ਏ ਟੀ ਓ ਨੇ ਕਿਹਾ ਹੈ ਕਿ ਕੰਮ ਨਾਲ ਸਬੰਧਤ ਖਰਚਿਆਂ ਦਾ ਗਲਤ ਦਾਅਵਾ, ਕਿਰਾਏ 'ਤੇ ਦਿੱਤੀ ਪ੍ਰਾਪਰਟੀ ਉੱਤੇ ਹੋਣ ਵਾਲ਼ੇ ਖ਼ਰਚਿਆਂ ਨੂੰ ਜਾਣ ਕੇ ਵਧਾਉਣਾ ਅਤੇ ਆਪਣੀ ਸਾਰੀ ਆਮਦਨ ਦਾ ਖੁਲਾਸਾ ਨਾ ਕਰਨ ਵਰਗੀਆਂ ਗਲਤੀਆਂ ਉੱਤੇ ਉਨ੍ਹਾਂ ਵਲੋਂ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ।
ਕੰਮ ਤੋਂ ਹੋਣ ਵਾਲੀ ਆਮਦਨ, ਕਮਾਏ ਗਏ ਕਿਸੇ ਵੀ ਕਿਸਮ ਦੇ ਵਿਆਜ, ਲਾਭਅੰਸ਼ ਅਤੇ ਕਿਸੇ ਹੋਰਨਾਂ ਸਰੋਤਾਂ ਤੋ ਆ ਰਹੀ ਆਮਦਨ, ਜਿਵੇਂ ਕਿ ਕ੍ਰਿਪਟੋ ਜਾਂ ਸ਼ੇਅਰਾਂ ਤੋਂ ਹੋਇਆ ਪੂੰਜੀ ਲਾਭ ਆਦਿ ਬਾਰੇ ਸਹੀ ਪ੍ਰਦਾਨ ਕੀਤੀ ਗਈ ਜਾਣਕਾਰੀ ਤੁਹਾਨੂੰ ਏ ਟੀ ਓ ਆਡਿਟ ਤੋਂ ਬਚਾ ਸਕਦੀ ਹੈ।
ਕਟੌਤੀਆਂ ਦੇ ਦਾਅਵੇ ਸਿਰਫ਼ ਕੰਮ ਸਬੰਧੀ ਖਰਚਿਆਂ ਉੱਤੇ ਹੋਣੇ ਚਾਹੀਦੇ ਹਨ ਜਿਸ ਬਾਰੇ ਤੁਹਾਡੇ ਕੋਲ ਸਬੂਤ ਲਾਜ਼ਮੀ ਹੋਣੇ ਚਾਹੀਦੇ ਹਨ। ਇਹ ਸਬੂਤ ਰਸੀਦਾਂ, ਚਲਾਨ, ਲੌਗ ਬੁੱਕ ਅਤੇ ਡਾਇਰੀ ਐਂਟਰੀਆਂ ਦੇ ਰੂਪ ਵਿੱਚ ਹੋ ਸਕਦੇ ਹਨ।
ਜੇਕਰ ਤੁਸੀਂ ਆਪਣਾ ਟੈਕਸ ਆਪ ਦਰਜ ਕਰ ਰਹੇ ਹੋ ਤਾਂ ਤੁਸੀ ਮਾਈਗਵ ਜਾਂ ਏ ਟੀ ਓ ਦੀ ਐਪ 'ਤੇ ਲੌਗ-ਇਨ ਕਰ ਕੇ ਵੀ ਕਰ ਸਕਦੇ ਹੋ।
ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸਬੀਐਸ ਸਾਊਥ ਏਸ਼ੀਅਨ 'ਤੇ ਸੁਣੋ। ਸਾਨੂੰ ਤੇ ਤੇ ਵੀ ਫਾਲੋ ਕਰੋ।