ਆਸਟ੍ਰੇਲੀਅਨ ਬਾਰਡਰ ਫੋਰਸ (ਏ ਬੀ ਐਫ) ਨੇ ਖੁਲਾਸਾ ਕੀਤਾ ਹੈ ਕਿ 20 ਮਾਰਚ ਤੋਂ 31 ਜੁਲਾਈ 2020 ਦੇ ਅਰਸੇ ਦੌਰਾਨ ਆਸਟ੍ਰੇਲੀਆ ਵਿੱਚ ਦਾਖਲ ਹੋਣ ਲਈ 87,600 ਤੋਂ ਵੱਧ ਯਾਤਰਾ ਵਿੱਚ ਛੋਟ ਸਬੰਧੀ ਬੇਨਤੀਆਂ ਪ੍ਰਾਪਤ ਹੋਈਆਂ ਜਿਨ੍ਹਾਂ ਵਿੱਚੋਂ ਸਿਰਫ 13,260 ਵਿਦੇਸ਼ੀ ਨਾਗਰਿਕਾਂ ਦੀ ਬੇਨਤੀ ਨੂੰ ਪ੍ਰਵਾਨਗੀ ਦਿੱਤੀ ਗਈ ਹੈ।
ਯਾਤਰਾ ਪਬੰਦੀਆਂ ਕਾਰਣ ਵੱਖ ਹੋਏ ਪਰਿਵਾਰਾਂ ਦੀ ਵੱਡੀ ਸੰਖਿਆ ਵਿੱਚ ਅਪ੍ਰਵਾਨ ਕੀਤੀਆਂ ਜਾ ਰਹਿਆਂ ਅਰਜ਼ੀਆਂ ਤੇ ਚਿੰਤਾ ਜਤਾਉਂਦਿਆਂ ਗ੍ਰੀਨਜ਼ ਪਾਰਟੀ ਦੇ ਉਪ ਨੇਤਾ ਨਿਕ ਮੈਕਕਿਮ ਨੇ ਸੈਨੇਟ ਅਤੇ ਜਨਤਕ ਸੁਣਵਾਈ ਦੌਰਾਨ ਇਨ੍ਹਾਂ ਮੁਦਿਆਂ ਨੂੰ ਰਹਿਮਦਿਲੀ ਨਾਲ਼ ਨਜਿੱਠਣ ਲਈ ਜ਼ੋਰ ਪਾਇਆ।
ਭਾਵੇਂ ਏ ਬੀ ਐਫ ਦੇ ਬੁਲਾਰੇ ਵਲੋਂ ਭਰੋਸਾ ਦੁਵਾਯਾ ਗਿਆ ਕੀ ਗੁਣਵਤਾ ਸਮੀਖਿਆਵਾਂ ਨੂੰ ਭਰੋਸੇਯੋਗ ਰੱਖਣ ਲਈ ਨਿਯਮਤ ਤੌਰ ਤੇ ਮੌਜੂਦਾ ਕਾਰਗੁਜ਼ਾਰੀ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ ਪਰ ਨਿਕ ਮੈਕਕਿਮ ਨੇ ਅਪੀਲ ਕੀਤੀ ਕਿ ਬਾਰਡਰ ਫੋਰਸ ਨੂੰ ਆਸਟ੍ਰੇਲੀਆ ਆਉਣਾ ਚਾਹੁੰਦੇ ਯਾਤਰੀਆਂ ਦਾ ਜਿਨ੍ਹਾਂ ਪ੍ਰਬੰਧਕੀ ਦਿਸ਼ਾ ਨਿਰਦੇਸ਼ਾਂ ਤੇ ਮੁਲਾਂਕਣ ਕੀਤਾ ਜਾ ਰਿਹਾ ਹੈ ਉਸ ਬਾਰੇ ਹੋਰ ਸਪੱਸ਼ਟਤਾ ਪ੍ਰਦਾਨ ਕਰਣੀ ਚਾਹੀਦੀ ਹੈ।
ਅਸਥਾਈ ਸਕਿਲਡ ਵੀਜ਼ਾ ਧਾਰਕ ਸਹਿਰੀਸ਼ ਨਸੀਮ ਜੋ ਆਪਣੀ ਤਿੰਨ ਸਾਲਾਂ ਦੀ ਬੇਟੀ ਦੇ ਨਾਲ ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਫ਼ਸੇ ਹੋਏ ਸੀ ਕੁੱਝ ਖ਼ੁਸ਼ਕਿਸਮਤ ਲੋਕਾਂ ਵਿੱਚੋਂ ਹਨ ਜਿਨ੍ਹਾਂ ਨੂੰ ਆਸਟ੍ਰੇਲੀਆ ਆਉਣ ਦੀ ਮਨਜ਼ੂਰੀ ਮਿਲ਼ੀ ਹੈ। ਉਨ੍ਹਾਂ ਨੂੰ ਅਨੁਮਤੀ ਕੈਨਬਰਾ ਵਿੱਚ ਹੋਈ ਸੈਨੇਟ ਕਮੇਟੀ ਦੀ ਸੁਣਵਾਈ ਤੋਂ ਦੋ ਦਿਨ ਬਾਅਦ ਮਿਲ਼ੀ।
ਆਸਟ੍ਰੇਲੀਅਨ ਬਾਰਡਰ ਫੋਰਸ ਦੇ ਕਮਿਸ਼ਨਰ ਮਾਈਕਲ ਆਉਟਰਾਮ ਨੇ ਪਿਛਲੇ ਹਫ਼ਤੇ ਕੋਵਿਡ-19 ਕਾਰਣ ਲਗੀਆਂ ਪਬੰਦੀਆਂ ਉੱਤੇ ਬੋਲਦਿਆਂ ਸੈਨੇਟ ਕਮੇਟੀ ਨੂੰ ਦਸਿਆ ਕਿ ਉਹ ਉਨ੍ਹਾਂ ਪਰਿਵਾਰਾਂ ਦੀਆਂ ਅਰਜ਼ੀਆਂ ਤੇ ਮੁੜ ਵਿਚਾਰ ਕਰਨਗੇ ਜਿਨ੍ਹਾਂ ਨੇ ਹਮਦਰਦੀ ਦੇ ਅਧਾਰ 'ਤੇ ਛੋਟ ਲਈ ਅਰਜ਼ੀ ਦਿੱਤੀ ਸੀ ਪਰ ਉਨ੍ਹਾਂ ਨੂੰ ਆਸਟ੍ਰੇਲੀਆ ਵਾਪਸ ਆਣ ਦੀ ਮਨਜ਼ੂਰੀ ਨਹੀਂ ਦਿੱਤੀ ਗਈ।
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ ‘ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਜਾਣਕਾਰੀ ਤੁਸੀਂ ਆਪਣੇ ਤੋਂ ਲੈ ਸਕਦੇ ਹੋ।
ਜੇ ਤੁਹਾਨੂੰ ਠੰਡ ਜਾਂ ਫਲੂ ਵਰਗੇ ਲੱਛਣ ਮਹਿਸੂਸ ਹੋ ਰਹੇ ਹਨ ਤਾਂ ਤੁਸੀਂ ਆਪਣੇ ਡਾਕਟਰ ਜਾਂ ਕਰੋਨਾਵਾਇਰਸ ਹੈਲਥ ਇਨਫੋਰਮੇਸ਼ਨ ਹੋਟਲਾਈਨ ਨੂੰ 1800 020 080 ‘ਤੇ ਫੋਨ ਕਰਦੇ ਹੋਏ ਟੈਸਟ ਕਰਵਾ ਸਕਦੇ ਹੋ।
ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ ਉੱਤੇ ਉਪਲਬਧ ਹੈ।