ਵਿਆਜ ਦਰਾਂ ਵਿੱਚ ਵਾਧੇ ਦਾ ਦਰਦ ਆਸਟ੍ਰੇਲੀਆ ਦੇ ਰਿਟੇਲ ਖੇਤਰ ਵਿੱਚ ਅਜੇ ਮਹਿਸੂਸ ਨਹੀਂ ਹੋਇਆ ਹੈ।
ਕੈਥੀ ਇੰਗਿਲਿਜ਼ੀਅਨ ਨੇ ਲਗਭਗ 50 ਸਾਲਾਂ ਤੋਂ ਇੱਕ ਪਰਿਵਾਰ ਦੁਆਰਾ ਸੰਚਾਲਿਤ 'ਸਕੀ ਉਪਕਰਣ' ਵਾਲਾ ਕਾਰੋਬਾਰ ਚਲਾਇਆ ਹੋਇਆ ਹੈ।
ਉਸ ਨੇ ਵਧ ਰਹੀਆਂ ਲਾਗਤਾਂ ਤੋਂ ਬਚਣ ਲਈ ਵੱਖ-ਵੱਖ ਰਣਨੀਤੀਆਂ ਨੂੰ ਲਾਗੂ ਕਰਨਾ ਸਿੱਖ ਲਿਆ ਹੈ।
ਨੈਬ ਨੇ ਆਪਣਾ ਮਹੀਨਾਵਾਰ ਵਪਾਰਕ ਸਰਵੇਖਣ ਜਾਰੀ ਕੀਤਾ ਹੈ, ਜੋ ਦੱਸਦਾ ਹੈ ਕਿ ਲੋਕਾਂ ਵਿੱਚ ਵਪਾਰਕ ਵਿਸ਼ਵਾਸ ਕਮਜ਼ੋਰ ਹੋਣ ਦੇ ਕਾਰਨ, ਕਟੌਤੀ ਦੀਆਂ ਹੋਰ ਰਣਨੀਤੀਆਂ ਤਿਆਰ ਕਰਨ ਦੀ ਲੋੜ ਹੋ ਸਕਦੀ ਹੈ।