ਆਂਢ-ਗੁਆਂਢ ਨਾਲ਼ 'ਕੰਧ ਉੱਤੋਂ ਕੌਲੀ' ਦਾ ਅਦਾਨ-ਪ੍ਰਦਾਨ ਇੱਕ ਸੱਭਿਆਚਾਰਕ ਸਾਂਝ ਦਾ ਪ੍ਰਤੀਕ

ਮੈਲਬੌਰਨ ਰਹਿੰਦੇ ਦੋ ਵੱਖਰੇ ਦੇਸ਼ਾਂ ਦੇ ਪਿਛੋਕੜ ਵਾਲ਼ੇ ਇਹਨਾਂ ਪਰਿਵਾਰਾਂ ਲਈ ਭੋਜਨ ਪਦਾਰਥਾਂ ਦਾ ਅਦਾਨ-ਪ੍ਰਦਾਨ ਇੱਕ ਸੱਭਿਆਚਾਰਕ ਸਾਂਝ ਦਾ ਪ੍ਰਤੀਕ ਬਣ ਗਿਆ ਹੈ। ਆਓ ਜਾਣੀਏ ਇਸ ਭਾਰਤੀ ਅਤੇ ਇਰਾਕ਼ੀ ਮੂਲ ਦੇ ਪਰਿਵਾਰ ਦੇ ਪਿਆਰ-ਇਤਫ਼ਾਕ ਦੀ ਇਹ ਕਹਾਣੀ ਜੋ ਅਕਸਰ ਸਾਂਝੀ ਕੰਧ ਉੱਤੋਂ ਚਿਕਨ ਕਰੀ, ਫਲਾਫਲ, ਬਿਰਯਾਨੀ ਜਾਂ ਬਕਲਾਵਾ ਇੱਕ ਦੂਸਰੇ ਨਾਲ਼ ਸਾਂਝਾ ਕਰਦੇ ਰਹਿੰਦੇ ਹਨ।

Preet Kaur

Source: Supplied

ਕੀ ਭੋਜਨ ਵੱਖੋ-ਵੱਖ ਸਭਿਆਚਾਰਾਂ ਨੂੰ ਇਕੱਠਿਆਂ ਕਰ ਸਕਦਾ ਹੈ? ਘੱਟੋ-ਘੱਟ ਇਹ ਭਾਰਤੀ ਅਤੇ ਇਰਾਕੀ ਮੂਲ ਦੇ ਇਹਨਾਂ ਦੋ ਪਰਿਵਾਰਾਂ ਬਾਰੇ ਤਾਂ ਸੱਚ ਪ੍ਰਤੀਤ ਹੁੰਦਾ ਹੈ ।

ਮੈਲਬੌਰਨ ਦੇ ਐਪਿੰਗ ਇਲਾਕੇ ਦੀ ਰਹਿਣ ਵਾਲ਼ੀ ਪ੍ਰੀਤ ਕੌਰ ਨੂੰ ਭਾਰਤੀ ਅਤੇ ਉਸ ਵਿੱਚ ਖਾਸਕਰ ਪੰਜਾਬੀ ਖਾਣੇ ਬਣਾਉਣਾ ਚੰਗਾ ਲੱਗਦਾ ਹੈ।

ਉਹ ਲੋਕਾਂ ਵਿੱਚ ਸਾਂਝ ਪਵਾਉਣ ਲਈ ਭੋਜਨ ਦੀ ਸ਼ਕਤੀ ਤੋਂ ਹਮੇਸ਼ਾਂ ਵਾਕਿਫ ਸੀ - "ਮੈਂ ਮੰਨਦੀ ਹਾਂ ਕਿ ਭੋਜਨ ਸਭ ਤੋਂ ਮਹੱਤਵਪੂਰਨ ਪਹਿਲੂ ਹੈ ਜੋ ਮਨੁੱਖ ਨੂੰ ਮਨੁੱਖ ਨਾਲ਼ ਜੋੜਦਾ ਹੈ, ਖਾਸਕਰ ਓਦੋਂ ਜਦੋਂ ਇਸਦਾ ਸੇਵਨ ਇਕੱਠੇ ਬੈਠਕੇ ਕੀਤਾ ਜਾਵੇ।“

ਪ੍ਰੀਤ ਕੌਰ ਆਪਣੀ ਇਰਾਕ ਦੇ ਪਿਛੋਕੜ ਵਾਲ਼ੀ ਗਵਾਂਢਣ ਸਮਾ ਐਲਾ ਨਾਲ 'ਕੰਧ ਉਪਰੋਂ ਕੌਲੀ' ਦਾ ਅਦਾਨ-ਪ੍ਰਦਾਨ ਕਰਨ ਵਿੱਚ ਖੁਸ਼ੀ ਮਹਿਸੂਸ ਕਰਦੀ ਹੈ।

"ਅਸੀਂ ਆਪਣੇ ਆਂਢ-ਗੁਆਂਢ ਨਾਲ਼ ਖਾਣੇ ਦੀ ਸਾਂਝ ਰੱਖੀ ਹੋਈ ਹੈ ਸਾਡੇ ਇਕ ਪਾਸੇ ਜ਼ਰੀਨ ਨਾ ਦੀ ਬਜ਼ੁਰਗ ਔਰਤ ਹੈ, ਜਦਕਿ ਦੂਜੇ ਪਾਸੇ ਸਾਡੀ ਕੰਧ ਸਮਾ ਦੇ ਪਰਿਵਾਰ ਨਾਲ਼ ਲੱਗਦੀ ਹੈ।
Preet Kaur
Two Melbourne-based families of Indian and Iraqi origin love to share food items. Source: SBS
ਸਮਾ ਐਲਾ ਲਗਭਗ 12 ਸਾਲ ਪਹਿਲਾਂ ਮੈਲਬੌਰਨ ਆਈ ਸੀ ਜਿਥੇ ਉਹ ਹੁਣ ਆਪਣੇ ਪਤੀ ਅਤੇ ਦੋ ਬੱਚਿਆਂ ਨਾਲ਼ ਰਹਿ ਰਹੀ ਹੈ।

"ਖਾਣਾ ਸਾਂਝਾ ਕਰਨਾ ਸਾਡੀ ਸਭਿਆਚਾਰਕ ਰਵਾਇਤ ਹੈ ਜੋ ਸਾਨੂੰ ਆਪਣੇ ਦੋਸਤਾਂ, ਪਰਿਵਾਰ ਅਤੇ ਗੁਆਂਢੀਆਂ ਨਾਲ਼ ਸਾਂਝ ਪਵਾਉਣ ਲਈ ਪ੍ਰੇਰਿਤ ਕਰਦੀ ਹੈ।

"ਇੱਕ ਦਿਆਲੂ ਅਤੇ ਪ੍ਰੇਮਪੂਰਣ ਦਿਲ ਨਾਲ ਭੋਜਨ ਸਾਂਝਾ ਕਰਨਾ ਇਸ ਸੰਸਾਰ ਨੂੰ ਹੋਰ ਵੀ ਸੋਹਣਾ ਬਣਾ ਦਿੰਦਾ ਹੈ," ਉਹ ਕਹਿੰਦੀ ਹੈ

"ਅਸੀਂ ਅਕਸਰ ਬਿਰਯਾਨੀ, ਚਾਕਲੇਟ, ਬਕਲਾਵਾ ਅਤੇ ਹੋਰ ਮਿਠਾਈਆਂ ਸਾਂਝੀਆਂ ਕਰਦੇ ਹਾਂ ਉਹ ਵੀ ਸਾਨੂੰ ਬਹੁਤ ਸਾਰੇ ਪਕਵਾਨ ਦਿੰਦੇ ਹਨ ਜਿਸ ਵਿੱਚ ਚਿਕਨ ਕਰੀ ਮੇਰੀ ਸਭ ਤੋਂ ਵੱਧ ਪਸੰਦ ਦੀ ਚੀਜ਼ ਹੈ।"

ਸਮਾ ਐਲਾ ਨੇ ਕਿਹਾ ਕਿ ਉਸ ਨੂੰ ਆਪਣੇ ਗਵਾਂਢੀਆਂ ਨਾਲ਼ ਸਾਂਝ ਰੱਖਕੇ ਖੁਸ਼ੀ ਮਿਲਦੀ ਹੈ।

ਪ੍ਰੀਤ ਕੌਰ ਨਾਲ ਇਸ ਬਾਰੇ ਪੂਰੀ ਗੱਲਬਾਤ ਸੁਨਣ ਲਈ ਉੱਪਰ ਦਿੱਤੇ ਆਡੀਓ ਲਿੰਕ ਉੱਤੇ ਕਲਿਕ ਕਰੋ…
Read this story in English

Can food bring different cultures together? It seems possible when you look at these two Melbourne-based families of Indian and Iraqi origin. 

Preet Kaur, a resident of Melbourne suburb of Epping, likes cooking ‘authentic’ Indian curries.

Mrs Kaur always wanted to explore the power of food in connecting people, especially those from different cultural backgrounds.  And she often wondered what makes food so special across the globe!

“I guess the most important aspect is the human connection which people make when they share food,” she tells SBS Punjabi.

“My culinary expertise is my legacy to my family. I cook the way my mother taught me and I will pass it on to my daughter who will do the same with some improvisation to the next generation.”

When it comes to food, Mrs Kaur passion isn’t limited to feeding her family – it goes beyond fences and boundaries, to be served at her neighbours’ homes.

“We love to share food across our amazing neighbourhood. On the one side, we have a respected elderly woman Zareen, who is an Egyptian Australian, and on the other side we share the fence with Sama’s family, who is originally from Iraq,” she says.

“Melbourne is truly multicultural. There can’t be a better place when it comes to culturally diverse areas…and we have this unique opportunity to know more about each other’s culture, food, and life stories.”
Preet Kaur
Preet Kaur (L) with her daughter and son-in-law at SBS Studios, Melbourne (Photo Preetinder Grewal/SBS Punjabi). Source: Photo Preetinder Grewal/SBS Punjabi
Mrs Kaur’s neighbour Sama Alaa immigrated to Melbourne about 12 years ago.

Living in a small family with her husband and two children, she often misses big family gatherings that were common back home.

“We have it in our culture. The traditions tell us to share food and the incredible family recipes with our friends, family and neighbours….and luckily we’re not doing anything differently.”
Ms Alaa said she also likes to follow the golden principle of ‘sharing is caring’.

“Sharing food with a kind and loving heart makes this world so special,” she says.

“Often people will find it difficult to find time to cook. When I am free I cook for everyone and they do the same when we’re busy with life.”

Ms Alaa loves to exchange food items with her Indian neighbours.

“We often share biryani, chocolate, baklava and other sweets. In return, they give us many delicious dishes including the chicken curry which is my all-time favourite.”

“We also have a big veggie garden from we share veggie and fruits.”
‘From an early age, the thing that made me realize that I was “other,” that I was different, that I was weird, was food. It was always food.’ - Eddie Huang, food personality, author, and inspiration for the sitcom Fresh Off the Boat
Mrs Kaur said she feels a strong connection and a duty of care towards her neighbours.

“It feels good in my heart when I share my food with others. It is part of my culture. I mean something that follows through my roots. We used to do the same back in India,” she adds.

“I don’t think there is a better way to understand different people and cultures other than sharing a table for lunch or dinner.” 

Listen to  Monday to Friday at 9 pm. Follow us on  and .

Share
Published 13 June 2019 7:08pm
Updated 14 June 2019 12:56pm
By Preetinder Grewal


Share this with family and friends