ਵਿਰਾਟ ਕੋਹਲੀ ਨੇ ਟੈਸਟ ਕ੍ਰਿਕਟ ਤੋਂ ਲਿਆ ਸੰਨਿਆਸ, ਪ੍ਰਸ਼ੰਸਕਾਂ ਨੇ ਕਿਹਾ 'ਵਿਲ ਮਿਸ ਯੂ ਲੈਜੈਂਡ'

virat kohli retires from test cricket.png

ਟੀ-20 ਅਤੇ ਟੈਸਟ ਤੋਂ ਸੰਨਿਆਸ ਲੈਣ ਤੋਂ ਬਾਅਦ, ਕੋਹਲੀ ਅਜੇ ਵੀ ਭਾਰਤ ਲਈ ਇੱਕ ਦਿਨਾ ਅੰਤਰਰਾਸ਼ਟਰੀ ਮੈਚ ਖੇਡਣਗੇ। Credit: AAP

ਭਾਰਤੀ ਕ੍ਰਿਕਟ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਨੇ ਟੈਸਟ ਮੈਚ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। ਭਾਰਤੀ ਕ੍ਰਿਕਟ ਦੇ ਸਟਾਰ ਖਿਡਾਰੀ ਨੇ ਆਪਣੇ ਕਰੀਅਰ ਵਿੱਚ 123 ਟੈਸਟ ਮੈਚ ਖੇਡੇ ਅਤੇ ਇਨ੍ਹਾਂ ਵਿੱਚ 30 ਸੈਂਕੜੇ ਅਤੇ 9000 ਤੋਂ ਵੱਧ ਦੌੜਾਂ ਬਣਾਈਆਂ ਹਨ। ਦੁਨੀਆ ਭਰ ਦੇ ਪ੍ਰਸ਼ੰਸਕਾਂ ਨੇ ਵਿਰਾਟ ਨੂੰ ਇੱਕ 'ਲੈਜੈਂਡ' ਦਾ ਖਿਤਾਬ ਦਿੱਤਾ ਹੈ। ਯਾਦ ਰਹੇ ਕਿ 36 ਸਾਲਾ ਵਿਰਾਟ ਕੋਹਲੀ ਨੇ ਪਿਛਲੇ ਸਾਲ ਵੈਸਟਇੰਡੀਜ਼ ਵਿੱਚ ਭਾਰਤ ਵਲੋਂ ਦੂਜੀ ਟੀ-20 ਵਿਸ਼ਵ ਕੱਪ ਟਰਾਫੀ ਜਿੱਤਣ ਤੋਂ ਤੁਰੰਤ ਬਾਅਦ, ਟੀ-20 ਅੰਤਰਰਾਸ਼ਟਰੀ ਕ੍ਰਿਕਟ ਛੱਡ ਦਿੱਤਾ ਸੀ। ਹੁਣ ਕੋਹਲੀ ਸਿਰਫ਼ ਅੰਤਰਰਾਸ਼ਟਰੀ ਵਨ-ਡੇਅ ਕ੍ਰਿਕਟ ਹੀ ਖੇਡਣਗੇ।


ਇੰਸਟਾਗ੍ਰਾਮ ਉੱਤੇ ਇੱਕ ਪੋਸਟ ਰਾਹੀਂ ਵਿਰਾਟ ਕੋਹਲੀ ਨੇ ਟੈਸਟ ਕ੍ਰਿਕਟ ਨੂੰ ਅਲਵਿਦਾ ਕਿਹਾ:
ਉਨ੍ਹਾਂ ਦੀ ਪਤਨੀ ਅਤੇ ਆਪ ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਵੀ ਵਿਰਾਟ ਦਾ ਸਮਰਥਨ ਕਰਦੇ ਇੱਕ ਇੰਸਟਾਗ੍ਰਾਮ ਪੋਸਟ ਰਾਹੀਂ ਕਿਹਾ:
ਹਾਲਾਂਕਿ ਆਸਟ੍ਰੇਲੀਆ ਦੇ ਕ੍ਰਿਕਟ ਪ੍ਰੇਮੀਆਂ ਦੇ ਨਾਲ ਵਿਰਾਟ ਦਾ ਖੱਟਾ-ਮੀਠਾ ਜੇਹਾ ਰਿਸ਼ਤਾ ਰਿਹਾ ਹੈ ਪਰ ਆਸਟ੍ਰੇਲੀਆ ਵਿੱਚ ਵਸਦੇ ਕਈ ਪ੍ਰਸ਼ੰਸਕਾਂ ਨੇ ਦੁਨੀਆ ਭਰ ਦੇ ਕ੍ਰਿਕਟਪ੍ਰੇਮੀਆਂ ਵਾਂਗ ਵਿਰਾਟ ਨੂੰ ਇੱਕ 'ਲੈਜੰਡ' ਵਜੋਂ ਯਾਦ ਕੀਤਾ।

ਹੋਰ ਵੇਰਵੇ ਲਈ ਇਹ ਪੌਡਕਾਸਟ ਸੁਣੋ:
LISTEN TO
Punjabi_13052025_kohli image

ਵਿਰਾਟ ਕੋਹਲੀ ਨੇ ਟੈਸਟ ਕ੍ਰਿਕਟ ਤੋਂ ਲਿਆ ਸੰਨਿਆਸ, ਪ੍ਰਸ਼ੰਸਕਾਂ ਨੇ ਕਿਹਾ 'ਵਿਲ ਮਿਸ ਯੂ ਲੈਜੈਂਡ'

SBS Punjabi

04:30

🔊 ਸਾਡੇ ਸਾਰੇ ਪੌਡਕਾਸਟ ਰਾਹੀਂ ਸੁਣੇ ਜਾ ਸਕਦੇ ਹਨ।

📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, Sਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।

📲 ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।

Share