ ਇੱਕ ਨਵੇਂ ਬਿਜਨਸ ਮਾਡਲ ਨੂੰ ਅਪਣਾਇਆ ਸੀ।

ਸਾਲ 2012 ਤੋਂ ਬਾਅਦ ਆਸਟ੍ਰੇਲੀਆ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋਇਆ ਹੈ। ਸਰਕਾਰੀ ਅੰਕੜਿਆਂ ਅਨੁਸਾਰ, ਮੌਜੂਦਾ ਸਮੇ ਵਿੱਚ ਆਸਟ੍ਰੇਲੀਆ ਵਿੱਚ ਪੜ੍ਹਨ ਵਾਲੇ ਅੰਤਰਰਾਸ਼ਰਤੀ ਵਿਦਿਆਰਥੀਆਂ ਦੀ ਗਿਣਤੀ ਅੱਠ ਲੱਖ ਤੋਂ ਵੱਧ ਹੈ ਅਤੇ ਇਹ ਆਸਟ੍ਰੇਲੀਆ ਦਾ ਦੂਜਾ ਸਭ ਤੋਂ ਵੱਡਾ ਨਿਰਿਆਤ ਉਦਯੋਗ ਹੈ।

ਭਾਰਤ, ਨੇਪਾਲ ਤੇ ਚੀਨ ਆਸਟ੍ਰੇਲੀਆ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਮੁੱਖ ਸਰੋਤਾਂ ਵਿੱਚ ਸ਼ਾਮਿਲ ਹਨ।

ਹਾਲ ਦੇ ਦਿਨਾਂ ਦੌਰਾਨ, ਆਸਟ੍ਰੇਲੀਆ ਵੱਲੋਂ ਸਾਰੇ ਵੀਜ਼ਿਆਂ ਤੋਂ ਪਹਿਲਾਂ ਬਿਨੈਕਾਰਾਂ ਕੀਤੀ ਜਾਂਦੀ ਪੜਤਾਲ ਨੂੰ ਪਹਿਲਾਂ ਨਾਲੋਂ ਸਖਤ ਬਣਾਇਆ ਹੈ ਜਿਸ ਕਾਰਨ ਵੀਜ਼ੇ ਦੇਣ ਵਿੱਚ ਸਮਾਂ ਜ਼ਿਆਦਾ ਲੱਗ ਰਿਹਾ ਹੈ।

ਪਰ ਵਿਦਿਆਰਥੀ ਵੀਜ਼ਿਆਂ ਤੇ ਖਾਸਕਰ ਪਹਿਲਾਂ ਵੀ ਰਾਜਨੀਤਕ ਬਹਿਸ ਗਰਮ ਰਹੀ ਹੈ।

ਇਸ ਤੋਂ ਪਹਿਲਾਂ, ਵਨ ਨੇਸ਼ਨ ਪਾਰਟੀ ਦੀ ਮੁਖੀ ਪੌਲੀਨ ਹੈਨਸਨ ਨੇ ਮੰਗ ਕੀਤੀ ਸੀ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਵਰਕ ਰਾਈਟਸ ਵਾਪਿਸ ਲਏ ਜਾਣੇ ਚਾਹੀਦੇ ਹਨ। ਇਸ ਪਿਛੇ ਉਹਨਾਂ ਦਾ ਤਰਕ ਸੀ ਕਿ ਅੰਤਰਰਾਸ਼ਟਰੀ ਵਿਦਿਆਰਥੀ ਘੱਟ ਤਨਖਾਹਾਂ ਵਾਲਿਆਂ ਨੌਕਰੀਆਂ ਤੇ ਕਾਬਿਜ਼ ਹਨ ਜਿਸ ਕਾਰਨ ਆਸਟ੍ਰੇਲੀਅਨ ਬੇਰੋਜ਼ਗਾਰ ਹਨ। ਉਹਨਾਂ ਦੇ ਇਸ ਬਿਆਨ ਦਾ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਜਥੇਬੰਦੀਆਂ ਵੱਲੋਂ ਸਖਤ ਵਿਰੋਧ ਕੀਤਾ ਗਿਆ ਸੀ।

Follow SBS Punjabi on Facebook and Twitter.


Share

Published

By ਸ਼ਮਸ਼ੇਰ ਕੈਂਥ

Share this with family and friends