ਆਸਟ੍ਰੇਲੀਅਨ ਬਿਊਰੋ ਆਫ਼ ਸਟੈਟਿਸਟਿਕਸ (ਏ ਬੀ ਐਸ) ਅਨੁਸਾਰ ਖਪਤਕਾਰ ਮੁੱਲ ਸੂਚਕ ਅੰਕ (ਸੀ ਪੀ ਆਈ) ਵਿਚ 4.9 ਪ੍ਰਤੀਸ਼ਤ ਹੋਇਆ ਜੋ ਕਿ ਪਿਛਲੇ ਸਾਲ ਦਰਜ ਕੀਤੀ ਗਈ ਦਰ ਨਾਲੋਂ ਘੱਟ ਹੈ। ਪਿਛਲੇ ਸਾਲ ਸੀ ਪੀ ਆਈ ਦਰ 5.6 ਪ੍ਰਤੀਸ਼ਤ ਤੇ ਸੀ।
ਭਾਵੇਂ ਅਰਥਸ਼ਾਸਤਰੀਆਂ ਦਾ ਕਹਿਣਾ ਹੈ ਕਿ ਮਹਿੰਗਾਈ ਦਰ ਵਿਚ ਇਹ ਘਾਟ ਖਪਤਕਾਰਾਂ ਲਈ ਚੰਗੀ ਖ਼ਬਰ ਹੈ ਪਰ ਨਾਲ਼ ਹੀ ਉਨ੍ਹਾਂ ਨੇ ਇਹ ਚੇਤਾਵਨੀ ਵੀ ਦਿੱਤੀ ਕਿ ਸੁਪਰਮਾਰਕੀਟਾਂ ਵਿਚ ਕਾਫ਼ੀ ਚੀਜ਼ਾਂ ਦੀਆਂ ਕੀਮਤਾਂ ਘਟਣ ਦੀ ਸੰਭਾਵਨਾ ਨਹੀਂ ਹੈ।
ਕੈਨਬਰਾ ਯੂਨੀਵਰਸਿਟੀ ਵਿਚ ਅਰਥ ਸ਼ਾਸਤਰ ਦੇ ਸੀਨੀਅਰ ਲੈਕਚਰਾਰ ਡਾ. ਜੌਹਨ ਹਾਕਿੰਸ ਨੇ ਕਿਹਾ ਕਿ ਮਹਿੰਗਾਈ ਦਰ ਵਿਚ ਘੱਟ ਵਾਧੇ ਦਾ ਮਤਲਬ ਇਹ ਨਹੀਂ ਹੈ ਕਿ ਕੀਮਤਾਂ ਘਟ ਰਹੀਆਂ ਹਨ ਬਲਕਿ ਇਸਦਾ ਮਤਲਬ ਹੈ ਕਿ ਉਨ੍ਹਾਂ ਦੀਆਂ ਕੀਮਤਾਂ ਪਹਿਲੇ ਨਾਲੋਂ ਘਟ ਵਧਣਗੀਆਂ।
"ਮੈਨੂੰ ਨਹੀਂ ਲਗਦਾ ਕਿ ਕਰਿਆਨੇ ਦੀਆਂ ਵਸਤੂਆਂ ਦੀਆਂ ਕੀਮਤਾਂ ਵਿੱਚ ਬਹੁਤ ਗਿਰਾਵਟ ਦੇਖਣ ਨੂੰ ਮਿਲੇਗੀ। ਸੀ ਪੀ ਆਈ ਦਰ ਵਿਚ ਗਿਰਾਵਟ ਦਾ ਮਤਲਬ ਇਨ੍ਹਾਂ ਹੀ ਹੈ ਕਿ ਕੀਮਤਾਂ ਵਿਚ ਪਿਛਲੇ ਸਾਲ ਜਿਨਾ ਵਾਧਾ ਸ਼ਾਇਦ ਨਾ ਹੋਵੇ," ਉਨ੍ਹਾਂ ਕਿਹਾ।