ਕੀ ਆਸਟ੍ਰੇਲੀਆ ਦੀ ਨਾਗਰਿਕਤਾ ਜਾਂ 'ਪੀ.ਆਰ.' ਹਾਸਲ ਕਰਨ ਵਾਲੇ ਪਰਵਾਸੀ ਡਿਪੋਰਟ ਹੋਣ ਤੋਂ ਸੁਰੱਖਿਅਤ ਹਨ? ਜਾਣੋ ਕੀ ਹਨ ਨਿਯਮ

PR citizens deport.png

ਦੇਸ਼ ਨਿਕਾਲਾ ਸਿਰਫ਼ ਅਸਥਾਈ ਪ੍ਰਵਾਸੀਆਂ ਤੱਕ ਹੀ ਸੀਮਤ ਨਹੀਂ ਹੁੰਦਾ, ਸਗੋਂ ਪਹਿਲੀ ਪੀੜ੍ਹੀ ਦੇ ਸਥਾਈ ਪ੍ਰਵਾਸੀ ਜਿਨ੍ਹਾਂ ਕੋਲ 'ਪੀ.ਆਰ.' ਜਾਂ 'ਸਿਟੀਜ਼ਨਸ਼ਿਪ' ਹੈ ਉਨ੍ਹਾਂ ਨੂੰ ਵੀ ਦੇਸ਼ ਨਿਕਲੇ ਦਾ ਖਤਰਾ ਹੋ ਸਕਦਾ ਹੈ। Credit: Pexels

2025 ਦੀਆਂ ਫ਼ੇਡਰਲ ਚੋਣਾਂ ਵਿੱਚ ਜਦੋਂ ਪਰਵਾਸ ਇੱਕ ਮੁੱਦਾ ਬਣਿਆ ਹੋਇਆ ਹੈ, ਵਿਰੋਧੀ ਧਿਰ ਦੇ ਨੇਤਾ ਪੀਟਰ ਡਟਨ ਦਾ ਕਹਿਣਾ ਹੈ ਕਿ ਜੇਕਰ ਗੱਠਜੋੜ ਜਿੱਤ ਜਾਂਦੀ ਹੈ ਤਾਂ ਉਨ੍ਹਾਂ ਦੀ ਪਾਰਟੀ ਅਪਰਾਧਾਂ ਲਈ ਦੋਸ਼ੀ ਪਾਏ ਗਏ ਦੋਹਰੀ ਨਾਗਰਿਕਤਾ ਵਾਲੇ ਲੋਕਾਂ ਨੂੰ ਆਸਟ੍ਰੇਲੀਆ ਤੋਂ ਦੇਸ਼ ਨਿਕਾਲਾ ਦੇਣ ਲਈ ਰਾਏਸ਼ੁਮਾਰੀ ਕਰਵਾ ਸਕਦੀ ਹੈ। ਇਹ ਡਿਪੋਰਟੇਸ਼ਨ ਜਾਂ ਦੇਸ਼ ਨਿਕਾਲਾ ਸਿਰਫ਼ ਅਸਥਾਈ ਪ੍ਰਵਾਸੀਆਂ ਤੱਕ ਹੀ ਸੀਮਤ ਨਹੀਂ ਹੁੰਦਾ, ਸਗੋਂ ਪਹਿਲੀ ਪੀੜ੍ਹੀ ਦੇ ਸਥਾਈ ਪ੍ਰਵਾਸੀ ਜਿਨ੍ਹਾਂ ਕੋਲ 'ਪੀ.ਆਰ.' ਜਾਂ 'ਸਿਟੀਜ਼ਨਸ਼ਿਪ' ਹੈ ਉਨ੍ਹਾਂ ਨੂੰ ਵੀ ਦੇਸ਼ ਨਿਕਲੇ ਦਾ ਖਤਰਾ ਹੋ ਸਕਦਾ ਹੈ। ਇਸ ਬਾਰੇ ਆਸਟ੍ਰੇਲੀਆ ਦਾ ਕਾਨੂੰਨ ਕੀ ਕਹਿੰਦਾ ਹੈ? ਇਸ ਬਾਰੇ ਸੁਣੋ ਮਾਈਗ੍ਰੇਸ਼ਨ ਮਾਹਰ ਵਿਜੈ ਭਾਰਤੀ ਨਾਲ ਐਸ ਬੀ ਐਸ ਪੰਜਾਬੀ ਦੀ ਗੱਲਬਾਤ।


LISTEN TO
Punjabi_16042025_deportPR image

ਕੀ ਆਸਟ੍ਰੇਲੀਆ ਦੀ ਨਾਗਰਿਕਤਾ ਜਾਂ 'ਪੀ.ਆਰ.' ਹਾਸਲ ਕਰਨ ਵਾਲੇ ਪਰਵਾਸੀ ਡਿਪੋਰਟ ਹੋਣ ਤੋਂ ਸੁਰੱਖਿਅਤ ਹਨ? ਜਾਣੋ ਕੀ ਹਨ ਨਿਯਮ

SBS Punjabi

08:15

Disclaimer: This content is for general information purposes only, and should not be used as a substitute for consultation with professional advisers.

ਸਾਡੇ ਸਾਰੇ ਪੌਡਕਾਸਟ ਰਾਹੀਂ ਸੁਣੇ ਜਾ ਸਕਦੇ ਹਨ।

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।


Share