ਮਹਿੰਗਾਈ ਕਾਰਨ ਰਹਿਣ-ਸਹਿਣ ਦੀ ਵਧਦੀ ਲਾਗਤ ਪਿਛਲੇ ਸਾਲ ਤੋਂ ਦੇਸ਼ ਭਰ ਵਿੱਚ ਆਮ ਲੋਕਾਂ ਲਈ ਪਰੇਸ਼ਾਨੀ ਦਾ ਵੱਡਾ ਕਾਰਨ ਬਣੀ ਹੋਈ ਹੈ। ਆਮ ਲੋਕਾਂ ਨੂੰ ਇਸ ਮਹਿੰਗਾਈ ਕਾਰਨ ਆਪਣੀਆਂ ਜ਼ਰੂਰਤਾਂ ਪੂਰਾ ਕਰਨ ਲਈ ਹੁਣ ਵੱਧ ਘੰਟੇ ਕੰਮ ਕਰਨਾ ਪੈ ਰਿਹਾ ਹੈ।
ਭਾਵੇਂ ਸਰਕਾਰ ਦਾ ਦਾਅਵਾ ਹੈ ਕਿ ਮਹਿੰਗਾਈ ਦਰ ਇਸ ਵੇਲ਼ੇ 7 ਪ੍ਰਤੀਸ਼ਤ ਹੈ, ਪਰ ਆਮ ਕਰਿਆਨੇ ਦੀਆਂ ਵਸਤੂਆਂ ਦੀਆਂ ਕੀਮਤਾਂ ਵਿਚ ਦਰਜ ਕੀਤਾ ਗਿਆ ਵਾਧਾ ਇਨ੍ਹਾਂ ਸਰਕਾਰੀ ਅੰਕੜਿਆਂ ਦੀ ਹਾਮੀ ਨਹੀਂ ਭਰਦਾ।
ਏ ਬੀ ਐਸ ਦੇ ਅੰਕੜਿਆਂ ਦੇ ਅਨੁਸਾਰ, ਰਿਹਾਇਸ਼, ਮਨੋਰੰਜਨ ਅਤੇ ਸੱਭਿਆਚਾਰ ਤੋਂ ਇਲਾਵਾ ਖਾਣ-ਪੀਣ ਵਾਲੇ ਪਦਾਰਥਾਂ ਦੀਆਂ ਕੀਮਤਾਂ ਵਿੱਚ ਸਭ ਤੋਂ ਵੱਡਾ ਵਾਧਾ ਦਰਜ ਕੀਤਾ ਗਿਆ ਹੈ।
ਕਰਿਆਨੇ ਦੀਆਂ ਵਸਤੂਆਂ ਵਿਚ ਸਭ ਤੋਂ ਜ਼ਿਆਦਾ ਵਾਧਾ ਡੇਅਰੀ ਉਤਪਾਦਾਂ 'ਚ ਦੇਖਣ ਨੂੰ ਮਿਲਿਆ ਜਿਨ੍ਹਾਂ ਦੀ ਸਾਲਾਨਾ ਕੀਮਤ 'ਚ 14.9 ਫੀਸਦੀ ਵਾਧਾ ਹੋਇਆ ਹੈ।
ਬਰੈੱਡ ਅਤੇ 'ਸੀਰੀਅਲ' ਉਤਪਾਦਾਂ ਦੀ ਕੀਮਤਾਂ ਵਿਚ 11.8 ਫੀਸਦੀ ਜਦਕਿ ਖਾਣ-ਪੀਣ ਦੀਆਂ ਹੋਰ ਵਸਤਾਂ ਦੀਆਂ ਕੀਮਤਾਂ ਵਿਚ ਪਿਛਲੇ ਸਾਲ ਦੇ ਮੁਕਾਬਲੇ 11.3 ਫੀਸਦੀ ਵਾਧਾ ਹੋਇਆ ਹੈ।
The annual rate of inflation is 7 per cent, but it is much higher across some types of groceries. Source: SBS
ਖਪਤਕਾਰ ਐਡਵੋਕੇਸੀ ਗਰੁੱਪ 'ਚੁਆਇਸ' ਦੇ ਬੁਲਾਰੇ ਲਿਅਮ ਕੈਨੇਡੀ ਨੇ ਕਿਹਾ ਕਿ ਹਰ ਵਸਤੂ ਦੀ ਖਰੀਦ ਤੋਂ ਪਹਿਲਾਂ ਇਹ ਪੜਚੋਲ ਕਰਨੀ ਜ਼ਰੂਰੀ ਹੈ ਕੇ ਕਿ ਇਸਦੇ ਨਾਲ ਦੀ ਵਸਤੂ ਸਾਨੂ ਹੋਰ ਕੀਤੇ ਬਿਹਤਰ ਕੀਮਤ ਤੇ ਮਿਲ ਸਕਦੀ ਹੈ ਜਾ ਨਹੀਂ।