ਐਸ ਬੀ ਐਸ ਚੀਨੀ ਦਾ ਕਹਿਣਾ ਹੈ ਕਿ ਸਾਲ 2021-22 ਦੇ ਮਾਈਗ੍ਰੇਸ਼ਨ ਪ੍ਰੋਗਰਾਮ ਅਧੀਨ 755 ਪ੍ਰਾਇਮਰੀ ਪਾਰਟਨਰ ਵੀਜ਼ਾ ਬਿਨੈਕਾਰਾਂ, ਜੋ ਕਿ ਪਰਿਵਾਰਕ ਹਿੰਸਾ ਦਾ ਸ਼ਿਕਾਰ ਹੋਏ ਸਨ, ਵਿੱਚੋਂ 721 ਦੀਆਂ ਵੀਜ਼ਾ ਅਰਜ਼ੀਆਂ ਨੂੰ ਮਨਜ਼ੂਰੀ ਪ੍ਰਦਾਨ ਕੀਤੀ ਗਈ ਹੈ।
ਮਾਈਗ੍ਰੇਸ਼ਨ ਰੈਗੂਲੇਸ਼ਨ ਆਸਟ੍ਰੇਲੀਆ ਅਧੀਨ ਕੁਝ ਖਾਸ ਵੀਜ਼ਾ ਬਿਨੈਕਾਰਾਂ ਅਤੇ ਮੁੱਖ ਤੌਰ 'ਤੇ ਪਾਰਟਨਰ ਵੀਜ਼ਾ ਬਿਨੈਕਾਰਾਂ ਨੂੰ ਸਥਾਈ ਵੀਜ਼ਾ ਦੇਣ ਦੀ ਇਜਾਜ਼ਤ ਹੈ ਭਾਵੇਂ ਉਨ੍ਹਾਂ ਦਾ ਰਿਸ਼ਤਾ ਟੁੱਟ ਗਿਆ ਹੈ ਅਤੇ ਉਨ੍ਹਾਂ ਨੂੰ ਇੱਕ ਸਪਾਂਸਰਿੰਗ ਪਾਰਟਨਰ ਦੁਆਰਾ ਹਿੰਸਾ ਦਾ ਸਾਹਮਣਾ ਕਰਨਾ ਪਿਆ ਹੈ।
ਗ੍ਰਹਿ ਮਾਮਲਿਆਂ ਵਿਭਾਗ ਦੇ ਬੁਲਾਰੇ ਨੇ ਐਸ ਬੀ ਐਸ ਚੀਨੀ ਨੂੰ ਦੱਸਿਆ ਕਿ ਉਹ ਕਿਸੇ ਕਿਸਮ ਦੀ ਘਰੇਲੂ ਅਤੇ ਪਰਿਵਾਰਕ ਹਿੰਸਾ ਨੂੰ ਬਰਦਾਸ਼ਤ ਨਹੀਂ ਕਰਦੇ ਭਾਵੇਂ ਉਹ ਸਥਾਈ ਨਿਵਾਸੀ ਜਾਂ ਅਸਥਾਈ ਵੀਜ਼ਾ ਧਾਰਕ ਵਲੋਂ ਕੀਤੀ ਗਈ ਹੋਵੇ।
ਅੰਕੜੇ ਦਰਸਾਉਂਦੇ ਹਨ ਕਿ ਤਕਰੀਬਨ ਪੰਜ ਵਿੱਚੋਂ ਇੱਕ ਔਰਤ (ਲਗਭਗ 23 ਪ੍ਰਤੀਸ਼ਤ) ਅਤੇ 14 ਵਿੱਚੋਂ ਇੱਕ ਪੁਰਸ਼ (ਲਗਭਗ 7.3 ਪ੍ਰਤੀਸ਼ਤ) ਨੇ ਆਪਣੇ ਨਜ਼ਦੀਕੀ ਸਾਥੀ ਦੁਆਰਾ ਹਿੰਸਾ ਦਾ ਦਾ ਸਾਮਣਾ ਕਰਦੇ ਹਨ।
1800RESPECT, ਜੋ ਕਿ ਇਕ ਰਾਸ਼ਟਰੀ ਘਰੇਲੂ, ਪਰਿਵਾਰਕ, ਅਤੇ ਜਿਨਸੀ ਹਿੰਸਾ ਸਲਾਹ, ਜਾਣਕਾਰੀ ਅਤੇ ਸਹਾਇਤਾ ਸੇਵਾ ਸੰਸਥਾ ਹੈ, ਦੇ ਬੁਲਾਰੇ ਨੇ ਐਸ ਬੀ ਐਸ ਚੀਨੀ ਨੂੰ ਦੱਸਿਆ ਕਿ ਸੱਭਿਆਚਾਰਕ ਅਤੇ ਭਾਸ਼ਾਈ ਤੌਰ 'ਤੇ ਵਿਭਿੰਨ ਪਿਛੋਕੜ ਵਾਲੇ ਲੋਕ ਹਿੰਸਾ ਨੂੰ ਵੱਧ ਸਾਮਣਾ ਕਰਦੇ ਹਨ ਕਿਉਂਕਿ ਉਨ੍ਹਾਂ ਨੂੰ ਸਹਾਇਤਾ ਪ੍ਰਾਪਤ ਕਰਨ ਵਿੱਚਕਾਫੀ ਰੁਕਾਵਟਾਂ ਪੇਸ਼ ਆਉਂਦੀਆਂ ਹਨ।