ਕੀ ਨਵੇਂ ਸਾਲ ਵਿੱਚ ਮਹਿੰਗਾਈ ਤੋਂ ਕੁਝ ਰਾਹਤ ਮਿਲਣ ਦੀ ਉਮੀਦ ਹੈ?

2023 'ਚ ਵਿਆਜ ਅਤੇ ਮਹਿੰਗਾਈ ਦਰ ਵਿੱਚ ਵਾਧੇ ਤੋਂ ਇਲਾਵਾ ਵੱਧਦੇ ਕਿਰਾਏ ਦੇ ਸੰਕਟ ਕਾਰਨ ਆਸਟ੍ਰੇਲੀਆ ਵਿੱਚ ਲੋਕਾਂ ਨੂੰ ਦਰਪੇਸ਼ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ। ਕੀ ਨਵੇਂ ਸਾਲ ਵਿੱਚ ਇਨ੍ਹਾਂ ਚੁਣੌਤੀਆਂ ਤੋਂ ਲੋਕਾਂ ਨੂੰ ਕੁਝ ਰਾਹਤ ਮਿਲ਼ਣ ਦੀ ਉਮੀਦ ਕੀਤੀ ਜਾ ਸਕਦੀ ਹੈ?

A woman holding a purse with a house, coins, and a chart in the background

Many Australians struggled with the rising cost of living in 2023. Source: SBS

ਐਲਨ ਡੰਕਨ, ਜੋ ਬੈਂਕਵੈਸਟ ਕਰਟਿਨ ਅਰਥਸ਼ਾਸਤਰ ਸਕੂਲ ਦੇ ਡਾਇਰੈਕਟਰ ਅਤੇ ਕਰਟਿਨ ਯੂਨੀਵਰਸਿਟੀ ਵਿੱਚ ਆਰਥਿਕ ਨੀਤੀ ਦੇ ਪ੍ਰੋਫੈਸਰ ਹਨ, ਦਾ ਮੰਨਣਾ ਹੈ ਕਿ ਆਉਣ ਵਾਲ਼ੇ ਸਮੇਂ ਵਿੱਚ ਮਹਿੰਗਾਈ ਕਾਰਨ ਲੋਕਾਂ ਉੱਤੇ ਪਏ ਰਹਿਣ-ਸਹਿਣ ਦੀ ਲਾਗਤ ਦੇ ਦਬਾਅ ਵਿੱਚ ਮਾਮੂਲੀ ਸੁਧਾਰ ਦੀ ਉਮੀਦ ਕੀਤੀ ਜਾ ਸਕਦੀ ਹੈ।

ਪਰ ਉਨ੍ਹਾਂ ਕਿਹਾ ਕਿ ਘਰਾਂ, ਊਰਜਾ ਅਤੇ ਹੋਰ ਰੋਜ਼ਮੱਰਾ ਦੀਆਂ ਜ਼ਰੂਰੀ ਵਸਤੂਆਂ ਦੀਆਂ ਕੀਮਤਾਂ ਵਿੱਚ ਭਾਵੇਂ ਥੋੜੀ ਠੱਲ ਵੇਖਣ ਨੂੰ ਮਿਲ਼ ਰਹੀ ਹੈ ਪਰ ਇਨ੍ਹਾਂ ਵਿੱਚ ਹੋ ਚੁੱਕੇ ਭਾਰੇ ਵਾਧੇ ਕਾਰਨ ਇਸ ਵਿੱਚ ਜਲਦ ਕੋਈ ਵੱਡਾ ਬਦਲਾਵ ਹੋਣ ਦੀ ਬਹੁਤ ਘਟ ਸੰਭਾਵਨਾ ਹੈ।

ਖਪਤਕਾਰ ਮੁੱਲ ਸੂਚਕਾਂਕ ਦੇ ਤਾਜ਼ੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਅਕਤੂਬਰ ਤੋਂ ਅਕਤੂਬਰ ਤੱਕ ਦੇ 12 ਮਹੀਨਿਆਂ ਦੌਰਾਨ ਮਹਿੰਗਾਈ ਦਰ ਵਿੱਚ 4.9 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਜੋ ਕਿ ਇਸ ਤੋਂ ਪਹਿਲਾਂ ਦਰਜ ਕੀਤੀ ਗਈ ਦਰ, ਜੋ ਕਿ 5.6 ਪ੍ਰਤੀਸ਼ਤ ਸੀ, ਨਾਲੋਂ ਥੋੜੀ ਘਟ ਹੈ।

ਦਸੰਬਰ ਵਿੱਚ ਅਸਟ੍ਰੇਲੀਆ ਦੇ ਰਿਜ਼ਰਵ ਬੈਂਕ ਵਲੋਂ ਵਿਆਜ ਦਰਾਂ ਵਿੱਚ ਭਾਵੇਂ ਵਾਧਾ ਨਹੀਂ ਕੀਤਾ ਗਿਆ ਪਰ ਬੈਂਕ ਦੀ ਮੁੱਖੀ ਮਿਸ਼ੇਲ ਬੋਲਕ ਨੇ ਬਹੁਤ ਸਾਫ਼ ਸ਼ਬਦਾਂ ਵਿੱਚ ਕਿਹਾ ਕਿ ਆਉਣ ਵਾਲੇ ਮਹੀਨਿਆਂ ਵਿੱਚ ਹੋਰ ਵਾਧੇ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

Share
Published 8 January 2024 11:55am
By Ravdeep Singh, Jessica Bahr
Source: SBS

Share this with family and friends