ਦਿਲ ਦਾ ਦੌਰਾ ਪੈਣ ਦਾ ਸੰਕੇਤ ਮਿਲਣ ਤੇ ਪ੍ਰਵਾਸੀਆਂ ਵਿੱਚ ਡਾਕਟਰੀ ਸਹਾਇਤਾ ਲੈਣ 'ਚ ਵਿਲੰਭ ਕਿਉਂ?

ਇੱਕ ਖੋਜ ਤੋਂ ਪਤਾ ਲੱਗਦਾ ਹੈ ਕਿ ਸੱਭਿਆਚਾਰਕ ਅਤੇ ਭਾਸ਼ਾਈ ਤੌਰ 'ਤੇ ਵਿਭਿੰਨ ਭਾਈਚਾਰਿਆਂ ਦੇ ਲੋਕ ਦਿਲ ਦਾ ਦੌਰਾ ਪੈਣ ਦੇ ਸੰਕੇਤ ਮਿਲਣ ਤੋਂ ਬਾਅਦ ਡਾਕਟਰੀ ਸਹਾਇਤਾ ਲੈਣ ਵਿੱਚ ਕਾਫੀ ਦੇਰੀ ਲਾਉਂਦੇ ਹਨ।

A man in a blue shirt holding his hand to his chest.

There are many factors why a migrant may wait to seek help after chest pains first appear. Source: Getty / PhotoAlto/Frederic Cirou/PhotoAlto

600 ਤੋਂ ਵੱਧ ਮਰੀਜ਼ਾਂ ਤੇ ਕੀਤੇ ਗਏ ਇਸ ਅਧਿਐਨ ਤੋਂ ਪਤਾ ਲੱਗਦਾ ਹੈ ਕਿ ਦਿਲ ਦਾ ਦੌਰਾ ਪੈਣ ਦੇ ਸੰਕੇਤ (ਜਿਵੇਂ ਕਿ ਛਾਤੀ ਵਿੱਚ ਦਰਦ ਮਹਿਸੂਸ ਹੋਣਾ) ਮਿਲਣ ਤੋਂ ਬਾਅਦ ਹਸਪਤਾਲ ਪਹੁੰਚਣ ਤੇ ਲੋਕਾਂ ਵਲੋਂ ਕਿੰਨ੍ਹੀ ਦੇਰ ਲਾਈ ਗਈ। ਇਸ ਵਿੱਚ ਪਾਇਆ ਗਿਆ ਕਿ ਅਫਰੀਕੀ ਪ੍ਰਵਾਸੀਆਂ ਲਈ ਇਹ ਸਮਾਂ ਛੇ ਘੰਟੇ ਦਾ ਸੀ ਜਦਕਿ ਔਸਤਨ ਲੋਕਾਂ ਨੂੰ ਡਾਕਟਰੀ ਸਹਾਇਤਾ 3.7 ਘੰਟਿਆਂ ਵਿੱਚ ਮਿਲ ਰਹੀ ਸੀ।

ਇੱਕ ਹੋਰ ਖੋਜ ਤੋਂ ਪਤਾ ਲੱਗਦਾ ਹੈ ਕਿ ਅੰਗਰੇਜ਼ੀ ਬੋਲਣ ਦੀ ਯੋਗਤਾ, ਮੌਜੂਦਾ ਵੀਜ਼ਾ ਅਤੇ ਆਸਟ੍ਰੇਲੀਆ ਦਾ ਸਥਾਈ ਨਿਵਾਸ ਹੋਣਾ ਜਾਂ ਨਾ ਹੋਣਾ ਕਈ ਅਹਿਮ ਕਾਰਕਾਂ ਵਿਚੋਂ ਹਨ ਜੋ ਇਸ ਉੱਤੇ ਅਸਰ ਪਾ ਰਹੇ ਹਨ।

ਇਸ ਖੋਜ ਮੁਤਾਬਕ ਗੈਰ-ਅੰਗਰੇਜ਼ੀ ਬੋਲਣ ਵਾਲੇ ਪ੍ਰਵਾਸੀ ਮਦਦ ਮੰਗਣ ਤੋਂ ਪਹਿਲਾਂ ਘੰਟਿਆਂ ਉਡੀਕ ਕਰਦੇ ਰਹਿੰਦੇ ਹਨ ਜੱਦ ਕਿ ਅੰਗਰੇਜ਼ੀ ਬੋਲ ਸਕਦੇ ਪ੍ਰਵਾਸੀ ਡਾਕਟਰੀ ਸਹਾਇਤਾ ਲੈਣ ਵਿੱਚ ਜ਼ਿਆਦਾ ਦੇਰੀ ਨਹੀਂ ਕਰਦੇ।

ਮਾਹਿਰਾਂ ਮੁਤਾਬਕ ਸਿਹਤ-ਸੰਭਾਲ ਪੇਸ਼ੇਵਰਾਂ ਵਿੱਚ ਇਸ ਵਿਸ਼ੇ ਸੰਬੰਧਤ ਵਧੇਰੇ ਜਾਗਰੂਕਤਾ ਨਾਲ਼ ਇਸ ਰੁਝਾਨ ਵਿਚ ਬਦਲਾਵ ਲਿਆਇਆ ਜਾ ਸਕਦਾ ਹੈ।

Share
Published 18 September 2023 2:27pm
By Ravdeep Singh, Hannah Wechkunanukul, Philip Dalinjong
Source: SBS

Share this with family and friends