'ਅਲਬਾਨੀਜ਼ੀ ਦੇ ਚੋਣ ਵਿਰੋਧੀ ਬਾਰੇ ਮੈਨੂੰ ਕੁਝ ਨਹੀਂ ਪਤਾ': ਆਸਟ੍ਰੇਲੀਆ ਦੇ ਸੰਘੀ ਚੋਣ ਨਤੀਜਿਆਂ 'ਤੇ ਟਰੰਪ ਦੀ ਪ੍ਰਤੀਕਿਰਿਆ

Trump on dutton.jpg

ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕੀਤੀ ਆਸਟ੍ਰੇਲੀਆ ਦੇ ਸੰਘੀ ਚੋਣਾਂ ਨਤੀਜੇ ਉੱਤੇ ਟਿੱਪਣੀ Credit: AAP

ਲੇਬਰ ਪਾਰਟੀ ਨੇ ਇੱਕ ਵਾਰ ਫਿਰ ਤੋਂ ਆਸਟ੍ਰੇਲੀਆ ਦੀ ਸੱਤਾ ਸੰਭਾਲ ਲਈ ਹੈ। ਬਤੌਰ ਪ੍ਰਧਾਨ ਮੰਤਰੀ ਆਪਣਾ ਦੂਜਾ ਕਾਰਜਕਾਲ ਸ਼ੁਰੂ ਕਰਨ ਲਈ ਐਂਥਨੀ ਅਲਬਾਨੀਜ਼ੀ ਨੂੰ ਦੁਨੀਆ ਭਰ ਦੇ ਨੇਤਾਵਾਂ ਨੇ ਮੁਬਾਰਕਾਂ ਭੇਜੀਆਂ ਹਨ। ਜਿਥੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ-ਆਸਟ੍ਰੇਲੀਆ ਭਾਈਵਾਲੀ ਨੂੰ ਡੂੰਘਾ ਕਰਨ ਦੀ ਗੱਲ ਕਹੀ ਹੈ, ਉਥੇ ਹੀ ਦੂਜੇ ਪਾਸੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਵੀ ਨਹੀਂ ਪਤਾ ਸੀ ਕਿ ਆਸਟ੍ਰੇਲੀਆ ਦੇ ਚੋਣ ਮੁਕਾਬਲੇ ਵਿੱਚ ਐਂਥਨੀ ਅਲਬਾਨੀਜ਼ੀ ਦਾ ਵਿਰੋਧੀ ਕੌਣ ਸੀ। ਅਮਰੀਕਾ ਦੇ ਗਲੋਬਲ ਟੈਰੀਫ਼ਾਂ ਦੇ ਚਲਦੇ, ਆਸਟ੍ਰੇਲੀਆ ਦੀ ਇਹ ਮੁੜ ਤੋਂ ਸਥਾਪਤ ਹੋਈ ਸਰਕਾਰ ਆਸਟ੍ਰੇਲੀਆ-ਅਮਰੀਕਾ ਰਿਸ਼ਤਿਆਂ ਉੱਤੇ ਕੀ ਪ੍ਰਭਾਵ ਪਾ ਸਕਦੀ ਹੈ? ਸੁਣੋ ਇਸ ਪੇਸ਼ਕਾਰੀ ਰਾਹੀਂ....


ਟਰੰਪ ਦੀ ਟਿੱਪਣੀ ਦੇ ਥੋੜ੍ਹੀ ਦੇਰ ਬਾਅਦ, ਐਂਥਨੀ ਅਲਬਾਨੀਜ਼ੀ ਨੇ ਕਿਹਾ ਕਿ ਉਨ੍ਹਾਂ ਦੀ ਡੋਨਾਲਡ ਟਰੰਪ ਨਾਲ 'ਨਿੱਘੀ ਅਤੇ ਸਕਾਰਾਤਮਕ' ਗੱਲਬਾਤ ਹੋਈ।

ਅਮਰੀਕੀ ਸਟੇਟ ਸੈਕਰੇਟਰੀ ਨੇ ਵੀ ਇੱਕ ਟਵੀਟ ਰਾਹੀਂ ਅਲਬਾਨੀਜ਼ੀ ਨੂੰ ਵਧਾਈ ਦਿੱਤੀ।
ਹਾਲਾਂਕਿ ਆਸਟ੍ਰੇਲੀਆ ਅਤੇ ਅਮਰੀਕਾ ਵਿਚਕਾਰ ਮੁੱਦਾ ਬਣੇ ਰਹੇ ਟੈਰੀਫ਼ ਬਾਰੇ ਅਜੇ ਤਕ ਕੋਈ ਨਵੀ ਗੱਲਬਾਤ ਸਾਹਮਣੇ ਨਹੀਂ ਆਈ ਹੈ।

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਆਸਟ੍ਰੇਲੀਆ ਅਤੇ ਭਾਰਤ ਦੇ ਰਿਸ਼ਤਿਆਂ ਨੂੰ ਹੋਰ ਡੂੰਗਾ ਕਰਨ ਦੀ ਗੱਲ ਦੇ ਨਾਲ ਨਾਲ ਅਲਬਾਨੀਜ਼ੀ ਨੂੰ ਵਧਾਈ ਦਿੱਤੀ।
ਪੂਰਾ ਪੌਡਕਾਸਟ ਸੁਣੋ:
LISTEN TO
Punjabi_05052025_trumpondutton image

'ਅਲਬਾਨੀਜ਼ੀ ਦੇ ਚੋਣ ਵਿਰੋਧੀ ਬਾਰੇ ਮੈਨੂੰ ਕੁਝ ਨਹੀਂ ਪਤਾ': ਆਸਟ੍ਰੇਲੀਆ ਦੇ ਸੰਘੀ ਚੋਣ ਨਤੀਜਿਆਂ 'ਤੇ ਟਰੰਪ ਦੀ ਪ੍ਰਤੀਕਿਰਿਆ

SBS Punjabi

05:22

🔊 ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।

📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।

📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।


Share