ਐਸ ਬੀ ਐਸ ਹਿੰਦੀ ਨੂੰ ਇੱਕ ਈਮੇਲ ਰਾਹੀਂ ਰਾਜ ਪੁਲਿਸ ਦੇ ਬੁਲਾਰੇ ਨੇ ਪੁਸ਼ਟੀ ਕੀਤੀ ਕਿ ਇਹ ਪਹਿਲੀ ਵਾਰ ਹੈ ਜਦੋਂ ਕੁਈਨਜ਼ਲੈਂਡ ਸਰਕਾਰ ਅਤੇ ਕੁਈਨਜ਼ਲੈਂਡ ਪੁਲਿਸ ਨੇ ਇਨੇ ਵੱਡੇ ਇਨਾਮ ਦਾ ਐਲਾਨ ਕੀਤਾ ਹੈ ਅਤੇ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਇਨਾਮ ਦੇ ਬਦਲੇ ਰਾਜਵਿੰਦਰ ਸਿੰਘ ਦੇ ਟਿਕਾਣੇ ਬਾਰੇ ਅਹਿਮ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ।
ਦੱਸਣਯੋਗ ਹੈ ਕਿ ਮਿਸ ਟੋਯਾਹ 21 ਅਕਤੂਬਰ 2018 ਤੋਂ ਲਾਪਤਾ ਸਨ ਅਤੇ ਬਾਅਦ ਵਿੱਚ ਉਨ੍ਹਾਂ ਦੀ ਮਿਰਤਕ ਦੇਹ ਉਤਰੀ ਕੇਰਨਜ਼ ਸਥਿਤ 'ਵੈਂਗੇਟੀ ਬੀਚ' ਉਤੇ ਪਾਈ ਗਈ ਸੀ। ਮਿਲੀ ਜਾਣਕਾਰੀ ਮੁਤਾਬਿਕ ਕਤਲ ਤੋਂ ਅਗਲੇ ਦਿਨ ਹੀ ਰਾਜਵਿੰਦਰ ਸਿੰਘ ਸ਼ੱਕੀ ਹਾਲਤ ਵਿੱਚ ਪਹਿਲਾਂ ਸਿਡਨੀ ਆਇਆ ਤੇ ਓਥੋਂ ਫਿਰ ਭਾਰਤ ਲਈ ਰਵਾਨਾ ਹੋ ਗਿਆ ਸੀ।
ਪੁਲਿਸ ਦਾ ਮਨਣਾ ਹੈ ਕਿ ਰਾਜਵਿੰਦਰ ਇਸ ਵਕਤ ਆਸਟ੍ਰੇਲੀਆ ਤੋਂ ਬਾਹਰ ਕਿਤੇ ਲੁਕਿਆ ਹੋਇਆ ਹੈ।
ਮੂਲ ਰੂਪ ਵਿੱਚ ਬੁੱਟਰ ਕਲਾਂ, ਪੰਜਾਬ ਦਾ ਵਸਨੀਕ ਰਾਜਵਿੰਦਰ ਸਿੰਘ ਕੁਈਨਜ਼ਲੈਂਡ ਵਿੱਚ 'ਇਨੀਸਫੈਲ' ਇਲਾਕੇ ਦਾ ਵਸਨੀਕ ਸੀ।
ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਨ੍ਹਾਂ ਕੋਲ ਇਸ ਮਾਮਲੇ ਇਸ ਸ਼ੱਕੀ ਵਿਅਕਤੀ ਬਾਰੇ ਕੋਈ ਜਾਣਕਾਰੀ ਹੈ ਤਾਂ ਉਹ ਉਨ੍ਹਾਂ ਨਾਲ ਸੰਪਰਕ ਕਰਨ।
