ਰਾਜਵਿੰਦਰ ਸਿੰਘ ਉੱਪਰ ਲੱਗੇ ਕਤਲ ਦੇ ਦੋਸ਼ ਬਾਰੇ ਜਿਊਰੀ ਨਹੀਂ ਕਰ ਸਕੀ ਫੈਸਲਾ, ਮੁੜ-ਟ੍ਰਾਇਲ ਦੀ ਸੰਭਾਵਨਾ

Rajwinder Singh

ਟੋਯਾਹ ਕੋਰਡਿੰਗਲੀ ਅਤੇ ਰਾਜਵਿੰਦਰ ਸਿੰਘ. Credit: L: Facebook/ Toyah Cordingley. R: AAP/ Brian Cassey

2018 ਵਿੱਚ ਕੇਰਨਜ਼ ਦੇ ਰਹਿਣ ਵਾਲੇ ਰਾਜਵਿੰਦਰ ਸਿੰਘ ਉੱਪਰ 24 ਸਾਲਾ ਟੋਯਾਹ ਕੋਰਡਿੰਗਲੀ ਦੇ ਕਥਿਤ ਕਤਲ ਦਾ ਦੋਸ਼ ਲੱਗਿਆ ਸੀ। ਇਸ ਘਟਨਾ ਤੋਂ 7 ਸਾਲ ਬਾਅਦ ਸੁਪਰੀਮ ਕੋਰਟ ਆਫ ਕੇਰਨਜ਼ ਵਿੱਚ ਇਸ ਮੁਕੱਦਮੇ ਦੀ ਸੁਣਵਾਈ ਦਾ ਅੰਤ ਜਿਊਰੀ ਵੱਲੋਂ ਬਿਨਾਂ ਕਿਸੇ ਨਤੀਜੇ ਦੇ ਨਾਲ ਹੋਇਆ ਹੈ। ਪੂਰਾ ਵੇਰਵਾ ਇਸ ਪੌਡਕਾਸਟ ਵਿੱਚ ਜਾਣੋ।


ਰਾਜਵਿੰਦਰ ਸਿੰਘ ਉੱਤੇ ਕੀ ਦੋਸ਼ ਲੱਗੇ ਸਨ?

21 ਅਕਤੂਬਰ 2018 ਨੂੰ ਉੱਤਰੀ ਕੁਈਨਸਲੈਂਡ ਦੇ ਵਾਂਗੇਟੀ ਬੀਚ ਉੱਤੇ 24 ਸਾਲਾ ਹੈਲਥ ਸਟੋਰ ਵਰਕਰ ਟੋਯਾਹ ਕੋਰਡਿੰਗਲੀ ਦੀ ਲਾਸ਼ ਮਿਲੀ ਸੀ।

ਤਫ਼ਤੀਸ਼ ਦੌਰਾਨ, ਪੁਲਿਸ ਨੇ ਮਿਲੇ ਸਬੂਤਾਂ ਦੇ ਆਧਾਰ ‘ਤੇ ਭਾਰਤ ਗਏ ਸ਼੍ਰੀ ਸਿੰਘ ‘ਤੇ ਕਤਲ ਦਾ ਦੋਸ਼ ਲਗਾਉਂਦਿਆਂ ਉਨ੍ਹਾਂ ਨੂੰ ਗ੍ਰਿਫਤਾਰ ਕਰਕੇ ਵਾਪਸ ਆਸਟ੍ਰੇਲੀਆ ਲਿਆਂਦਾ।

ਆਸਟ੍ਰੇਲੀਆ ਦੀ ਸੁਪਰੀਮ ਕੋਰਟ ਆਫ ਕੇਰਨਜ਼ ਵਿੱਚ ਇਹ ਮੁਕੱਦਮਾ ਜਸਟਿਸ ਹੈਨਰੀ ਦੁਆਰਾ ਸੁਣਿਆ ਗਿਆ ਜਿਸ ਵਿੱਚ ਸ਼੍ਰੀ ਸਿੰਘ ਨੇ ਬੇਕਸੂਰ ਹੋਣ ਦੀ ਦਲੀਲ ਦਿੱਤੀ।
Policemen escort Rajwinder Singh, 38, after he was arrested in New Delhi in November last year. He is accused of killing Australian woman Toyah Cordingley, 24, in Queensland in 2018. Source: AAP, AP /
Policemen escort Rajwinder Singh, 38, after he was arrested in New Delhi in November last year. He is accused of killing Australian woman Toyah Cordingley, 24, in Queensland in 2018. Source: AAP, AP / Source: AAP, AP / Dinesh Joshi
ਜਿਊਰੀ ਦਾ ਕੀ ਫੈਸਲਾ ਰਿਹਾ?

ਪ੍ਰੋਸੀਕਿਊਸ਼ਨ ਅਤੇ ਡਿਫੈਂਸ ਦੀਆਂ ਸਬੂਤਾਂ ਸਮੇਤ ਦਲੀਲਾਂ ਸੁਨਣ ਤੋਂ ਬਾਅਦ ਸ਼ੁੱਕਰਵਾਰ 14 ਮਾਰਚ ਨੂੰ ਸੁਪਰੀਮ ਕੋਰਟ ਦੇ ਜੱਜ ਨੇ ਜਿਊਰੀ ਨੂੰ ਸ਼੍ਰੀ ਸਿੰਘ ਦਾ ਕਸੂਰਵਾਰ ਹੋਣ ਜਾਂ ਨਾ ਹੋਣ ਦਾ ਫੈਸਲਾ ਕਰਨ ਲਈ ਭੇਜ ਦਿੱਤਾ।

ਪਰ ਤਿੰਨ ਦਿਨ ਗੱਲਬਾਤ ਕਰਨ ਤੋਂ ਬਾਅਦ ਮੰਗਲਵਾਰ 18 ਮਾਰਚ ਨੂੰ ਜਿਊਰੀ ਕੋਈ ਇਕਮਤ ਫੈਸਲੇ 'ਤੇ ਨਾਂ ਪਹੁੰਚ ਸਕੀ ਅਤੇ ਜਸਟਿਸ ਹੈਨਰੀ ਨੇ ਜਿਊਰੀ ਨੂੰ ਬਰਖ਼ਾਸਤ ਕਰਦਿਆਂ ਮੁਕੱਦਮੇ ਨੂੰ ਅਗਲੀ ਸੁਣਵਾਈ ਤੱਕ ਮੁਲਤਵੀ ਕਰ ਦਿੱਤਾ।

ਅੱਗੇ ਕੀ ਹੋਵੇਗਾ?

ਇਸ ਮਾਮਲੇ ਦੀ ਬੁੱਧਵਾਰ 26 ਮਾਰਚ ਨੂੰ ‘ਮੈਂਸ਼ਨ ਹੀਰਿੰਗ’ ਹੋਵੇਗੀ ਜਿਸ ਵਿੱਚ ਦੁਬਾਰਾ ਹੋਣ ਵਾਲੇ ਮੁਕੱਦਮੇ ਦੀ ਤਰੀਕ ਤੈਅ ਕੀਤੀ ਜਾਵੇਗੀ।

ਸਾਡੇ ਸਾਰੇ ਪੌਡਕਾਸਟ ਰਾਹੀਂ ਸੁਣੇ ਜਾ ਸਕਦੇ ਹਨ।

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBSਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,

ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ,ਅਤੇ'ਤੇ ਫਾਲੋ ਕਰੋ।

Share

Recommended for you