ਆਸਟ੍ਰੇਲੀਆ ਛੱਡਣ ਦੇ ਨੋਟਿਸ ਅਤੇ ਕਈ ਵੀਜ਼ਾ ਅਰਜ਼ੀਆਂ ਰੱਦ ਹੋਣ ਦਰਮਿਆਨ 17 ਸਾਲ ਬਾਅਦ ਪੰਜਾਬੀ ਪਰਿਵਾਰ ਨੂੰ ਮਿਲੀ ਪੀ. ਆਰ

Parminder.jpg

ਪਰਮਿੰਦਰ ਸਿੰਘ ਆਪਣੀ ਪਤਨੀ ਚੰਚਲ ਸੈਣੀ ਅਤੇ ਪੁੱਤਰ ਗੁਰਸਿਮਰਨ ਸਿੰਘ ਸੈਣੀ ਨਾਲ। Credit: Background: Pexels/Foreground: provided by Mr Singh

ਪਰਮਿੰਦਰ ਸਿੰਘ ਨੂੰ 17 ਸਾਲਾਂ ਦੀ ਲੰਬੀ ਉਡੀਕ ਅਤੇ ਕਈ ਵੀਜ਼ਾ ਅਰਜ਼ੀਆਂ ਰੱਦ ਹੋਣ ਤੋਂ ਬਾਅਦ ਜਨਵਰੀ 2025 ਵਿੱਚ ਆਸਟ੍ਰੇਲੀਆ ਦੀ ਪੀ. ਆਰ (ਪਰਮਾਨੈਂਟ ਰੈਜ਼ੀਡੈਂਸੀ) ਮਿਲ ਗਈ ਹੈ। ਪਰਮਿੰਦਰ ਆਪਣੀ ਪਤਨੀ ਅਤੇ ਬੇਟੇ ਨਾਲ ਗੋਲਡ ਕੋਸਟ ਵਿੱਚ ਰਹਿੰਦੇ ਹਨ। ਉਨ੍ਹਾਂ ਦੇ ਪਰਿਵਾਰ ਨੂੰ ਮਈ 2023 ਤੋਂ ਪਹਿਲਾਂ ਆਸਟ੍ਰੇਲੀਆ ਛੱਡਣ ਦੇ ਆਦੇਸ਼ ਦਿੱਤੇ ਗਏ ਸਨ। ਪਰਿਵਾਰ ਵੱਲੋਂ ਪ੍ਰਵਾਸ ਮੰਤਰੀ ਨੂੰ ਇਸ ਮਾਮਲੇ ਵਿਚ ਦਖ਼ਲ ਦੇਣ ਲਈ ਦੋ ਅਰਜ਼ੀਆਂ ਦਿੱਤੀਆਂ ਗਈਆਂ ਸਨ। ਜ਼ਿਕਰਯੋਗ ਹੈ ਕਿ ਪਰਿਵਾਰ ਵੱਲੋਂ ਦੇਸ਼ ਵਿੱਚ ਰਹਿਣ ਦੀ ਇਜਾਜ਼ਤ ਪ੍ਰਾਪਤ ਕਰਨ ਲਈ ਇੱਕ ਆਨਲਾਈਨ ਪਟੀਸ਼ਨ ਵੀ ਸ਼ੁਰੂ ਕੀਤੀ ਗਈ ਸੀ, ਜਿਸ ਨੂੰ 17,969 ਲੋਕਾਂ ਦਾ ਸਮਰਥਨ ਮਿਲਿਆ ਸੀ। ਪੂਰੀ ਗੱਲਬਾਤ ਜਾਨਣ ਲਈ ਐਸ ਬੀ ਐਸ ਪੰਜਾਬੀ ਦਾ ਇਹ ਪੋਡਕਾਸਟ ਸੁਣੋ.....


LISTEN TO
Punjabi_04022024_PRcase image

ਆਸਟ੍ਰੇਲੀਆ ਛੱਡਣ ਦੇ ਨੋਟਿਸ ਅਤੇ ਕਈ ਵੀਜ਼ਾ ਅਰਜ਼ੀਆਂ ਰੱਦ ਹੋਣ ਦਰਮਿਆਨ 17 ਸਾਲ ਬਾਅਦ ਪੰਜਾਬੀ ਪਰਿਵਾਰ ਨੂੰ ਮਿਲੀ ਪੀ. ਆਰ

SBS Punjabi

05/02/202513:16

Podcast Collection: ਸਾਡੇ ਸਾਰੇ ਪੌਡਕਾਸਟ ਰਾਹੀਂ ਸੁਣੇ ਜਾ ਸਕਦੇ ਹਨ।

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।


Share