ਐਰੋਸਪੇਸ ਇੰਜੀਨੀਅਰ ਅਤੇ ਪੀਐਚਡੀ ਸਕਾਲਰ ਰਮਨਦੀਪ ਕੌਰ ਨੂੰ ਆਪਣੀ ਕਿਸਮਤ 'ਤੇ ਵਿਸ਼ਵਾਸ ਨਹੀਂ ਹੋਇਆ ਜਦੋਂ ਉਨ੍ਹਾਂ ਦੀ ਅਰਜ਼ੀ ਨੂੰ 90 ਦਿਨਾਂ ਤੋਂ ਵੀ ਘੱਟ ਸਮੇਂ ਵਿੱਚ ਮਨਜ਼ੂਰੀ ਦੇ ਦਿੱਤੀ ਗਈ।
30 ਸਾਲਾ ਰਮਨਦੀਪ ਦਾ ਕਹਿਣਾ ਹੈ ਕਿ ਆਸਟ੍ਰੇਲੀਅਨ ਨਾਗਰਿਕ ਬਣਨ ਦੇ ਜੋਸ਼ ਨੇ ਉਨ੍ਹਾਂ ਨੂੰ ਮੌਜੂਦਾ ਪ੍ਰਕਿਰਿਆ ਅਤੇ ਸਮਾਂ-ਸੀਮਾਂ ਬਾਰੇ ਵਿਸਤਾਰ ਵਿੱਚ ਜਾਣਕਾਰੀ ਪ੍ਰਾਪਤ ਕਰਣ ਲਈ ਪ੍ਰੇਰਿਤ ਕੀਤਾ।
ਇਸ ਬਾਰੇ ਪੜਦਿਆਂ-ਪੜਦਿਆਂ ਉਨ੍ਹਾਂ ਨੂੰ ਇੱਕ ਐਸਬੀਐਸ ਪੰਜਾਬੀ ਦਵਾਰਾ ਪ੍ਰਕਾਸ਼ਿਤ ਲੇਖ ਤੋਂ ਜਾਣਕਾਰੀ ਮਿਲੀ ਕਿ ਜੇ ਕਿਸੇ ਬਿਨੈਕਾਰ ਦੇ ਨਾਗਰਿਕਤਾ ਟੈਸਟ ਦੀ ਤਾਰੀਖ਼ ਕੁਝ ਮਹੀਨੇ ਦੂਰ ਹੈ ਤਾਂ ਉਹ ਤਾਰੀਖ਼ ਨੂੰ ਨੇੜੇ ਲਿਆਉਣ ਲਈ ਦੁਬਾਰਾ ਕੋਸ਼ਿਸ਼ ਕਰ ਸਕਦੇ ਹਨ।
ਗ੍ਰਹਿ ਵਿਭਾਗ ਦੇ ਅੰਕੜੇ ਦਰਸਾਉਂਦੇ ਹਨ ਕਿ ਪਰਵਾਸੀਆਂ ਨੂੰ ਆਸਟ੍ਰੇਲੀਅਨ ਨਾਗਰਿਕ ਬਣਨ ਲਈ ਲੰਬੇ ਇੰਤਜ਼ਾਰ ਦਾ ਸਾਹਮਣਾ ਕਰਨਾ ਪੈਂਦਾ ਹੈ। 28 ਫਰਵਰੀ ਤੱਕ ਵਿਭਾਗ ਕੋਲ 155,000 ਤੋਂ ਵੱਧ ਅਰਜ਼ੀਆਂ ਹਨ ਜਿਨ੍ਹਾਂ ਉਤੇ ਹਾਲੇ ਫ਼ੈਸਲਾ ਲੈਣਾ ਬਾਕੀ ਹੈ।
ਐਸ ਬੀ ਐਸ ਪੰਜਾਬੀ ਦੀ ਨੂੰ ਬੁੱਕਮਾਰਕ ਕਰੋ ਅਤੇ ਲਈ ਐਪ ਸਟੋਰ ਉੱਤੇ ਜਾਓ। ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ। ਤੁਸੀਂ ਸਾਨੂੰ ਅਤੇ 'ਤੇ ਵੀ ਫ਼ਾਲੋ ਕਰ ਸਕਦੇ ਹੋ।