ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦੇ ਹੋਏ ਪ੍ਰੀਤਮ ਢਿੱਲੋਂ ਅਤੇ ਬੌਨੀ ਨੇ ਅੰਤਰ-ਸੱਭਿਆਚਾਰਕ (ਇੰਟਰਕਲਚਰਲ) ਵਿਆਹਾਂ ਦੇ ਸਫ਼ਲ ਨਿਭਾਅ ਬਾਰੇ ਆਪਣੇ ਵਿਚਾਰ ਅਤੇ ਨਿੱਜੀ ਤਜ਼ਰਬੇ ਸਾਂਝੇ ਕੀਤੇ ਹਨ।
ਸੋਸ਼ਲ ਮੀਡੀਆ ਉੱਤੇ ਵੀਡੀਓਜ਼ ਅਪਲੋਡ ਕਰਨ ਦਾ ਮਕਸਦ ਆਸਟ੍ਰੇਲੀਆ ਵਿੱਚ ਬਹੁ-ਸੱਭਿਆਚਾਰਵਾਦ ਬਾਰੇ ਜਾਗਰੂਕਤਾ ਫੈਲਾਉਣਾ ਅਤੇ ਪੰਜਾਬੀ ਸੱਭਿਆਚਾਰ ਨੂੰ ਜਿੰਦਾ ਰੱਖਣਾ ਹੈ।ਪ੍ਰੀਤਮ ਢਿੱਲੋਂ ਅਤੇ ਬੌਨੀ
ਪ੍ਰੀਤਮ ਸਿੰਘ ਢਿੱਲੋਂ ਮੂਲ ਰੂਪ ਤੋਂ ਪੰਜਾਬ ਦੇ ਜਿਲ੍ਹਾ ਤਰਨਤਾਰਨ ਨਾਲ ਸਬੰਧਤ ਹੈ। ਉਹ 2014 ਵਿੱਚ ਆਸਟ੍ਰੇਲੀਆ ਆਇਆ ਸੀ। ਉਸ ਦੀ ਮੁਲਾਕਾਤ 2019 ਵਿੱਚ ਵੈਸਟਰਨ ਆਸਟ੍ਰੇਲੀਆ ਦੇ ਪਰਥ ਤੋਂ ਕਰੀਬ 200 ਕਿਲੋਮੀਟਰ ਦੂਰ ਪੈਂਦੇ ਇਲਾਕੇ ਬਨਬਰੀ ਵਿੱਚ ਆਸਟ੍ਰੇਲੀਆ ਦੀ ਜੰਮਪਲ ਬੌਨੀ ਨਾਲ ਹੋਈ।

ਪ੍ਰੀਤਮ ਢਿੱਲੋਂ ਅਤੇ ਬੌਨੀ ਦੇ ਵਿਆਹ ਦੀ ਤਸਵੀਰ। Credit: FB/thedhillondiaries

ਪ੍ਰੀਤਮ ਢਿੱਲੋਂ ਅਤੇ ਬੌਨੀ ਦੇ ਰਾਜਸਥਾਨ ਦੇ ਖੇਤਾਂ ਵਿੱਚ ਇੱਕ ਵੀਡੀਓ ਸ਼ੂਟ ਦੌਰਾਨ। Credit: fb/thedhillondiaries
ਸਾਡੇ ਰਿਸ਼ਤੇ ਬਾਰੇ ਆਸਟ੍ਰੇਲੀਅਨ ਅਤੇ ਭਾਰਤੀ ਲੋਕਾਂ ਵਲੋਂ ਬਹੁਤ ਤਲਖ ਟਿੱਪਣੀਆਂ ਵੀ ਕੀਤੀਆਂ ਗਈਆਂ ਪਰ ਸਾਡੀ ਆਪਸੀ ਸਮਝ ਅਤੇ ਸਹਿਮਤੀ ਨਾਲ ਅਸੀਂ ਅੱਗੇ ਵਧੇ ਇੱਕ ਨਵੀਂ ਜ਼ਿੰਦਗੀ ਸ਼ੁਰੂ ਕੀਤੀਪ੍ਰੀਤਮ ਅਤੇ ਬੌਨੀ
ਪ੍ਰੀਤਮ ਅਤੇ ਬੌਨੀ ਨੇ ਰਾਜਸਥਾਨ (ਭਾਰਤ) ਵਿਖੇ ਨਵੰਬਰ 2024 ਵਿੱਚ ਸਿੱਖ ਮਰਿਆਦਾ ਮੁਤਾਬਿਕ ਵਿਆਹ ਕਰਵਾਇਆ ਹੈ।ਇਸ ਦੌਰਾਨ ਬੌਨੀ ਨੇ ਕਈ ਮਹੀਨੇ ਪ੍ਰੀਤਮ ਦੇ ਪਰਿਵਾਰ ਨਾਲ ਸਮਾਂ ਬਤੀਤ ਕੀਤਾ ਅਤੇ ਪੰਜਾਬੀ ਸੱਭਿਆਚਾਰਕ ਤਾਣੇ-ਬਾਣੇ ਅਤੇ ਰਿਸ਼ਤਿਆਂ ਦੀ ਅਹਿਮੀਅਤ ਨੂੰ ਸਮਝਿਆ।
ਆਸਟ੍ਰੇਲੀਆ ਦੀ ਜੰਮਪਲ ਬੌਨੀ ਦਾ ਕਹਿਣਾ ਹੈ ਕਿ ਉਹ ਪ੍ਰੀਤਮ ਨਾਲ ਮਿਲਣ ਤੋਂ ਪਹਿਲਾਂ ਪੰਜਾਬ ਅਤੇ ਪੰਜਾਬੀ ਸੱਭਿਆਚਾਰ ਬਾਰੇ ਬਿਲਕੁਲ ਅਣਜਾਣ ਸੀ ਪਰ ਹੁਣ ਉਸ ਨੂੰ ਪੰਜਾਬ ਬਾਰੇ ਹੋਰ ਜਾਨਣਾ ਅਤੇ ਸਿੱਖਣਾ ਚੰਗਾ ਲੱਗਦਾ ਹੈ।
ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।