ਫੇਅਰ ਵਰਕ ਐਕਟ 2009 ਵਿੱਚ ਵਿਆਪਕ ਸੁਧਾਰਾਂ ਵਜੋਂ ਵਰਕਰਾਂ ਨੂੰ ਕੰਮ ਖਤਮ ਹੋਣ ਤੋਂ ਬਾਅਦ ਕੰਮ ਤੋਂ ਪੂਰੀ ਤਰ੍ਹਾਂ "ਡਿਸਕਨੈਕਟ" ਹੋਣ ਦੇ ਅਧਿਕਾਰ ਦੇ ਪ੍ਰਸਤਾਵ ਉੱਤੇ ਚਰਚਾ ਕੀਤੀ ਜਾ ਰਹੀ ਹੈ।
ਕੰਮ ਤੋਂ ਪੂਰੀ ਤਰ੍ਹਾਂ "ਡਿਸਕਨੈਕਟ" ਹੋਣ ਦਾ ਮਤਲਬ ਇਹ ਹੈ ਕਿ ਕੰਮ ਖਤਮ ਹੋਣ ਤੋਂ ਬਾਅਦ ਕੰਮ ਸਬੰਧੀ ਕਿਸੇ ਤਰ੍ਹਾਂ ਦੀਆਂ ਫੋਨ ਕਾਲਾਂ, ਈਮੇਲਾਂ, ਟੈਕਸਟ ਸੁਨੇਹਿਆਂ ਆਦਿ ਦਾ ਜਵਾਬ ਦੇਣਾ ਵਰਜਿਤ ਹੋਵੇਗਾ।
ਆਸਟ੍ਰੇਲੀਆ ਇੰਸਟੀਚਿਊਟਸ ਸੈਂਟਰ ਫਾਰ ਫਿਊਚਰ ਵਰਕ ਸੰਸਥਾ ਦੀ 2022 ਦੀ ਰਿਪੋਰਟ ਅਨੁਸਾਰ ਆਸਟ੍ਰੇਲੀਆ ਵਿੱਚ ਤਕਰੀਬਨ 79 ਪ੍ਰਤੀਸ਼ਤ ਫੁੱਲ-ਟਾਈਮ ਕਾਮਿਆਂ ਨੇ ਆਪਣੇ ਨਿਰਧਾਰਤ ਸਮੇਂ ਤੋਂ ਬਾਅਦ ਵੀ ਕੰਮ ਕੀਤਾ ਹੈ।
ਆਸਟ੍ਰੇਲੀਆ ਇੰਸਟੀਚਿਊਟ ਦੁਆਰਾ 2023 ਵਿੱਚ ਕੀਤੇ ਇੱਕ ਅਧਿਐਨ ਵਿੱਚ ਵੀ ਇਹ ਪਾਇਆ ਗਿਆ ਸੀ ਕਿ ਰੁਜ਼ਗਾਰਦਾਤਾ ਇਸ ਜੁਗਤ ਨਾਲ ਹਰ ਸਾਲ ਆਪਣੇ ਕਰਮਚਾਰੀਆਂ ਤੋਂ 280 ਤੋਂ ਵੱਧ ਘੰਟੇ ਵੱਧ ਕੰਮ ਕਰਾ ਲੈਂਦੇ ਹਨ।
ਸੈਨੇਟ ਦੀ ਇੱਕ ਰਿਪੋਰਟ ਵਿੱਚ ਕਰਮਚਾਰੀਆਂ ਨੂੰ ਇਹ ਕਾਨੂੰਨੀ ਅਧਿਕਾਰ ਦੇਣ ਦੀ ਸਿਫਾਰਸ਼ ਕੀਤੀ ਗਈ ਹੈ।