‘ਗਰੀਨਜ਼’ ਵਲੋਂ ਆਸਟ੍ਰੇਲੀਆ ਦੀ ਨਵੀਂ ਸਰਕਾਰ ਦੇ ਗਠਨ ਵਿੱਚ ਅਹਿਮ ਭੂਮਿਕਾ ਨਿਭਾਉਣ ਦਾ ਦਾਅਵਾ

Navdeep Singh Greens Leader

ਕੁਈਨਜ਼ਲੈਂਡ ਸੂਬੇ ਤੋਂ ਗਰੀਨਜ਼ ਪਾਰਟੀ ਦੇ ਸੈਨੇਟ ਉਮੀਦਵਾਰ ਨਵਦੀਪ ਸਿੰਘ। Credit: SBS PUNJABI

ਆਸਟ੍ਰੇਲੀਅਨ ਫੈਡਰਲ ਚੋਣਾਂ ਵਿੱਚ ਲੇਬਰ ਅਤੇ ਲਿਬਰਲ ਵਰਗੀਆਂ ਮੁੱਖ ਪਾਰਟੀਆਂ ਵਲੋਂ ਅਗਲੀ ਸਰਕਾਰ ਬਣਾਉਣ ਦੇ ਕੀਤੇ ਜਾ ਰਹੇ ਦਾਅਵਿਆਂ ਵਿਚਕਾਰ ਚੋਣ ਸਰਵੇਖਣ ਦੱਸ ਰਹੇ ਰਹੇ ਨੇ ਕਿ ਇਸ ਵਾਰ ‘ਹੰਗ ਪਾਰਲੀਮੈਂਟ’ ਬਣ ਸਕਦੀ ਹੈ ਕਿਉਂਕਿ ਕੋਈ ਵੀ ਪਾਰਟੀ ਸਪੱਸ਼ਟ ਬਹੁਮਤ ਹਾਸਲ ਕਰਦੀ ਨਜ਼ਰ ਨਹੀਂ ਆ ਰਹੀ। 2022 ਵਿੱਚ ਲੇਬਰ ਸਰਕਾਰ ਦੇ ਗਠਨ ਵੇਲੇ ਸਮਰਥਨ ਦੇਣ ਵਾਲੀ ਗਰੀਨਜ਼ ਪਾਰਟੀ ਦਾ ਅਜਿਹੇ ਵਿੱਚ ਕਹਿਣਾ ਹੈ ਕਿ ਉਹ ਇਸ ਵਾਰ ਵੀ ਸਰਕਾਰ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਣਗੇ ਅਤੇ ਪ੍ਰਵਾਸ ਤੇ ਮਹਿੰਗਾਈ ਵਰਗੇ ਅਹਿਮ ਲੋਕ ਮਸਲਿਆਂ ਨੂੰ ਹੱਲ ਕਰਵਾਉਣ ਨੂੰ ਤਰਜੀਹ ਦੇਣਗੇ। ਇਸ ਸਬੰਧੀ ਕੁਈਨਜ਼ਲੈਂਡ ਤੋਂ ਗਰੀਨਜ਼ ਲੀਡਰ ਨਵਦੀਪ ਸਿੰਘ ਵਲੋਂ ਐਸ ਬੀ ਐਸ ਪੰਜਾਬੀ ਨਾਲ ਕੀਤੀ ਗੱਲਬਾਤ ਦੌਰਾਨ ਪ੍ਰਗਟਾਏ ਵਿਚਾਰਾਂ ਨੂੰ ਪੇਸ਼ ਕਰਦੀ, ਸੁਣੋ ਇਹ ਆਡੀਓ ਰਿਪੋਰਟ....


ਸਾਡੇ ਸਾਰੇ ਪੌਡਕਾਸਟ  ਰਾਹੀਂ ਸੁਣੇ ਜਾ ਸਕਦੇ ਹਨ।

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।

Share