'ਨਿਵੇਕਲਾ ਉਪਰਾਲਾ': ਆਸਟ੍ਰੇਲੀਆ ਵਿੱਚ ਮਾਂ ਬੋਲੀ ਪੰਜਾਬੀ ਹੁਣ ਆਨਲਾਈਨ ਵੀ ਸਿੱਖੀ ਜਾ ਸਕੇਗੀ

Learn Punjabi.jpg

ਕਿਸੇ ਆਮ ਸਕੂਲ ਵਾਂਗ ਹੀ ਓਨਲਾਈਨ ਪੰਜਾਬੀ ਕਲਾਸਾਂ ਵਿੱਚ ਵੀ ਪਰੀਖਿਆ ਲਈ ਜਾਵੇਗੀ। Credit: SBS

ਆਸਟ੍ਰੇਲੀਅਨ ਪੰਜਾਬੀ ਅਕੈਡਮੀ ਵਜੋਂ ਰਜਿਸਟਰ ਕੀਤੀ ਗਈ ਸੰਸਥਾ ਅਨੁਸਾਰ ਤੇਜ਼ੀ ਨਾਲ ਬਦਲ ਰਹੇ ਤਕਨੀਕੀ ਅਤੇ ਵਕਤੀ ਸਮੀਕਰਣਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਮਾਂ ਬੋਲੀ ਪੰਜਾਬੀ ਨੂੰ ਘਰ-ਘਰ ਪਹੁੰਚਾਉਣ ਦੇ ਇੱਕ ਹੋਰ ਉਪਰਾਲੇ ਵਜੋਂ ਹੁਣ ਇੱਕ ਨਿਵੇਕਲਾ ਕਾਰਜ ਅਰੰਭਿਆ ਜਾ ਰਿਹਾ ਹੈ। ਇਸ ਨਾਲ ਘਰ ਵਿੱਚ ਬੈਠ ਕੇ ਹੀ ਅਸਾਨੀ ਨਾਲ ਪੰਜਾਬੀ ਭਾਸ਼ਾ ਸਿੱਖੀ ਜਾ ਸਕੇਗੀ। ਪੰਜਾਬੀ ਦੀਆਂ ਇਹਨਾਂ ਆਨਲਾਈਨ ਜਮਾਤਾਂ ਦਾ ਦਿਨ, ਸਮਾਂ, ਅਧਿਆਪਕ, ਪਾਠਕਰਮ ਅਤੇ ਰਜਿਸਟ੍ਰੇਸ਼ਨ ਆਦਿ ਬਾਰੇ ਵਿਸਥਾਰਿਤ ਜਾਣਕਾਰੀ ਹਾਸਲ ਕਰਨ ਲਈ ਸੁਣੋ ਇਸ ਸੰਸਥਾ ਦੇ ਨੁਮਾਂਇੰਦੇ ਅਲਬੇਲ ਕੰਗ ਹੁਰਾਂ ਨਾਲ ਕੀਤੀ ਇਹ ਵਿਸ਼ੇਸ਼ ਗੱਲਬਾਤ...


ਸਿੱਖਿਆ ਦੇ ਖੇਤਰ ਨਾਲ ਜੁੜੇ ਡਾ. ਅਲਬੇਲ ਕੰਗ ਨੇ ਭਾਈਚਾਰਕ ਸਕੂਲਾਂ ਵਿੱਚ ਮੌਢੀ ਹੋ ਕੇ ਕਈ ਕਾਰਜ ਕੀਤੇ ਹਨ।

ਉਹਨਾਂ ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜਿਹੜੇ ਲੋਕ ਪੰਜਾਬੀ ਸਿੱਖਣ ਦੇ ਚਾਹਵਾਨ ਹਨ ਪਰ ਜਮਾਤਾਂ ਦਾ ਸਮਾਂ ਉਹਨਾਂ ਦੀ ਰੂਟੀਨ ਨਾਲ ਮੇਲ ਨਹੀਂ ਖਾਂਦਾ ਉਹਨਾਂ ਲਈ ਓਨਲਾਈਨ ਪੰਜਾਬੀ ਸਿਖਾਉਣ ਦਾ ਇੱਕ ਨਵਾਂ ਉਪਰਾਲਾ ਕੀਤਾ ਜਾ ਰਿਹਾ ਹੈ।
ਇਹਨਾਂ ਕਲਾਸਾਂ ਵਿੱਚ ਭਾਗ ਲੈਣ ਲਈ 'ਆਸਟ੍ਰੇਲੀਅਨ ਪੰਜਾਬੀ ਅਕੈਡਮੀ' 'ਤੇ ਰਜਿਸਟਰ ਕਰਵਾਉਣਾ ਪਵੇਗਾ।

ਹਾਲਾਂਕਿ ਇਹ ਕਲਾਸਾਂ ਮੁਫ਼ਤ ਵਿੱਚ ਉਪਲੱਬਧ ਕਰਵਾਈਆਂ ਜਾਣਗੀਆਂ ਪਰ ਇਹਨਾਂ ਲਈ ਰਜਿਸਟ੍ਰੇਸ਼ਨ ਕਰਵਾਉਣ ਲਈ ਇੱਕ ਫੀਸ ਰੱਖੀ ਗਈ ਹੈ।

ਕਿਸੇ ਆਮ ਸਕੂਲ ਵਾਂਗ ਹੀ ਓਨਲਾਈਨ ਪੰਜਾਬੀ ਕਲਾਸਾਂ ਵਿੱਚ ਵੀ ਪਰੀਖਿਆ ਲਈ ਜਾਵੇਗੀ।

ਡਾ. ਕੰਗ ਮੁਤਾਬਕ ਇਸ ਉਪਰਾਲੇ ਨਾਲ ਦੂਰ-ਦੁਰਾਡੇ ਖੇਤਰੀ ਇਲਾਕਿਆਂ ਦੇ ਉਹਨਾਂ ਲੋਕਾਂ ਨੂੰ ਬਹੁਤ ਲਾਭ ਹੋਵੇਗਾ ਜੋ ਪੰਜਾਬੀ ਸਿੱਖਣ ਦੇ ਚਾਹਵਾਨ ਹਨ ਪਰ ਇਸ ਲਈ ਸਮਾਂ ਨਹੀਂ ਕੱਢ ਪਾ ਰਹੇ ਸਨ।

ਹੋਰ ਵੇਰਵੇ ਲਈ ਆਡੀਓ ਬਟਨ ਕਲਿਕ ਕਰੋ


ਸਾਡੇ ਸਾਰੇ ਪੌਡਕਾਸਟ ਰਾਹੀਂ ਸੁਣੇ ਜਾ ਸਕਦੇ ਹਨ। 

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।


Share

Recommended for you