ਅੱਧੇ ਆਸਟ੍ਰੇਲੀਅਨ ਨੌਜਵਾਨ ਮੰਨਦੇ ਹਨ ਕਿ ਦੋਸਤਾਂ ਅਤੇ ਪਰਿਵਾਰ ਨਾਲ ਸੰਚਾਰ ਬਣਾਈ ਰੱਖਣ ਵਿਚ ਸੋਸ਼ਲ ਮੀਡੀਆ ਬਹੁਤ ਸਹਾਈ ਹੋ ਸਕਦਾ ਹੈ ਪਰ ਉਹ ਇਹ ਸਮਝਦੇ ਹਨ ਕਿ ਇਸ ਦੀ ਵਰਤੋਂ ਨਾਲ ਉਨ੍ਹਾਂ ਦੀ ਮਾਨਸਿਕ ਸਹਿਤ ਤੇ ਵੀ ਮਾੜਾ ਅਸਰ ਪੈ ਰਿਹਾ ਹੈ। ਪਰ ਫਿਰ ਵੀ ਉਹ ਇਸ ਤੋਂ ਕਿਨਾਰਾ ਨਹੀਂ ਕਰ ਪਾ ਰਹੇ ਕਿਉਂਕਿ ਉਹ ਇਸ ਗੱਲ ਤੋਂ ਡਰਦੇ ਹਨ ਕਿ ਇਸ ਨਾਲ ਕਿਤੇ ਉਹ ਦੁਨੀਆਂ ਤੋਂ ਕੱਟੇ ਨਾਂ ਜਾਣ।
ਇਸ ਸਰਵੇਖਣ, ਜਿਸ ਵਿੱਚ 3,000 ਤੋਂ ਵੱਧ ਨੌਜਵਾਨਾਂ ਨੇ ਹਿੱਸਾ ਲਿਆ,ਪਾਇਆ ਗਿਆ ਕਿ ਬਹੁਤ ਸਾਰੇ ਨੌਜਵਾਨਾਂ ਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਸੋਸ਼ਲ ਮੀਡੀਆ ਚੰਗੇ ਨਾਲੋਂ ਜ਼ਿਆਦਾ ਨੁਕਸਾਨ ਕਰਦਾ ਹੈ। ਲੱਗਭਗ ਅੱਧੇ ਉੱਤਰਦਾਤਾਵਾਂ ਨੇ ਕਿਹਾ ਕਿ ਉਹ ਜੋ ਆਨਲਾਈਨ ਦੇਖਦੇ ਹਨ ਉਹ ਸਕਾਰਾਤਮਕ ਨਾਲੋਂ ਜ਼ਿਆਦਾ ਨਕਾਰਾਤਮਕ ਹੈ।
ਮਾਨਸਿਕ ਸਿਹਤ ਨਾਲ਼ ਜੁੜੀ ਸੰਸਥਾ, ਹੈੱਡਸਪੇਸ ਦੇ ਸਰਵੇਖਣ ਅਨੁਸਾਰ ਤਿੰਨ ਵਿੱਚੋਂ ਇੱਕ ਨੌਜਵਾਨ ਨੂੰ ਸੋਸ਼ਲ ਮੀਡੀਆ ਦੀ ਵਰਤੋਂ ਕਰਣ ਨਾਲ਼ ਕਿਸੇ ਨਾ ਕਿਸੇ ਕਿਸਮ ਦੀ ਸਮੱਸਿਆ ਦਾ ਅਨੁਭਵ ਕਰਨਾ ਪਿਆ ਹੈ।
ਸੋਸ਼ਲ ਮੀਡੀਆ ਦੀ ਵਰਤੋਂ ਕਰਨ ,ਵਾਲੀਆਂ ਨੌਜਵਾਨ ਔਰਤਾਂ ਵਿਚ, ਖ਼ਾਸ ਕਰਕੇ ਜੋ ਐਲ ਜੀ ਬੀ ਟੀ ਆਈ ਸ਼੍ਰੇਣੀ ਵਿੱਚ ਆਉਂਦੀਆਂ ਹਨ, ਵਿਚ ਸੱਭ ਤੋਂ ਵੱਧ ਨਕਾਰਾਤਮਕ ਅਸਰ ਵੇਖਣ ਨੂੰ ਮਿਲਿਆ ਹੈ।
ਲਗਭਗ ਅੱਧੇ ਨੌਜਵਾਨਾਂ ਨੇ ਕਿਹਾ ਕਿ ਸੋਸ਼ਲ ਮੀਡੀਆ ਨਾਲ਼ ਜੁੜਨ ਦਾ ਸੱਭ ਤੋਂ ਨਕਾਰਾਤਮਕ ਅਸਰ ਇਹ ਹੋਇਆ ਹੈ ਕਿ ਤੁਸੀਂ ਹਰ ਵੇਲ਼ੇ ਆਪਣੀ ਜ਼ਿੰਦਗੀ ਦੀ ਤੁਲਨਾ ਉਹਨਾਂ ਲੋਕਾਂ ਨਾਲ ਕਰਦੇ ਹੋ ਜੋ ਤੁਹਾਡੇ ਨਾਲ਼ ਸੋਸ਼ਲ ਮੀਡੀਆ 'ਤੇ ਸਿੱਧੇ ਜਾਂ ਅਸਿੱਧੇ ਤੋਰ ਤੇ ਸੰਪਰਕ ਵਿੱਚ ਹਨ।
18 ਸਾਲਾ ਗੇਰਾਰਡ-ਲਚਲਾਨ ਅਬਦੀਨੇਸ ਨੇ ਕਿਹਾ ਕਿ ਸੋਸ਼ਲ ਮੀਡੀਆ ਕਿਸੇ ਨਾ ਕਿਸੇ ਸਮੇਂ ਤੁਹਾਨੂੰ ਦੂਜਿਆਂ ਦੇ ਮੁਕਾਬਲੇ ਅਯੋਗ ਮਹਿਸੂਸ ਜ਼ਰੂਰ ਕਰਾਉਂਦਾ ਹੈ।