ਲੇਬਰ ਅਤੇ ਲਿਬਰਲ ਪਾਰਟੀ ਵਲੋਂ ਪੇਰੈਂਟ ਵੀਜ਼ਾ ਨੂੰ ਲੈ ਕੇ ਕੋਈ ਖਾਸ ਬਿਆਨ ਨਾ ਦੇਣ ਕਾਰਨ ਕਈ ਪ੍ਰਵਾਸੀ ਪਰਿਵਾਰ ਇਨ੍ਹਾਂ ਚੋਣਾਂ 'ਚ ਨਜ਼ਰਅੰਦਾਜ਼ ਹੋਏ ਮਹਿਸੂਸ ਕਰ ਰਹੇ ਹਨ।
ਭਾਰਤੀ ਆਸਟ੍ਰੇਲੀਅਨ ਭਾਈਚਾਰੇ ਦੇ ਕੁਝ ਪਰਿਵਾਰਾਂ ਨੇ ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਵੋਟ 'ਵਧੇਰੇ ਕਿਫਾਇਤੀ' ਤੇ ‘ਸਥਾਈ ਪੇਰੈਂਟ ਵੀਜ਼ਾ’ ਨੀਤੀਆਂ ਉੱਤੇ ਨਿਰਭਰ ਕਰਦੀ ਹੈ।
ਮੈਲਬੌਰਨ ਦੇ ਨਵਦੀਪ ਸਿੰਘ ਨੇ ਕਿਹਾ ਕਿ ਉਹ ਇਸ ਸਾਲ ਆਪਣੀ ਵੋਟ ਗਠਜੋੜ ਦੀ ਸਰਕਾਰ ਦੇ ਹੱਕ ਵਿੱਚ ਨਹੀਂ ਪਏਗਾ।
"ਸਰਕਾਰ ਵੱਲੋਂ ਪਿਛਲੀਆਂ ਚੋਣਾਂ 'ਚ ਕੀਤੇ ਗਏ ਕਈ ਅਹਿਮ ਪ੍ਰਚਾਰ ਵਾਅਦਿਆਂ ਤੋਂ ਮੁਨਕਰ ਹੋਣ ਤੋਂ ਬਾਅਦ ਮੈਂ ਇਹ ਫੈਸਲਾ ਕੀਤਾ ਹੈ। ਮੇਰੀ ਵੋਟ ਉਸ ਪਾਰਟੀ ਲਈ ਹੋਵੇਗੀ ਜੋ ਕਿਫਾਇਤੀ ਸਥਾਈ ਪੇਰੈਂਟ ਵੀਜ਼ਾ ਵਿਕਲਪ ਪ੍ਰਦਾਨ ਕਰੇਗੀ," ਉਨ੍ਹਾਂ ਕਿਹਾ।
2019 ਦੀਆਂ ਚੋਣਾਂ ਦੇ ਉਲਟ, ਦੋਨੋ ਲੇਬਰ ਅਤੇ ਲਿਬਰਲ ਪਾਰਟੀਆਂ ਇਸ ਵਾਰ 'ਪੇਰੈਂਟ ਵੀਜ਼ਾ' ਨੀਤੀਆਂ ਦੇ ਮੁੱਦੇ 'ਤੇ ਚੁੱਪ ਵੱਟ ਰਹੀਆਂ ਹਨ - ਹਾਲਾਂਕਿ ਸਰਕਾਰ ਨੇ ਸਪਸ਼ਟ ਕੀਤਾ ਹੈ ਕਿ ਅਸਥਾਈ ਪੇਰੈਂਟ ਵੀਜ਼ਾ ਫੀਸ ਵਾਜਬ ਹੈ ਜਦਕਿ ਕਈਆਂ ਨੇ ਇਸ ਨੂੰ 'ਬਹੁਤ ਮਹਿੰਗਾ' ਕਰਾਰ ਦਿੱਤਾ ਹੈ।

Melbourne-based Navdeep Singh with his wife and parents. Source: Supplied by Mr Singh
ਮੈਲਬੌਰਨ ਦੇ ਦੱਖਣੀ-ਪੂਰਬੀ ਇਲਾਕੇ ਦੇ ਵਸਨੀਕ ਮਨਪ੍ਰੀਤ ਸਿੰਘ ਲਈ ਵੀ ਮਾਪਿਆਂ ਦਾ 'ਸਥਾਈ ਅਤੇ ਕਿਫਾਇਤੀ ਵੀਜ਼ਾ' ਕਾਫੀ ਅਹਿਮ ਹੈ।
ਪਿਛਲੇ ਸਾਲ ਮਨਪ੍ਰੀਤ ਸਿੰਘ ਦੀ ਮਾਤਾ ਦਾ ਭਾਰਤ ਵਿੱਚ ਦਿਹਾਂਤ ਹੋ ਗਿਆ ਸੀ। ਮਹਾਂਮਾਰੀ ਦੀਆਂ ਪਾਬੰਦੀਆਂ ਕਾਰਨ ਉਹ ਆਪਣੇ ਮਾਤਾ ਜੀ ਨੂੰ ਆਖਰੀ ਸਮੇਂ ਮਿਲ ਵੀ ਨਹੀਂ ਸਕੇ।
"ਜੇਕਰ ਮਾਤਾ-ਪਿਤਾ ਦੇ ਵੀਜ਼ਾ ਦੇ ਚੰਗੇ ਵਿਕਲਪ ਹੁੰਦੇ ਤਾਂ ਮੇਰੀ ਮਾਂ ਮੇਰੇ ਨਾਲ ਰਹਿੰਦੀ ਅਤੇ ਹੋ ਸਕਦਾ ਹੈ ਕਿ ਮੈਂ ਉਨ੍ਹਾਂ ਨੂੰ ਬਚਾ ਸਕਦਾ," ਉਨ੍ਹਾਂ ਕਿਹਾ।
“ਸਰਕਾਰ ਵੱਲੋਂ ਇਹ ਵੀਜ਼ਾ ਲਾਇਆ ਨਹੀਂ ਬਲਕਿ ਵੇਚਿਆ ਜਾ ਰਿਹਾ ਹੈ ਜਦਕਿ ਸਾਰੇ ਨਾਗਰਿਕ ਆਪਣੀ ਵਿੱਤੀ ਸਥਿਤੀ ਦੇ ਕਾਰਨ ਮੌਜੂਦਾ ਵੀਜ਼ਾ ਖਰੀਦ ਨਹੀਂ ਸਕਦੇ," ਮਨਪ੍ਰੀਤ ਨੇ ਕਿਹਾ।
ਮੈਲਬੌਰਨ ਦੇ ਮਾਈਗ੍ਰੇਸ਼ਨ ਏਜੰਟ ਨਵਜੋਤ ਸਿੰਘ ਕੈਲ਼ੇ ਦਾ ਕਹਿਣਾ ਹੈ ਕਿ ਅਸਥਾਈ ਵੀਜ਼ਿਆਂ ਕਰਕੇ ਪ੍ਰਵਾਸੀ ਪਰਿਵਾਰ ਆਪਣੇ ਬਜ਼ੁਰਗਾਂ ਨੂੰ ਸਦਾ ਲਈ ਨਾਲ਼ ਰਖਣ ਤੋਂ ਅਸਮਰਥ ਹਨ ਜਿਸ ਕਰਕੇ ਪਰਿਵਾਰਾਂ ਦੀ ਲੋੜ ਦੇ ਮੱਦੇਨਜ਼ਰ 'ਸਥਾਈ ਵੀਜ਼ੇ' ਨਾਲ ਜੁੜੀਆਂ ਚੰਗੀਆਂ ਨੀਤੀਆਂ ਦੀ ਲੋੜ ਹੈ।
ਇਸ ਮੁੱਦੇ ਦੇ ਚਲਦਿਆਂ ਐਸ ਬੀ ਐਸ ਪੰਜਾਬੀ ਨੇ ਕੁਝ ਪਰਿਵਾਰਾਂ, ਭਾਈਚਾਰਕ ਨੁਮਾਇੰਦਿਆਂ ਅਤੇ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨਾਲ਼ ਵਿਚਾਰ-ਵਟਾਂਦਰਾ ਕੀਤਾ।
ਪੂਰੀ ਆਡੀਓ ਰਿਪੋਰਟ ਸੁਨਣ ਲਈ ਇਸ ਲਿੰਕ ਉੱਤੇ ਕਲਿਕ ਕਰੋ.....
LISTEN TO

'ਵੀਜ਼ਾ ਦਿੱਤਾ ਨਹੀਂ ਬਲਕਿ ਵੇਚਿਆ ਜਾ ਰਿਹਾ ਹੈ': ਪੇਰੈਂਟ ਵੀਜ਼ਾ ਫੈਡਰਲ ਚੋਣਾਂ ਵਿੱਚ ਬਣਿਆ ਅਹਿਮ ਮੁੱਦਾ
SBS Punjabi
20/05/202231:08
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ