Key Points
- ਪ੍ਰਵਾਸੀ ਪਰਿਵਾਰਾਂ ਦੀਆਂ 151,590 ਤੋਂ ਵੱਧ 'ਪੇਰੇੰਟ ਵੀਜ਼ਾ' ਅਰਜ਼ੀਆਂ ਸਰਕਾਰ ਕੋਲ ਲੰਬਿਤ ਹਨ।
- 'ਸਟੈਂਡਰਡ ਪੇਰੈਂਟ ਵੀਜ਼ਾ' ਪ੍ਰਾਪਤ ਕਰਨ ਲਈ ਉਡੀਕ ਸਮਾਂ 31 ਸਾਲ ਤੱਕ ਹੈ।
ਨਾਗਰਿਕਤਾ ਅਤੇ ਬਹੁ-ਸੱਭਿਆਚਾਰ ਮਾਮਲਿਆਂ ਦੇ ਸਹਾਇਕ ਮੰਤਰੀ ਜੂਲੀਅਨ ਹਿੱਲ ਨੇ ਐਸ ਬੀ ਐਸ ਪੰਜਾਬੀ ਨਾਲ ਇੱਕ ਵਿਸ਼ੇਸ਼ ਗੱਲਬਾਤ ਵਿੱਚ ਇਹ ਕਿਹਾ ਹੈ ਕਿ,"ਹਰ ਵਿਅਕਤੀ ਜੋ ਆਪਣੇ ਮਾਪਿਆਂ ਨੂੰ ਸਥਾਈ ਵੀਜ਼ੇ 'ਤੇ ਆਸਟ੍ਰੇਲੀਆ ਲਿਆਉਣ ਦੀ ਕੋਸ਼ਿਸ਼ ਕਰਦਾ ਹੈ, ਅਜਿਹਾ ਕਰਨ ਦੇ ਯੋਗ ਨਹੀਂ ਹੁੰਦਾ।"
ਇਹ ਦਾਅਵਾ ਕਰਨ ਦੇ ਬਾਵਜੂਦ ਕਿ ਸਰਕਾਰ ਨੇ ਵੀਜ਼ਾ ਦੀਆਂ ਬਕਾਇਆ ਅਰਜ਼ੀਆਂ ਨੂੰ ਘਟਾ ਦਿੱਤਾ ਹੈ, ਨਵ-ਨਿਯੁਕਤ ਮੰਤਰੀ ਨੇ ਕਿਹਾ ਕਿ ਸਾਰੇ ਪ੍ਰਵਾਸੀਆਂ ਲਈ ਜੋ ਆਪਣੇ ਮਾਤਾ-ਪਿਤਾ ਨੂੰ ਆਸਟ੍ਰੇਲੀਆ ਲਿਆਉਣਾ ਚਾਹੁੰਦੇ ਹਨ, ਸਥਾਈ ਪ੍ਰਵਾਸ ਦਾ ਰਸਤਾ ਲੈਣਾ ਥੋੜਾ ਮੁਸ਼ਕਿਲ ਹੈ।

Julian Hill, assistant minister for citizenship and multiculture
ਪਰ ਸਰਕਾਰ ਨੇ ਪ੍ਰਵਾਸੀਆਂ ਦੇ ਮਾਪਿਆਂ ਨੂੰ ਆਸਟ੍ਰੇਲੀਆ ਆਉਣ ਲਈ ਇੱਕ ਸਾਲ ਵਿੱਚ ਸਿਰਫ਼ 8,500 ਸਥਾਈ ਸਥਾਨਾਂ ਦੀ ਇਜਾਜ਼ਤ ਦਿੱਤੀ ਹੈ।
ਇਸ ਅਸੰਤੁਲਨ ਕਾਰਨ 'ਪੇਰੇਂਟ' ਵੀਜ਼ਾ ਅਰਜ਼ੀਆਂ ਦਾ ਭਾਰੀ ਬੈਕਲਾਗ ਇਕੱਠਾ ਹੋ ਗਿਆ ਹੈ।
'ਸਟੈਂਡਰਡ ਪੇਰੈਂਟ ਵੀਜ਼ਾ' ਪ੍ਰਾਪਤ ਕਰਨ ਲਈ, ਆਸਟ੍ਰੇਲੀਅਨ ਸਰਕਾਰ ਦੁਆਰਾ ਦੱਸਿਆ ਗਿਆ ਉਡੀਕ ਸਮਾਂ 31 ਸਾਲ ਤੱਕ ਹੈ। ਜਦਕਿ ਇਸ ਦੀ ਅਰਜ਼ੀ ਫੀਸ ਦੀ ਕੀਮਤ $5,125 ਹੈ।
ਪ੍ਰਵਾਸੀਆਂ ਲਈ ਆਪਣੇ ਮਾਤਾ-ਪਿਤਾ ਨੂੰ ਸਥਾਈ ਤੌਰ ਤੇ ਆਸਟ੍ਰੇਲੀਆ ਲਈ ਆਉਣ ਦਾ ਦੂਜਾ ਵਿਕਲਪ 'ਕੰਟ੍ਰੀਬਿਊਟਿੰਗ ਪੇਰੇਂਟ ਵੀਜ਼ਾ' ਹੈ ਜਿਸਦੀ ਕੀਮਤ $50,000 ਹੈ। ਇਸ ਸਟ੍ਰੀਮ ਲਈ ਵੀ, ਉਡੀਕ ਸਮਾਂ 14 ਸਾਲ ਤੱਕ ਦਾ ਹੈ।

Hill said he acknowledges the important role grandparents play in raising children in several South Asian cultures. (Image Source: Getty/Representational Purpose only)
ਉਨ੍ਹਾਂ ਨੇ ਕਿਹਾ, “ਟੈਕਸਦਾਤਾਵਾਂ ਤੇ ਇਸਦੀ ਲਾਗਤ ਦੇ ਮੱਦੇਨਜ਼ਰ, ਹਰ ਸਰਕਾਰ ਕੋਲ ਮਾਪਿਆਂ ਦੇ ਵੀਜ਼ਿਆਂ ਦੀ ਸੰਖਿਆ ਦੀ ਸਾਲਾਨਾ ਸੀਮਾ ਹੁੰਦੀ ਹੈ।"
ਪੂਰਾ ਇੰਟਰਵਿਊ ਸੁਣਨ ਲਈ, ਇਸ ਪੋਡਕਾਸਟ ਲਿੰਕ 'ਤੇ ਕਲਿੱਕ ਕਰੋ:
LISTEN TO

'ਸਥਾਈ ਤੌਰ 'ਤੇ ਪ੍ਰਵਾਸੀਆਂ ਦੇ ਬਜ਼ੁਰਗਾਂ ਨੂੰ ਆਸਟ੍ਰੇਲੀਆ ਲੈਕੇ ਆਉਣ 'ਤੇ ਟੈਕਸਦਾਤਾ ਨਾਗਰਿਕਾਂ 'ਤੇ ਪਵੇਗੀ ਲਾਗਤ': ਜੂਲੀਅਨ ਹਿੱਲ
SBS Punjabi
30/08/202421:27
ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਪੌਪ ਦੇਸੀ 'ਤੇ ਸੁਣੋ।