ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
ਕੌਣ ਹੈ ਵਿਰੋਧੀ ਧਿਰ ਦੇ ਆਗੂ ਪੀਟਰ ਡਟਨ ਨੂੰ ਉਸ ਦੀ ਸੀਟ ਤੋਂ ਹਰਾ ਕੇ ਇਤਿਹਾਸ ਰਚਣ ਵਾਲੀ ਆਲੀ ਫਰਾਂਸ?

Peter Dutton and Ali France. Source: AAP
ਬ੍ਰਿਸਬੇਨ ਦੇ ਚੋਣ ਹਲਕੇ ਡਿਕਸਨ ਦੀ ਸੀਟ 2001 ਤੋਂ ਹੀ ਵਿਰੋਧੀ ਧਿਰ ਦੇ ਆਗੂ ਪੀਟਰ ਡਟਨ ਕੋਲ ਸੀ, ਜੋ ਕਿ ਪਿੱਛਲੀਆਂ ਸੱਤ ਸੰਘੀ ਚੋਣਾਂ ਤੋਂ ਇਹ ਸੀਟ ਜਿੱਤਦੇ ਆ ਰਹੇ ਸਨ। ਪਰ, ਤੀਜੀ ਵਾਰ ਇਸ ਹਲਕੇ ਤੋਂ ਚੋਣ ਲੜ ਰਹੀ ਲੇਬਰ ਪਾਰਟੀ ਦੀ ਉਮੀਦਵਾਰ ਆਲੀ ਫਰਾਂਸ ਆਖਰਕਾਰ ਇਸ ਵਾਰ ਕਾਮਯਾਬ ਹੋ ਗਏ ਹਨ। ਡਿਕਸਨ ਹਲਕੇ 'ਚ 56.5% ਵੋਟਾਂ ਆਪਣੇ ਨਾਂ ਕਰਨਾ ਕੋਈ ਸੌਖਾ ਕੰਮ ਨਹੀਂ ਸੀ, ਪਰ ਆਲੀ ਫਰਾਂਸ ਨੇ ਅਜਿਹਾ ਕਰਕੇ ਇੱਕ ਇਤਿਹਾਸਕ ਜਿੱਤ ਦਰਜ ਕਰਵਾਈ ਹੈ। ਜਾਣੋ ਕਿਸ ਤਰ੍ਹਾਂ ਆਪਣੀ ਨਿੱਜੀ ਜ਼ਿੰਦਗੀ ਵਿੱਚ ਆਉਣ ਵਾਲੇ ਦੁੱਖਾਂ ਦੇ ਪਹਾੜ ਨੂੰ ਪ੍ਰੇਰਨਾ ਦਾ ਸਰੋਤ ਬਣਾ ਕੇ ਕਾਮਯਾਬ ਹੋਈ ਆਲੀ ਫਰਾਂਸ ਦੀ ਕਹਾਣੀ।
Share