ਘਰੇਲੂ ਅਤੇ ਜਿਨਸੀ ਹਿੰਸਾ ਦੇ ਪੀੜਤਾਂ ਲਈ ਸਮੇਂ 'ਤੇ ਮਦਦ ਪਹੁੰਚਯੋਗ ਬਣਾਉਣ ਲਈ ਕੀਤੀ ਗਈ ਪਹਿਲਕਦਮੀ ਦੇ ਤਹਿਤ ਟੈਕਸਟ ਸੰਦੇਸ਼ ਦੁਆਰਾ ਮਾਹਰ ਸਲਾਹ ਅਤੇ ਸਹਾਇਤਾ ਪ੍ਰਦਾਨ ਕਰਨ ਲਈ ਉਪਰਾਲਾ ਕੀਤਾ ਜਾ ਰਿਹਾ ਹੈ।
ਰਾਸ਼ਟਰੀ ਹੈਲਪਲਾਈਨ '1800RESPECT' ਨੇ ਅਸੁਰੱਖਿਅਤ ਸਥਿਤੀਆਂ ਵਿਚ ਫ਼ਸੇ ਲੋਕਾਂ, ਜੋ ਮੌਕੇ 'ਤੇ ਟੈਲੀਫੋਨ ਜਾਂ ਵੈਬ ਚੈਟ ਰਾਹੀਂ ਸੰਪਰਕ ਬਣਾਉਣ ਵਿਚ ਅਸਮਰਥ ਹੋਣ, ਨੂੰ ਮਦਦ ਪ੍ਰਾਪਤ ਕਰਨ ਲਈ ਟੈਕਸਟ ਮੈਸਜ ਸੇਵਾਵਾਂ ਪ੍ਰਦਾਨ ਕਰਨ ਦਾ ਫ਼ੈਸਲਾ ਕੀਤਾ ਹੈ।
ਇਸ ਹਾਟਲਾਈਨ ਨੇ ਸਾਲ 2022/23 ਵਿੱਤੀ ਸਾਲ ਵਿੱਚ 268,629 ਤੋਂ ਵੱਧ ਲੋਕਾਂ ਦੀ ਮਦਦ ਕੀਤੀ। ਟੈਕਸਟ ਮੈਸਜ ਸੇਵਾਵਾਂ ਦਾ ਵਿਸਤਾਰ ਖਾਸ ਤੌਰ 'ਤੇ ਪੇਂਡੂ ਅਤੇ ਦੂਰ-ਦੁਰਾਡੇ ਦੇ ਵਿੱਚ ਰਹਿਣ ਵਾਲੇ ਲੋਕਾਂ ਦੀ ਮਦਦ ਲਈ ਕੀਤਾ ਗਿਆ ਹੈ ਜਿਨ੍ਹਾਂ ਦੀ ਤਕਨਾਲੋਜੀ ਜਾਂ ਇੰਟਰਨੈਟ ਤੱਕ ਸੀਮਤ ਪਹੁੰਚ ਹੁੰਦੀ ਹੈ।
ਫ਼ੋਨ ਅਤੇ ਔਨਲਾਈਨ ਸੇਵਾ ਵਾਂਗ, ਟੈਕਸਟ ਸਪੋਰਟ ਵੀ 7 ਦਿਨ 24 ਘੰਟੇ ਉਪਲਬਧ ਹੋਵੇਗੀ।
ਪੀੜਤ ਮਦਦ ਲੈਣ ਲਈ 0458 737 732 ਨੰਬਰ 'ਤੇ ਟੈਕਸਟ ਕਰ ਸਕਦੇ ਹਨ।