ਮੈਲਬੌਰਨ ਵਿੱਚ ਕਿਤੇ ਵੀ ਰਹਿਣ ਵਾਲੇ ਓਨਸ਼ੋਰ ਬੀਨੇਕਾਰ ਹੁਣ 'ਸਕਿਲਡ ਵਰਕ ਰੀਜਨਲ ਵੀਜ਼ਾ' ਲਈ ਅਰਜ਼ੀ ਪਾਉਣ ਦੇ ਯੋਗ ਹੋਣਗੇ। ਇਸ ਵੀਜ਼ਾ ਅਧੀਨ ਹੁਨਰਮੰਦ ਪ੍ਰਵਾਸੀਆਂ ਨੂੰ ਖੇਤਰੀ ਵਿਕਟੋਰੀਆ ਵਿੱਚ ਰਹਿਣਾ ਅਤੇ ਕੰਮ ਕਰਨਾ ਪੈਂਦਾ ਹੈ।
ਨਵੇਂ ਐਲਾਨੇ ਗਏ ਯੋਗਤਾ ਮਾਪਦੰਡਾਂ ਦੇ ਅਨੁਸਾਰ ਵਿਕਟੋਰੀਆ ਵਿੱਚ ਕਿਤੇ ਵੀ ਰਹਿਣ ਵਾਲਾ ਕੋਈ ਵੀ ਵਿਅਕਤੀ ਹੁਣ ਸਬਕਲਾਸ 491 ਅਧੀਨ ਅਰਜ਼ੀ ਪਾ ਸਕਦਾ ਹੈ।
"ਪਰ ਮਨੋਨੀਤ ਖੇਤਰੀ ਵਿਕਟੋਰੀਆ ਤੋਂ ਬਾਹਰ ਰਹਿਣ ਵਾਲੇ ਔਨਸ਼ੋਰ ਬਿਨੈਕਾਰ, ਜੋ ਵਿਕਟੋਰੀਆ ਵਿੱਚ ਸਬਕਲਾਸ 491 ਅਧੀਨ ਲਈ ਅਰਜ਼ੀ ਦੇਣਾ ਚਾਹੁੰਦੇ ਹਨ, ਨੂੰ ਮਨੋਨੀਤ ਖੇਤਰੀ ਇਲਾਕੇ ਵਿੱਚ ਰਹਿਣਾ ਅਤੇ ਕੰਮ ਕਰਣਾ ਪਵੇਗਾ" ਮੈਲਬੌਰਨ-ਸਥਿਤ ਮਾਈਗ੍ਰੇਸ਼ਨ ਏਜੰਟ ਜੁਝਾਰ ਬਾਜਵਾ ਨੇ ਕਿਹਾ।
ਇਮੀਗ੍ਰੇਸ਼ਨ ਵਿਭਾਗ ਦੇ ਸਾਬਕਾ ਡਿਪਟੀ ਸੈਕਟਰੀ ਅਬੁਲ ਰਿਜ਼ਵੀ ਨੇ ਐਸ ਬੀ ਐਸ ਪੰਜਾਬੀ ਨੂੰ ਦਸਿਆ ਕਿ "ਆਸਟ੍ਰੇਲੀਆ ਦੇ ਜ਼ਿਆਦਾਤਰ ਅਧਿਕਾਰ ਖੇਤਰ 2022-23 ਲਈ ਆਪਣੀ ਨਿਰਧਾਰਿਤ ਅਲਾਟਮੈਂਟ ਤੋਂ ਪਿੱਛੇ ਚੱਲ ਰਹੇ ਹਨ ਅਤੇ ਇਸ ਵਿਤੀ ਸਾਲ ਦੇ ਆਪਣੇ ਮਾਈਗ੍ਰੇਸ਼ਨ ਪ੍ਰੋਗਰਾਮ ਨੂੰ ਪੂਰਾ ਕਰਨ ਲਈ ਜੂਨ ਤੱਕ ਇਨ੍ਹਾਂ ਨੂੰ ਵੱਡੇ ਪੱਧਰ ਤੇ ਵੀਜ਼ੇ ਗ੍ਰਾਂਟ ਕਰਨ ਦੀ ਲੋੜ ਪਵੇਗੀ।"