ਸੰਘੀ ਚੋਣਾਂ : ਨਵੀਂ ਪਾਰਲੀਮੈਂਟ ਨੂੰ ਕੀ ਆਕਾਰ ਦੇਵੇਗੀ ਆਜ਼ਾਦ ਉਮੀਦਵਾਰਾਂ ਦੀ ਜਿੱਤ?

ELECTION25 GREENS RECEPTION

Australian Greens Adam Bandt addresses the crowd at the 2025 federal election reception at Hightail Bar in Melbourne, Victoria, Saturday, May 3, 2025. (AAP Image/Diego Fedele) NO ARCHIVING Source: AAP / DIEGO FEDELE/AAPIMAGE

ਫੈਡਰਲ ਚੋਣਾਂ ਦੇ ਨਤੀਜਿਆਂ ਵਿੱਚ ਆਜ਼ਾਦ ਉਮੀਦਵਾਰਾਂ ਨੇ ਵੱਡੀ ਗਿਣਤੀ ਵਿੱਚ ਬੜਤ ਹਾਸਲ ਕੀਤੀ ਹੈ। ਕੁਝ ਸੀਟਾਂ ਦੇ ਨਤੀਜੇ ਹਾਲੇ ਸਪੱਸ਼ਟ ਹੋਣੇ ਬਾਕੀ ਹਨ, ਸੋ ਰਿਪੋਰਟਾਂ ਹਨ ਕਿ ਆਜ਼ਾਦ ਉਮੀਦਵਾਰਾਂ ਪ੍ਰਤੀ ਵੋਟਰਾਂ ਦੀ ਗਿਣਤੀ ਹੋਰ ਵੱਧ ਸਕਦੀ ਹੈ। ਦੂਜੇ ਪਾਸੇ ਗਰੀਨਜ਼ ਲਈ ਇਹ ਚੋਣਾਂ ਉਮੀਦ ਮੁਤਾਬਕ ਨਹੀਂ ਰਹੀਆਂ ਪਰ ਗ੍ਰੀਨਜ਼ ਨੇਤਾ ਐਡਮ ਕਹਿੰਦੇ ਹਨ ਕਿ ਇਹ ਅਜੇ ਵੀ ਉਨ੍ਹਾਂ ਦੀ ਪਾਰਟੀ ਲਈ ਇੱਕ ਸਕਾਰਾਤਮਕ ਨਤੀਜਾ ਹੈ। ਇਸੇ ਦਰਮਿਆਨ ਚੋਣ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਬੇਸ਼ੱਕ ਲੇਬਰ ਪਾਰਟੀ ਬਹੁਮਤ ਨਾਲ ਸੰਸਦ ਵਿੱਚ ਜਾਵੇਗੀ ਪਰ ਉਨ੍ਹਾਂ ਨੂੰ ਆਜ਼ਾਦ ਸੰਸਦ ਮੈਂਬਰਾਂ ਦੀ ਗੱਲ ਸੁਣਨੀ ਪਵੇਗੀ। ਇਹ ਨਤੀਜੇ ਅਗਲੀ ਪਾਰਲੀਮੈਂਟ, ਆਜ਼ਾਦ ਉਮੀਦਵਾਰਾਂ ਅਤੇ ਗਰੀਨਜ਼ ਦੇ ਭਵਿੱਖ ਨੂੰ ਕੀ ਆਕਾਰ ਦੇਣਗੇ ਇਸੇ ਨੂੰ ਬਿਆਨ ਕਰਦੀ ਸੁਣੋ ਸਾਡੀ ਇਹ ਖਾਸ ਰਿਪੋਰਟ


🔊 ਸਾਡੇ ਸਾਰੇ ਪੌਡਕਾਸਟ ਰਾਹੀਂ ਸੁਣੇ ਜਾ ਸਕਦੇ ਹਨ।

📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।

📲 ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।



Share

Recommended for you