- ਨਿਊ ਸਾਊਥ ਵੇਲਜ਼ ਦੀ ਪ੍ਰੀਮੀਅਰ ਵੱਲੋਂ ਨਵੰਬਰ ਤੋਂ
- ਵਿਕਟੋਰੀਆ ਵਿੱਚ 23 ਸਤੰਬਰ ਤੱਕ 70 ਪ੍ਰਤੀਸ਼ਤ ਆਬਾਦੀ ਵਿੱਚ ਪਹਿਲਾ ਕੋਵਿਡ ਟੀਕਾ ਲੱਗਣ ਦੀ ਸੰਭਾਵਨਾ
- ਏ ਸੀ ਟੀ ਵਿੱਚ ਹੁਣ 16 ਤੋਂ 29 ਸਾਲ ਦੇ ਲੋਕਾਂ ਲਈ ਹੋ ਰਹੀ ਹੈ ਫਾਈਜ਼ਰ ਟੀਕੇ ਲਈ ਬੁਕਿੰਗ
ਨਿਊ ਸਾਊਥ ਵੇਲਜ਼
ਨਿਊ ਸਾਊਥ ਵੇਲਜ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ 1,116 ਨਵੇਂ ਕੇਸ ਅਤੇ ਚਾਰ ਮੌਤਾਂ ਦਰਜ ਕੀਤੀਆਂ ਗਈਆਂ ਹਨ।
ਕੋਵਿਡ-19 ਦੇ ਅੰਸ਼ ਥਰੇਡਬੋ, ਮੈਰੀਮਬੁਲਾ, ਪੋਰਟ ਮੈਕਵੇਰੀ, ਡਨਬੋਗਨ, ਬੋਨੀ ਹਿਲਸ, ਵਾਰਨ, ਮੋਲੋਂਗ, ਟੈਮਵਰਥ ਅਤੇ ਗੁਨੇਦਹ ਦੇ ਗੰਦੇ ਪਾਣੀ ਵਿੱਚ ਪਾਏ ਗਏ ਹਨ।
ਪ੍ਰੀਮੀਅਰ ਗਲੇਡਿਸ ਬੇਰੇਜਿਕਲਿਅਨ ਨੇ ਐਲਾਨ ਕੀਤਾ ਹੈ ਕਿ ਨਵੰਬਰ ਮਹੀਨੇ ਵਿੱਚ ।
ਵਿਕਟੋਰੀਆ
ਵਿਕਟੋਰੀਆ ਵਿੱਚ 120 ਨਵੇਂ ਕੇਸ ਦਰਜ ਕੀਤੇ ਗਏ ਹਨ ਅਤੇ ਦੋ ਮੌਤਾਂ ਹੋਈਆਂ ਹਨ।
ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਨੇ ਕੀਤਾ ਹੈ - ਜਿਸ ਵਿੱਚ 5 ਕਿਲੋਮੀਟਰ ਦੀ ਸੀਮਾ ਦੇ ਘੇਰੇ ਨੂੰ ਦੁਗਣਾ ਕਰਕੇ 10 ਕਿਲੋਮੀਟਰ ਕਰਨਾ ਵੀ ਸ਼ਾਮਿਲ ਹੈ। ਉਨ੍ਹਾਂ ਰਾਜ ਦੀ 70 ਪ੍ਰਤੀਸ਼ਤ ਆਬਾਦੀ ਨੂੰ ਪਹਿਲਾ ਟੀਕਾ ਲਾਉਣ ਦਾ ਟੀਚਾ 23 ਸਤੰਬਰ ਤੱਕ ਪੂਰਾ ਹੋਣ ਦੀ ਉਮੀਦ ਜ਼ਾਹਿਰ ਕੀਤੀ ਹੈ।
ਇਸ ਦੌਰਾਨ ਨਿਰਮਾਣ ਖੇਤਰ ਵਿੱਚ 50 ਪ੍ਰਤੀਸ਼ਤ ਸਮਰੱਥਾ 'ਤੇ ਓਦੋਂ ਕੰਮ ਕਰਨ ਦੀ ਆਗਿਆ ਦਿੱਤੀ ਜਾਏਗੀ ਜਦੋਂ 90 ਪ੍ਰਤੀਸ਼ਤ ਕਾਮਿਆਂ ਨੂੰ ਪਹਿਲੀ ਪਹਿਲਾ ਟੀਕਾ ਲੱਗ ਜਾਵੇਗਾ।
7 ਸਤੰਬਰ ਤੋਂ 12ਵੀਂ ਦੇ ਵਿਦਿਆਰਥੀਆਂ ਨੂੰ ਟੀਕਾਕਰਣ ਲਈ ਤਰਜੀਹ ਦਿੱਤੀ ਜਾਵੇਗੀ। 'ਜਨਰਲ ਅਚੀਵਮੈਂਟ ਟੈਸਟ' 5 ਅਕਤੂਬਰ ਨੂੰ ਹੋਵੇਗਾ ਜਦੋਂਕਿ ਟਰਮ 3 ਲਈ ਅਧਿਆਪਕ ਦੀ ਹਾਜ਼ਰੀ ਵਿੱਚ ਪੜ੍ਹਨਾ ਸੰਭਵ ਨਹੀਂ ਹੋਵੇਗਾ।
ਕੱਲ੍ਹ ਅੱਧੀ ਰਾਤ ਤੋਂ ਖੇਡ ਦੇ ਮੈਦਾਨ ਦੁਬਾਰਾ ਖੁੱਲ੍ਹ ਜਾਣਗੇ।

Source: ALC
ਏ ਸੀ ਟੀ ਵਿੱਚ 23 ਨਵੇਂ ਕੇਸ ਦਰਜ ਕੀਤੇ ਹਨ ਜਿਨ੍ਹਾਂ ਵਿੱਚ ਘੱਟੋ-ਘੱਟ 12 ਛੂਤਕਾਰੀ ਹੁੰਦੇ ਹੋਏ ਭਾਈਚਾਰੇ ਵਿੱਚ ਸਰਗਰਮ ਸਨ।
16 ਤੋਂ 29 ਸਾਲ ਦੀ ਉਮਰ ਦੇ ਲੋਕ ਹੁਣ ਆਪਣੀ ਫਾਈਜ਼ਰ ਵੈਕਸੀਨ ਸਰਕਾਰ ਦੇ ਜਨਤਕ ਟੀਕਾਕਰਣ ਕਲੀਨਿਕ ਜਾਂ ਕਿਸੇ ਭਾਗੀਦਾਰ ਜੀ ਪੀ ਤੋਂ ਬੁੱਕ ਕਰਵਾ ਸਕਦੇ ਹਨ।
ਏ ਸੀ ਟੀ ਦੇ ਸਰਕਾਰੀ ਕਲੀਨਿਕਾਂ ਵਿੱਚ ਅਗਲੀ ਬੁਕਿੰਗ ਇਸ ਵੇਲੇ ਅਕਤੂਬਰ ਦੇ ਅਖੀਰ ਤੱਕ ਉਪਲਬਧ ਨਹੀਂ ਹੈ।
ਇੱਥੇ ਅਤੇ ਬਾਰੇ ਜਾਣੋ।
ਕੁਆਰੰਟੀਨ, ਯਾਤਰਾ, ਟੈਸਟਿੰਗ ਕਲੀਨਿਕ ਅਤੇ ਮਹਾਂਮਾਰੀ ਦੀ ਬਿਪਤਾ ਅਦਾਇਗੀ
ਕੁਆਰੰਟੀਨ ਅਤੇ ਟੈਸਟਿੰਗ ਦੀਆਂ ਜ਼ਰੂਰਤਾਂ ਦਾ ਪ੍ਰਬੰਧਨ ਅਤੇ ਰਾਜ ਅਤੇ ਪ੍ਰਦੇਸ਼ ਸਰਕਾਰਾਂ ਦੁਆਰਾ ਲਾਗੂ ਕੀਤਾ ਜਾਂਦਾ ਹੈ:
- ਨਿਊ ਸਾਊਥ ਵੇਲਜ਼ ਅਤੇ
- ਵਿਕਟੋਰੀਆ , ਅਤੇ
- ਆਸਟ੍ਰੇਲੀਅਨ ਕੈਪੀਟਲ ਟੇਰੀਟਰੀ ਅਤੇ
- ਨੋਰਦਰਨ ਟੇਰੀਟਰੀ ਅਤੇ
- ਕੁਇੰਜ਼ਲੈਂਡ ਅਤੇ
- ਦੱਖਣੀ ਆਸਟ੍ਰੇਲੀਆ ਅਤੇ
- ਤਸਮਾਨੀਆ ਅਤੇ
- ਪੱਛਮੀ ਆਸਟ੍ਰੇਲੀਆ ਅਤੇ
ਜੇ ਤੁਸੀਂ ਵਿਦੇਸ਼ ਯਾਤਰਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਛੋਟ ਦੇ ਲਈ ਔਨਲਾਈਨ ਅਰਜ਼ੀ ਦੇ ਸਕਦੇ ਹੋ। ਆਸਟ੍ਰੇਲੀਆ ਤੋਂ ਬਾਹਰ ਜਾਣ ਹਿੱਤ ਹਾਲਤਾਂ ਬਾਰੇ । ਅੰਤਰਰਾਸ਼ਟਰੀ ਉਡਾਣਾਂ ਲਈ ਅਸਥਾਈ ਉਪਾਅ ਹਨ ਜਿਨ੍ਹਾਂ ਦੀ ਸਰਕਾਰ ਦੁਆਰਾ ਨਿਰੰਤਰ ਸਮੀਖਿਆ ਕੀਤੀ ਜਾਂਦੀ ਹੈ ਅਤੇ 'ਤੇ ਅਪਡੇਟ ਕੀਤੀ ਜਾਂਦੀ ਹੈ।
ਆਪਣੇ ਰਾਜ ਜਾਂ ਪ੍ਰਦੇਸ਼ ਦੇ ਤਾਜ਼ਾ ਦਿਸ਼ਾ-ਨਿਰਦੇਸ਼ਾਂ ਬਾਰੇ ਇੱਥੋਂ ਜਾਣੋ : , , , , , , ,
ਐਨ ਐਸ ਡਬਲਯੂ ਮਲਟੀਕਲਚਰਲ ਹੈਲਥ ਕਮਿਊਨੀਕੇਸ਼ਨ ਸਰਵਿਸ ਦੇ ਅਨੁਵਾਦ ਕੀਤੇ ਗਏ ਸ਼ਬਦਾਂ ਬਾਰੇ ਜਾਣੋ:
ਤੁਹਾਡੇ ਰਾਜ ਜਾਂ ਪ੍ਰਦੇਸ਼ ਵਿਚਲੇ ਟੈਸਟਿੰਗ ਕਲੀਨਿਕ:
ਰਾਜ ਅਤੇ ਪ੍ਰਦੇਸ਼ ਵਿੱਚ ਮਹਾਂਮਾਰੀ ਬਿਪਤਾ ਦੀ ਅਦਾਇਗੀ ਦੀ ਜਾਣਕਾਰੀ:
ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ ਉੱਤੇ ਉਪਲਬਧ ਹੈ।
ਸਬੰਧਿਤ ਪੇਸ਼ਕਾਰੀਆਂ/ਇਹ ਵੀ ਜਾਣੋ:

ਆਸਟ੍ਰੇਲੀਆ ਵਿੱਚ ਕੋਵਿਡ-19: ਤੁਹਾਡੀ ਭਾਸ਼ਾ ਵਿੱਚ ਮੌਜੂਦ ਲਾਜ਼ਮੀ ਜਾਣਕਾਰੀ