ਆਸਟ੍ਰੇਲੀਆ ਨੂੰ ਕਿਵੇਂ ਪ੍ਰਭਾਵਿਤ ਕਰ ਸਕਦਾ ਹੈ ਪੇਰੈਂਟ ਵੀਜ਼ਾ

parent visa.jpg

ਚੋਣਾਂ ਤੋਂ ਪਹਿਲਾਂ, ਪੈਰੇਂਟ ਵੀਜ਼ਾ ਫਿਰ ਚਰਚੇ ਵਿੱਚਹੈ। Credit: Pexels

ਫੈਡਰਲ ਚੋਣਾਂ 2025 ਤੋਂ ਪਹਿਲਾਂ ਇੱਕ ਵਾਰ ਫਿਰ ਤੋਂ ਪੇਰੈਂਟ ਵੀਜ਼ਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਪਹਿਲਾਂ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ੀ ਨੇ ਕਿਹਾ ਸੀ ਕਿ ਲੇਬਰ ਪਾਰਟੀ ਪੇਰੈਂਟ ਵੀਜ਼ਾ ਬੈਕਲਾਗ ਨਾਲ ਨਜਿੱਠਣ ਲਈ ਇਸ ਵੀਜ਼ੇ ਵਿੱਚ ਤਬਦੀਲੀਆਂ 'ਤੇ ਵਿਚਾਰ ਕਰ ਰਹੀ ਹੈ। ਸਥਾਈ ਪ੍ਰਵਾਸ ਨੂੰ ਘੱਟ ਕਰਨ ਦਾ ਟੀਚਾ ਰੱਖਣ ਵਾਲੇ ਵਿਰੋਧੀ ਧਿਰ ਦੇ ਨੇਤਾ ਪੀਟਰ ਡਟਨ ਨੇ ਹੁਣ ਦਾਅਵਾ ਕੀਤਾ ਹੈ ਕਿ ਉਹ ਆਸਟ੍ਰੇਲੀਆ ਦੇ ਸਥਾਈ ਪ੍ਰਵਾਸ ਵਿੱਚ ਕਟੌਤੀ ਲਈ ਮਾਪਿਆਂ ਦੇ ਵੀਜ਼ੇ ਦੇ ਕੋਟੇ ਨੂੰ ਘੱਟ ਨਹੀਂ ਕਰਨਗੇ। ਪਰ ਇਨ੍ਹਾਂ ਚੋਣ ਵਾਅਦਿਆਂ ਦੀ ਜ਼ਮੀਨੀ ਹਕੀਕਤ ਕੀ ਹੈ? ਮਾਹਿਰਾਂ ਦਾ ਮੰਨਣਾ ਹੈ ਕਿ ਵੀਜ਼ਾ ਬੈਕਲਾਗ ਨੂੰ ਘਟਾਉਣ ਲਈ ਹੋਰਨਾਂ ਮਹੱਤਵਪੂਰਨ ਪਾੜਿਆਂ ਨੂੰ ਭਰਨ ਦੀ ਲੋੜ ਹੈ। ਪੂਰਾ ਮੁੱਦਾ ਸਮਝਣ ਲਈ ਐਸ ਬੀ ਐਸ ਪੰਜਾਬੀ ਦੀ ਇਹ ਪੇਸ਼ਕਾਰੀ ਸੁਣੋ...


Key Points
  • ਬੁਜ਼ੁਰਗਾਂ ਦਾ ਪ੍ਰਵਾਸ ਸਹਿਤ ਸੰਭਾਲ ਸੇਵਾਵਾਂ ਉੱਤੇ ਭਾਰ ਬਣ ਸਕਦਾ ਹੈ।
  • ਦਾਦਾ-ਦਾਦੀ ਦੇ ਆਉਣ ਨਾਲ ਨਾ ਸਿਰਫ ਨਵੀਆਂ ਮਾਵਾਂ ਦੀ ਅਰਥਚਾਰੇ ਵਿੱਚ ਭਾਗੀਦਾਰੀ ਵੱਧੇਗੀ ਸਗੋਂ 'ਚਾਈਲਡ ਕੇਅਰ' ਉੱਤੇ ਵੀ ਭਾਰ ਘਟੇਗਾ: ਮਾਹਰ
  • ਪੈਰੇਂਟ ਵੀਜ਼ਾ ਲਈ ਮਾਪਿਆਂ ਨੂੰ 30 ਤੋਂ 50 ਸਾਲਾਂ ਤੱਕ ਦੀ ਉਡੀਕ ਕਰਨੀ ਪੈਂਦੀ ਹੈ।
ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦਿਆਂ ਨਾਗਰਿਕਤਾ ਅਤੇ ਬਹੁ-ਸੱਭਿਆਚਾਰ ਮਾਮਲਿਆਂ ਦੇ ਸਹਾਇਕ ਸੀ ਕਿ, "ਟੈਕਸਦਾਤਾਵਾਂ ਉੱਤੇ ਬੁਜ਼ੁਰਗਾਂ ਦੇ ਪ੍ਰਵਾਸ ਦੀ ਲਾਗਤ ਦੇ ਮੱਦੇਨਜ਼ਰ, ਹਰ ਸਰਕਾਰ ਕੋਲ ਮਾਪਿਆਂ ਦੇ ਵੀਜ਼ਿਆਂ ਦੀ ਗਿਣਤੀ ਦੀ ਸਾਲਾਨਾ ਹੱਦ ਹੁੰਦੀ ਹੈ।"

ਪਰ ਵੀਜ਼ਾ ਮਾਹਿਰ ਰਾਜਵੰਤ ਸਿੰਘ ਨੇ ਕਿਹਾ ਕਿ ਜਿਨ੍ਹਾਂ ਦੇ ਧੀਆਂ-ਪੁੱਤਰਾਂ ਨੇ ਇਸ ਦੇਸ਼ ਵਿੱਚ ਦਹਾਕਿਆਂ ਤੋਂ ਕੰਮ ਕੀਤਾ ਹੈ ਉਹ ਆਪਣੇ ਮਾਪਿਆਂ ਨੂੰ ਇੱਥੇ ਲੈ ਕੇ ਆਉਣ ਦਾ ਹੱਕ ਵੀ ਰੱਖਦੇ ਹਨ।
ਮਾਹਿਰਾਂ ਦਾ ਇਹ ਵੀ ਮੰਨਣਾ ਹੈ ਕਿ ਦਾਦਾ ਦਾਦੀ ਦੇ ਆਉਣ ਨਾਲ ਨਾ ਸਿਰਫ ਨਵੀਆਂ ਮਾਵਾਂ ਦੀ ਅਰਥਚਾਰੇ ਵਿੱਚ ਭਾਗੀਦਾਰੀ ਵੱਧੇਗੀ ਸਗੋਂ 'ਚਾਈਲਡ ਕੇਅਰ' ਉੱਤੇ ਵੀ ਭਾਰ ਘਟੇਗਾ।

2022 ਵਿੱਚ ਲੇਬਰ ਦੁਆਰਾ ਸ਼ੁਰੂ ਕੀਤੀ ਇੱਕ ਨੇ ਪੇਰੈਂਟ ਵੀਜ਼ਾ ਪ੍ਰਣਾਲੀ ਨੂੰ 'ਬੇਰਹਿਮ' ਦੱਸਿਆ ਸੀ।

ਪ੍ਰਵਾਸੀ ਪਰਿਵਾਰਾਂ ਦੀਆਂ 151,590 ਤੋਂ ਵੱਧ 'ਪੇਰੈਂਟ ਵੀਜ਼ਾ' ਅਰਜ਼ੀਆਂ ਸਰਕਾਰ ਕੋਲ ਲੰਬਿਤ ਹਨ। ਇਸ ਵੀਜ਼ਾ ਲਈ ਮਾਪਿਆਂ ਨੂੰ 30 ਤੋਂ 50 ਸਾਲਾਂ ਤੱਕ ਦੀ ਉਡੀਕ ਕਰਨੀ ਪੈਂਦੀ ਹੈ।
LISTEN TO
Punjabi_22042025_parentvisa image

ਆਸਟ੍ਰੇਲੀਆ ਨੂੰ ਕਿਵੇਂ ਪ੍ਰਭਾਵਿਤ ਕਰ ਸਕਦਾ ਹੈ ਪੇਰੈਂਟ ਵੀਜ਼ਾ

SBS Punjabi

09:08

ਸਾਡੇ ਸਾਰੇ ਪੌਡਕਾਸਟ ਰਾਹੀਂ ਸੁਣੇ ਜਾ ਸਕਦੇ ਹਨ।

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।


Share

Recommended for you