ਪੰਜਾਬੀ ਮੂਲ ਦਾ ਆਸਟ੍ਰੇਲੀਅਨ ਬੌਡੀ ਬਿਲਡਰ ਗਿਰੀਸ਼ ਨਾਗਪਾਲ ਅਮਰੀਕਾ ’ਚ ਲੜੇਗਾ ਇੰਟਰਨੈਸ਼ਨਲ ਮੁਕਾਬਲਾ

Body builder Girish Nagpal With Medal

Credit: Photo Supplied by Girish Nagpal

ਮੈਲਬਰਨ ਵੱਸਦੇ ਬਾਡੀ ਬਿਲਡਰ ਗਿਰੀਸ਼ ਨਾਗਪਾਲ ਨੇ ਇੰਟਰਨੈਸ਼ਨਲ ਨੈਚੁਰਲ ਬੌਡੀ ਬਿਲਡਿੰਗ ਐਸੋਸੀਏਸ਼ਨ ਅਤੇ ਪ੍ਰੋਫੈਸ਼ਨਲ ਬੌਡੀ ਬਿਲਡਿੰਗ ਐਸੋਸੀਏਸ਼ਨ ਵੱਲੋਂ ਅਮਰੀਕਾ 'ਚ ਕਰਵਾਏ ਜਾ ਰਹੇ ਨੈਚੁਰਲ ਬੌਡੀ ਬਿਲਡਿੰਗ ਓਲੰਪੀਆ 2023 ਲਈ ਕੁਆਲੀਫਾਈ ਕਰ ਲਿਆ ਹੈ। ਇਹ ਮੁਕਾਬਲੇ ਨਵੰਬਰ ਮਹੀਨੇ ਵਿੱਚ ਹੋਣੇ ਹਨ, ਜਿੱਥੇ ਉਸ ਦਾ ਮੁਕਾਬਲਾ ਦੁਨੀਆ ਭਰ ਤੋਂ ਆਏ ਬੌਡੀ ਬਿਲਡਰਾਂ ਨਾਲ ਹੋਵੇਗਾ। ਹੋਰ ਵੇਰਵੇਆਂ ਲਈ ਇਹ ਖਾਸ ਇੰਟਰਵਿਊ ਸੁਣੋ...


ਗਿਰੀਸ਼ ਨਾਗਪਾਲ ਮੂਲ ਤੌਰ ’ਤੇ ਪੰਜਾਬ ਦੇ ਜਲੰਧਰ ਸ਼ਹਿਰ ਤੋਂ ਹਨ। ਉਹ 2004 ਵਿੱਚ ਵਿਦਿਆਰਥੀ ਵੀਜ਼ੇ ਉੱਤੇ ਆਸਟ੍ਰੇਲੀਆ ਆਏ ਸਨ।

ਗਿਰੀਸ਼ ਨੇ 2017 ਵਿੱਚ ਪਹਿਲੀ ਵਾਰ ਵਰਲਡ ਫਿਟਨੈੱਸ ਫੈਡਰੇਸ਼ਨ ਸਟੇਟ ਚੈਂਪੀਅਨਸ਼ਿਪ ਵਿੱਚ ਭਾਗ ਲਿਆ ਅਤੇ ਤੀਜਾ ਸਥਾਨ ਹਾਸਲ ਕਰ ਕੇ ਕਾਂਸੇ ਦਾ ਤਮਗਾ ਜਿੱਤਿਆ ਸੀ।

ਉਸ ਤੋਂ ਬਾਅਦ ਸਾਲ 2018 ਤੋਂ ਗਿਰੀਸ਼ ਬੌਡੀ ਬਿਲਡਿੰਗ ਦੇ ਸਟੇਟ ਅਤੇ ਨੈਸ਼ਨਲ ਪੱਧਰ ਦੇ ਮੁਕਾਬਲਿਆਂ ਵਿੱਚ ਲਗਾਤਾਰ ਗੋਲਡ ਮੈਡਲ ਜਿੱਤਦਾ ਆ ਰਿਹਾ ਹੈ।

ਇਸ ਬਾਰੇ ਹੋਰ ਜਾਣਕਾਰੀ ਲਈ ਆਡੀਓ ਬਟਨ ‘ਤੇ ਕਲਿੱਕ ਕਰੋ।

ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਾਮ ਪੌਪ ਦੇਸੀ  ਤੇ ਸੁਣੋ। ਸਾਨੂੰ  ਤੇ ਉੱਤੇ ਵੀ ਫਾਲੋ ਕਰੋ।

Share