ਖ਼ਬਰਨਾਮਾ: ਮੈਲਬਰਨ ਵਿੱਚ ਪੁਲਿਸ ਦੀ ਗੋਲੀ ਨਾਲ ਇੱਕ ਆਦਮੀ ਹਲਾਕ, ਹੋਮਿਸਾਈਡ ਵਿਭਾਗ ਦੀ ਜਾਂਚ ਸ਼ੁਰੂ

police shooting footscray.png

ਮੈਲਬੌਰਨ ਵਿੱਚ ਇੱਕ ਵਿਅਕਤੀ ਦੀ ਪੁਲਿਸ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਹੈ। Credit: AAP

ਮੈਲਬਰਨ ਦੇ ਫੁੱਟਸਕਰੇ ਵਿੱਚ ਬੀਤੀ ਰਾਤ ਇੱਕ ਵਿਅਕਤੀ ਨੂੰ ਪੁਲਿਸ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਹੈ। ਵਿਕਟੋਰੀਆ ਪੁਲਿਸ ਕਮਾਂਡਰ ਟਿਮੋਥੀ ਟਲੀ ਦਾ ਕਹਿਣਾ ਹੈ ਕਿ ਇਸ ਹਾਦਸੇ ਤੋਂ ਬਾਅਦ ਉੱਥੇ ਮੌਜੂਦਾ ਲੋਕਾਂ ਨੇ ਅਧਿਕਾਰੀਆਂ ਉੱਤੇ ਬੋਤਲਾਂ ਸੁੱਟ ਕੇ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ। ਹੋਮੀਸਾਈਡ ਸਕੁਐਡ ਦੇ ਅਧਿਕਾਰੀ ਪ੍ਰੋਫੈਸ਼ਨਲ ਸਟੈਂਡਰਡ ਕਮਾਂਡ ਦੀ ਨਿਗਰਾਨੀ ਹੇਠ ਇਸ ਮਾਮਲੇ ਦੀ ਜਾਂਚ ਕਰਨਗੇ। ਇਹ ਅਤੇ ਹੋਰ ਖਬਰਾਂ ਲਈ ਸੁਣੋ ਇਹ ਪੌਡਕਾਸਟ....


ਦੱਸਿਆ ਜਾ ਰਿਹਾ ਹੈ ਕਿ ਬੀਤੀ ਰਾਤ 9 ਵਜੇ ਦੇ ਕਰੀਬ ਪੁਲਿਸ ਨੂੰ ਚਾਕੂ ਨਾਲ ਲੈਸ ਇੱਕ ਵਿਅਕਤੀ ਦੇ Albert Street shopping centre ਵਿੱਚ ਦਾਖਲ ਹੋਣ ਦੀ ਖਬਰ ਮਿਲੀ ਸੀ। ਵਿਕਟੋਰੀਆ ਪੁਲਿਸ ਦਾ ਕਹਿਣਾ ਹੈ ਕਿ ਦੋ ਅਫਸਰਾਂ ਨੇ ਉਸ ਆਦਮੀ ਨੂੰ ਲੱਭ ਲਿਆ ਅਤੇ ਉਸਨੂੰ ਹਥਿਆਰ ਸੁੱਟਣ ਲਈ ਕਿਹਾ, ਉਸਤੋਂ ਬਾਅਦ ਵੀ ਉਸ ਆਦਮੀ ਨੇ ਚਾਕੂ ਨਾ ਛੱਡਿਆ। ਇਸਦੇ ਚਲਦੇ ਦੋਵਾਂ ਅਧਿਕਾਰੀਆਂ ਦੁਆਰਾ ਉਸਨੂੰ ਗੋਲੀ ਮਾਰ ਦਿੱਤੀ ਗਈ। ਇਹ ਅਤੇ ਹੋਰ ਖਬਰਾਂ ਲਈ ਸੁਣੋ ਇਹ ਪੌਡਕਾਸਟ....
LISTEN TO
Punjabi_19042025_newsflashmusic image

ਖ਼ਬਰਨਾਮਾ: ਮੈਲਬਰਨ ਵਿੱਚ ਪੁਲਿਸ ਦੀ ਗੋਲੀ ਨਾਲ ਇੱਕ ਆਦਮੀ ਹਲਾਕ, ਹੋਮਿਸਾਈਡ ਵਿਭਾਗ ਦੀ ਜਾਂਚ ਸ਼ੁਰੂ

SBS Punjabi

05:01

ਸਾਡੇ ਸਾਰੇ ਪੌਡਕਾਸਟ ਰਾਹੀਂ ਸੁਣੇ ਜਾ ਸਕਦੇ ਹਨ।

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।

Share

Recommended for you