ਫਿਜੀਅਨ-ਮੂਲ ਦੀ ਕਸ਼ਮੀਰ ਲਤਾ ਜੋ ੨੦੧੪ ਤੋਂ ਨਿਊਜ਼ੀਲੈਂਡ ਵਿੱਚ ਰਹਿ ਰਹੀ ਹੈ ਖਿਲਾਫ ਅਦਾਲਤੀ ਕਾਰਵਾਈ ਵਿੱਚ ਪਾਇਆ ਗਿਆ ਹੈ ਕਿ ਉਸਨੇ ਆਪਣੀ ਧੀ ਨੂੰ ਇੱਕ ਹਜ਼ਾਰ ਤੋਂ ਵੀ ਜਿਆਦਾ ਵਾਰ ਦੇਹ ਵੇਚਣ ਲਈ ਮਜਬੂਰ ਕੀਤਾ।
ਆਕਲੈਂਡ ਦੀ ਇੱਕ ਅਦਾਲਤ ਨੇ ਉਸਨੂੰ ਆਪਣੀ ਹੀ ਧੀ ਨੂੰ ਇੱਕ 'ਸੈਕਸ-ਸਲੇਵ' ਵਜੋਂ ਰੱਖਣ ਦਾ ਦੋਸ਼ੀ ਪਾਇਆ ਹੈ।
ਸਥਾਨਕ ਮੀਡੀਏ ਵਿੱਚ ਛਪੀਆਂ ਖ਼ਬਰਾਂ ਮੁਤਾਬਿਕ ਲਤਾ ਆਪਣੇ ਪਰਿਵਾਰ ਨਾਲ ਆਕਲੈਂਡ ਦੇ ਪਾਪਾਟੋਏਟੋਏ ਇਲਾਕੇ ਵਿੱਚ ਰਹਿੰਦੀ ਸੀ ਤੇ ਖੁਦ੍ਹ ਵੀ ਦੇਹ ਵਪਾਰ ਦਾ ਧੰਦਾ ਕਰਦੀ ਸੀ।
ਨਵੰਬਰ ੨੦੧੬ ਵਿੱਚ ਲਤਾ ਦੀ ੧੫-ਸਾਲਾ ਟੀਨਏਜੇਰ ਧੀ ਉਸਦੇ ਚੁੰਗਲ ਵਿੱਚੋ ਬਚ ਨਿਕਲਣ ਵਿੱਚ ਕਾਮਯਾਬ ਹੋ ਗਈ ਸੀ।
ਉਸਨੇ ਖੁਲਾਸੇ ਕੀਤੇ ਸਨ ਕਿ ਉਸਨੂੰ ਮਜਬੂਰੀ ਵੱਸ ਇਹ ਸਭ ਕਰਨਾ ਪੈ ਰਿਹਾ ਸੀ ਅਤੇ ਇਸ ਦੌਰਾਨ ਉਸਦਾ ਇੱਕ ਵਾਰ ਗਰਭਪਾਤ ਵੀ ਕਰਾਇਆ ਗਿਆ।
ਲਤਾ ਦੇ ਘਰਵਾਲੇ ਅਨੀਸ਼ ਸਹਿਗਲ ਨੇ ਵੀ ਆਪਣੇ ਤੇ ਲੱਗੇ ਜਬਰੀ ਦੇਹ ਵਪਾਰ ਦੇ ਦੋਸ਼ ਮੰਨ ਲਏ ਹਨ ਤੇ ਉਸਨੂੰ ਸਜ਼ਾ ਅਗਲੇ ਮਹੀਨੇ ਸੁਣਾਈ ਜਾਵੇਗੀ।