ਯੂਨਾਇਟੇਡ ਸਟੇਟਸ ਦੇ ਇੱਕ ਸੈਨੇਟਰ ਨੇ ਇਸ ਸਥਿਤੀ ਨੂੰ ਨਸ਼ੇ ਦਾ ਆਦਿ ਹੋਣ ਵਾਲੀ ਦੱਸਿਆ ਹੈ। ਸੋਸ਼ਲ ਮੀਡੀਆ ਬੱਚਿਆਂ ਨੂੰ ਨੁਕਸਾਨ ਪਹੁੰਚਾ ਰਿਹਾ ਹੈ, ਅਤੇ ਇੱਕ ਵਿਸ਼ੇਸ਼ ਪੜਤਾਲ ‘ਪਰੋਟੈਕਟਿੰਗ ਕਿੱਡਸ ਔਨਲਾਈਨ’ ਜ਼ਰੀਏ ਇਹ ਜਾਨਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਨ੍ਹਾਂ ਅਦਾਰਿਆਂ ਨੂੰ ਇਸ ਮਸਲੇ ਬਾਰੇ ਕਿੰਨੀ ਕੁ ਜਾਣਕਾਰੀ ਹੈ ਅਤੇ ਉਹ ਇਸ ਸਬੰਧ ਵਿੱਚ ਕੀ ਕਰ ਰਹੇ ਹਨ।
ਯੂ-ਟਿਊਬ, ਟਿਕ-ਟੋਕ ਅਤੇ ਸਨੈਪਚੈਟ ਕੰਪਨੀਆਂ ਨੂੰ ਇਸ ਵਾਰ ਖਾਸ ਨਿਸ਼ਾਨਾ ਬਣਾਇਆ ਗਿਆ ਹੈ। ਰਿਪਬਲਿਕਨ ਸੈਨੇਟਰ ਮਾਰਸ਼ਾ ਬਲੈਕਬਰਨ ਨੇ ਇਹਨਾਂ ਕੰਪਨੀਆਂ ਨੂੰ ਕਈ ਸਵਾਲ ਪੁੱਛੇ ਹਨ।
ਆਸਟ੍ਰੇਲੀਆ ਵਿੱਚ ਅਗਲੇ ਸਾਲ ਤੋਂ ਇੱਕ ਨਵਾਂ ‘ਆਨਲਾਈਨ ਸੇਫਟੀ ਐਕਟ’ ਅਮਲ ਵਿੱਚ ਲਿਆਂਦਾ ਜਾ ਰਿਹਾ ਹੈ। ਇਸ ਦੁਆਰਾ ਆਸਟ੍ਰੇਲੀਆ ਦੇ ਈ-ਸੇਫਟੀ ਕਮਿਸ਼ਨਰ ਅਤੇ ਸੰਚਾਰ ਮੰਤਰੀ ਨੂੰ ਹੋਰ ਵਧੇਰੇ ਤਾਕਤਾਂ ਦਿੱਤੀਆਂ ਜਾਣਗੀਆਂ ਤਾਂ ਕਿ ਉਹ ਆਸਟ੍ਰੇਲ਼ੀਆ ਦੇ ਲੋਕਾਂ ਨੂੰ ਆਨਲਾਈਨ ਹੋਣ ਵਾਲੇ ਨੁਕਸਾਨਾਂ ਤੋਂ ਚੰਗੀ ਤਰਾਂ ਬਚਾ ਸਕਣ। ਇਸ ਦੇ ਨਾਲ ਹੀ ਵੱਡੀਆਂ ਤਕਨੀਕੀ ਕੰਪਨੀਆਂ ਲਈ ਵੀ ਸਖ਼ਤ ਸ਼ਰਤਾਂ ਲਾਗੂ ਕੀਤੀਆਂ ਜਾਣਗੀਆਂ।
ਐਨਾ ਹਿੱਕੀ-ਮੂਡੀ ਨੇ ਆਸਟ੍ਰੇਲੀਆ ਵਲੋਂ ਚੁੱਕੇ ਗਏ ਕਦਮਾਂ ਦੀ ਪ੍ਰਸ਼ੰਸਾ ਕੀਤੀ ਹੈ, ਪਰ ਨਾਲ ਹੀ ਕਿਹਾ ਹੈ ਕਿ ਬੱਚਿਆਂ ਨੂੰ ਸੁਰੱਖਿਅਤ ਰੱਖਣ ਵਿੱਚ ਮਾਪਿਆਂ ਅਤੇ ਪਰੀਵਾਰਾਂ ਨੂੰ ਵੀ ਯੋਗਦਾਨ ਪਾਉਣਾ ਹੋਵੇਗਾ।