'ਵੈਬੀ ਅਵਾਰਡਜ਼' ਵਿੱਚ ਐਨੀਮੇਟਡ ਫ਼ਿਲਮ 'ਅਮੈਰੀਕਨ ਸਿੱਖ' ਸਨਮਾਨਿਤ

American Sikh team

American Sikh team, R to L- Ryan Westra, Nathan Mulroy, Vishavjit Singh, Nick Campbell, and Sean Zwan. Credit: Studio Showoff

29ਵੇਂ ਵੈਬੀ ਅਵਾਰਡਜ਼ (Webby Awards) ਵਿੱਚ ਐਨੀਮੇਟਡ ਫ਼ਿਲਮ ‘ਅਮੈਰੀਕਨ ਸਿੱਖ’ ਨੂੰ ‘ਬੈਸਟ ਵੀਡੀਉ ਅਤੇ ਫ਼ਿਲਮ ਐਨੀਮੇਸ਼ਨ’ ਨਾਮੀ ਪੁਰਸਕਾਰ ਦਿੱਤਾ ਗਿਆ ਹੈ। ਇਹ ਪਹਿਲੀ ਵਾਰ ਹੈ ਕਿ ਕਿਸੇ ਸਿੱਖ ਕਹਾਣੀ ਨੂੰ ਇੰਨ੍ਹਾ ਵੱਕਾਰੀ ਅਵਾਰਡਜ਼ ਵਿੱਚ ਸ਼ਾਮਿਲ ਕੀਤਾ ਗਿਆ ਹੈ। ਰਾਇਨ ਵੈਸਟਰਾ ਅਤੇ ਵਿਸ਼ਵਜੀਤ ਸਿੰਘ ਵੱਲੋਂ ਬਣਾਈ ਗਈ 10 ਮਿੰਟਾਂ ਦੀ ਇਸ ਛੋਟੀ ਫਿਲਮ ਵਿੱਚ ਅਮਰੀਕਾ ਰਹਿੰਦੇ ਸਿੱਖਾਂ ਨਾਲ ਪੱਗ ਅਤੇ ਦਾੜ੍ਹੀ ਕਾਰਣ ਹੋਣ ਵਾਲੀ ਨਫ਼ਰਤ ਅਤੇ ਹਿੰਸਾ ਦੀਆਂ ਘਟਨਾਵਾਂ ਨੂੰ ਬਿਆਨ ਕੀਤਾ ਗਿਆ ਹੈ। ‘ਸਟੂਡੀਓ ਸ਼ੋਆਫ਼’ ਮੈਲਬਰਨ ਵਲੋਂ ਐਨੀਮੇਟ ਕੀਤੀ ਇਸ ਫਿਲਮ ਦਾ ਮਕਸਦ ਹੈ ਦਰਸ਼ਕਾਂ ਤੱਕ ਵਿਭਿੰਨਤਾ ਨੂੰ ਸਵੀਕਾਰਨ ਦਾ ਸੁਨੇਹਾ ਪਹੁੰਚਾਉਣਾ। ਇਸ ਫਿਲਮ ਅਤੇ ਇਸ ਦੀ ਸਫਲਤਾ ਬਾਰੇ ਵਿਸਥਾਰਿਤ ਜਾਣਕਾਰੀ ਲਈ ਸੁਣੋ ਇਹ ਐਕਸਪਲੇਨਰ ...


ਸਾਡੇ ਸਾਰੇ ਪੌਡਕਾਸਟ ਰਾਹੀਂ ਸੁਣੇ ਜਾ ਸਕਦੇ ਹਨ।

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS

ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,

ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ,ਅਤੇ'ਤੇ ਫਾਲੋ ਕਰੋ।


Share