ਫੈਡਰਲ ਸਰਕਾਰ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਦੀ ਆਰਥਿਕ ਯੋਜਨਾ ਦੀ ਪਾਲਣਾ ਕੀਤੀ ਜਾਂਦੀ ਹੈ ਤਾਂ ਆਸਟ੍ਰੇਲੀਆ ਮੰਦੀ ਤੋਂ ਬਚਣ ਲਈ ਦੁਨੀਆ ਦੀਆਂ ਕੁਝ ਵੱਡੀਆਂ ਅਰਥਵਿਵਸਥਾਵਾਂ ਵਿੱਚੋਂ ਇੱਕ ਹੋਵੇਗਾ।
ਸਰਕਾਰ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਹਾਊਸਿੰਗ ਆਸਟ੍ਰੇਲੀਆ ਫਿਊਚਰ ਫੰਡ ਦੇਸ਼ ਭਰ ਵਿੱਚ ਸਪਲਾਈ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ, ਸਮਾਜਿਕ ਅਤੇ ਕਿਫਾਇਤੀ ਰਿਹਾਇਸ਼ ਪ੍ਰਦਾਨ ਕਰਨ, ਘਰੇਲੂ ਹਿੰਸਾ ਤੋਂ ਪ੍ਰਭਾਵਿਤ ਔਰਤਾਂ ਅਤੇ ਬੱਚਿਆਂ ਲਈ ਵਾਧੂ ਸਹਾਇਤਾ ਅਤੇ ਆਸਟ੍ਰੇਲੀਆ ਦੇ ਦੂਰ-ਦੁਰਾਡੇ ਦੇ ਹਿੱਸਿਆਂ ਵਿੱਚ ਆਦਿਵਾਸੀ ਭਾਈਚਾਰਿਆਂ ਵਿੱਚ ਰਿਹਾਇਸ਼ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰੇਗਾ।
ਪਰ ਗੱਠਜੋੜ ਅਤੇ ਗ੍ਰੀਨਜ਼ ਨੇ 10 ਬਿਲੀਅਨ ਡਾਲਰ ਦੇ ਫੰਡ ਬਾਰੇ ਸਵਾਲ ਉਠਾਇਆ ਹੈ।
ਗ੍ਰੀਨਜ਼ ਦਾ ਕਹਿਣਾ ਹੈ ਕਿ ਇਸ ਕਾਨੂੰਨ ਵਿੱਚ ਬਹੁਤ ਖ਼ਾਮੀਆਂ ਹਨ। ਉਹਨਾਂ ਮੁਤਾਬਕ ਅਗਲੇ ਪੰਜ ਸਾਲਾਂ ਵਿੱਚ ਬਣਾਏ ਜਾਣ ਵਾਲੇ 30,000 ਘਰਾਂ ਦਾ ਦਾਅਵਾ ਕਰਨਾ ਕਾਫ਼ੀ ਨਹੀਂ ਹੈ, ਅਤੇ ਹਰ ਸਾਲ ਖਰਚ ਕੀਤੇ ਜਾਣ ਵਾਲੇ ਫੰਡਾਂ 'ਤੇ 500 ਮਿਲੀਅਨ ਡਾਲਰ ਦੀ ਸੀਮਾ ਹਾਊਸਿੰਗ ਸੰਕਟ ਦਾ ਸਫਲਤਾਪੂਰਵਕ ਹੱਲ ਕਰਨ ਲਈ ਨਾਕਾਫੀ ਹੈ।
ਵਿਰੋਧੀ ਧਿਰ ਨੇ ਸਪੱਸ਼ਟ ਕੀਤਾ ਹੈ ਕਿ ਉਹ ਮੌਜੂਦਾ ਪ੍ਰਸਤਾਵ ਦਾ ਸਮਰਥਨ ਨਹੀਂ ਕਰੇਗੀ।
ਹਾਊਸਿੰਗ ਮੰਤਰੀ ਜੂਲੀ ਕੋਲਿਨਜ਼ ਦਾ ਕਹਿਣਾ ਹੈ ਕਿ ਪਾਰਲੀਮੈਂਟ ਦੇ ਨੁਮਾਇੰਦਿਆਂ ਨਾਲ ਉਸਾਰੂ ਚਰਚਾ ਅਤੇ ਗੱਲਬਾਤ ਜਾਰੀ ਹੈ।