ਇੱਕ ਭਾਰਤੀ ਮੈਜਿਸਟ੍ਰੇਟ ਨੇ ਚਾਰ ਸਾਲ ਪਹਿਲਾਂ ਟੋਯਾਹ ਕੋਰਡਿੰਗਲੇ ਦੀ ਹੋਈ ਹੱਤਿਆ ਦੇ ਕਥਿਤ ਦੋਸ਼ੀ ਰਾਜਵਿੰਦਰ ਸਿੰਘ ਨੂੰ ਆਸਟ੍ਰੇਲੀਆ ਹਵਾਲੇ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ।
ਰਾਜਵਿੰਦਰ ਸਿੰਘ, ਜੋ ਕਿ ਇੱਕ ਆਸਟ੍ਰੇਲੀਅਨ ਨਾਗਰਿਕ ਹਨ, ਇੱਕ ਨਰਸ ਵਜੋਂ ਇਨਿਸਫੈਲ ਇਲਾਕੇ ਵਿੱਚ ਆਪਣੀ ਪਤਨੀ ਅਤੇ ਤਿੰਨ ਬੱਚਿਆਂ ਨਾਲ਼ ਰਹਿੰਦੇ ਸਨ।
ਸ੍ਰੀ ਸਿੰਘ ਨੇ ਪਿਛਲੀ ਦਸੰਬਰ ਵਿੱਚ ਭਾਰਤ ਵਿੱਚ ਆਪਣੀ ਗ੍ਰਿਫਤਾਰੀ ਤੋਂ ਬਾਅਦ ਲਗਾਤਾਰ ਇਹ ਖਾਹਸ਼ ਜ਼ਾਹਰ ਕੀਤੀ ਸੀ ਕਿ ਉਹ ਇਸ ਮੁਕੱਦਮੇ ਦਾ ਸਾਹਮਣਾ ਕਰਨ ਲਈ ਆਸਟ੍ਰੇਲੀਆ ਵਾਪਸ ਪਰਤਣਾ ਚਾਹੁੰਦਾ ਹੈ।
ਜਦੋਂ ਜੱਜ ਨੇ ਸ੍ਰੀ ਸਿੰਘ ਦੀ ਹਵਾਲਗੀ ਦੀ ਮਨਜ਼ੂਰੀ ਦਾ ਹੁਕਮ ਦਿੱਤਾ ਤਾਂ ਉਨ੍ਹਾਂ ਨੇ ਅਦਾਲਤ ਦੇ ਇਸ ਫ਼ੈਸਲੇ ਦਾ 'ਧੰਨਵਾਦ' ਕੀਤਾ।
ਆਸਟ੍ਰੇਲੀਅਨ ਪੁਲਿਸ ਸ਼੍ਰੀ ਸਿੰਘ ਤੋਂ ਪੁੱਛਗਿੱਛ ਕਰ ਇਹ ਸਾਬਤ ਕਰਨਾ ਚਾਹੁੰਦੀ ਹੈ ਕਿ ਕੀ ਉਸਨੇ 24 ਸਾਲਾਂ ਦੀ ਮਿਸ ਕੋਰਡਿੰਗਲੇ ਨੂੰ ਉਸਦੇ ਕੁੱਤੇ 'ਤੇ ਭੌਂਕਣ 'ਤੇ ਹੋਈ ਬਹਿਸ ਤੋਂ ਬਾਅਦ ਚਾਕੂ ਮਾਰਿਆ ਸੀ ਜਾ ਨਹੀਂ।

Toyah Cordingley was found dead on Wangetti Beach, north of Cairns, after taking her dog for a walk in October 2018. Credit: Queensland Police/AAP
ਵਿਦੇਸ਼ ਮੰਤਰੀ ਸੁਬਰਾਮਣੀਅਮ ਜੈਸ਼ੰਕਰ ਸ਼੍ਰੀ ਸਿੰਘ ਦੀ ਹਵਾਲਗੀ 'ਤੇ ਅੰਤਿਮ ਫੈਸਲਾ ਕਰਨਗੇ।