ਪਾਕਿਸਤਾਨੀ ਵਿਦਿਆਰਥੀ ਅਬਦੁੱਲਾ ਕੈਸਰ ਯੂਨੀਵਰਿਸਟੀ ਦੀ ਲਾਇਬ੍ਰੇਰੀ ਵਿੱਚ ਸ਼ਾਂਤੀ ਨਾਲ ਪੜਾਈ ਕਰਨਾ ਚਾਹੁੰਦਾ ਸੀ। ਪਰੰਤੂ ਲਾਇਬ੍ਰੇਰੀ ਵੱਲ ਜਾਂਦੇ ਹੋਏ 7 ਹੋਰ ਵਿਦਿਆਰਥੀਆਂ ਦੇ ਇੱਕ ਗੁਟ ਨੇ ਇਸ 21 ਸਾਲਾ ਵਿਦਿਆਰਥੀ ਦੀ ਕਾਰ ਨੂੰ ਰੋਕ ਕੇ ਉਸ ਤੇ ਹਮਲਾ ਕਰ ਦਿੱਤਾ।
ਕੈਸਰ ਨੇ ਦੱਸਿਆ ਕਿ ਇੱਕ ਹਮਲਾਵਰ ਨੇ ਉਸਨੂੰ ਕਿਹਾ “go back to your f***ing country”
ਕੈਸਰ ਨੇ ਦੱਸਿਆ ਕਿ ਉਸਦੇ ਧਰਮ ਤੇ ਟਿੱਪਣੀ ਕੀਤੀ ਗਈ।
"'ਤੈਨੂੰ ਇੱਥੇ ਰਹਿਣ ਦਾ ਕੋਈ ਹੱਕ ਨਹੀਂ ਹੈ। ਤੂੰ ਮੁਸਲਮਾਨ ਹੈ', ਓਹੀ ਜੋ ਆਮ ਤੌਰ ਤੇ ਨਸਲੀ ਟਿੱਪਣੀਆਂ ਕੀਤੀਆਂ ਜਾਂਦੀਆਂ ਹਨ," ਉਸਨੇ ਐਸ ਬੀ ਐਸ ਨਿਊਜ਼ ਨੂੰ ਦੱਸਿਆ।
ਇੱਕ ਹਮਲਾਵਰ ਜਿਸਨੇ ਕਿ ਇੱਕ ਨਕਲ ਡਸਟਰ ਪਾਇਆ ਹੋਇਆ ਸੀ, ਕੈਸਰ ਦਾ ਨੱਕ ਤੋੜ ਦਿੱਤਾ ਅਤੇ ਡਾਕਟਰਾਂ ਅਨੁਸਾਰ ਉਸਨੂੰ ਸਰਜਰੀ ਦੀ ਲੋੜ ਹੈ।
ਇਸ ਹਮਲੇ ਮਗਰੋਂ ਹੁਣ ਕੈਸਰ ਖੌਫਜ਼ਦਾ ਹੈ ਅਤੇ ਯੂਨੀਵਰਸਿਟੀ ਵਾਪਿਸ ਜਾਣ ਤੋਂ ਡਰ ਰਿਹਾ ਹੈ।
ਯੂਨੀਵਰਸਿਟੀ ਦੀ ਸਟੂਡੈਂਟ ਕਾਉਂਸਿਲ ਦਾ ਕਹਿਣਾ ਹੈ ਕਿ ਇਹ ਹਮਲਾ ਕੈਮਪਸ ਤੇ ਸੁਰੱਖਿਆ ਪਰਬੰਧ ਮਜਬੂਤ ਬਣਾਉਣ ਦੀ ਲੋੜ ਦਾ ਪ੍ਰਮਾਣ ਹੈ।
"ਵਿਦਿਆਰਥੀ ਕੈਮਪਸ ਤੇ ਵਧੇਰੇ ਸੁਰਖਿਆ ਪ੍ਰਬੰਧ ਚਾਹੁੰਦੇ ਹਨ, ਉਹ ਚਾਹੁੰਦੇ ਹਨ ਕਿ ਵਧੇਰੇ ਗਸ਼ਤ ਕੀਤੀ ਜਾਵੇ," ਵਿਦਿਆਰਥੀ ਜਥੇਬੰਦੀ ਦੀ ਪ੍ਰਧਾਨ ਕ੍ਰਿਸਟੀ ਮੁਲੇਨ ਨੇ ਕਿਹਾ।
ਕਈ ਹੋਰ ਯੂਨੀਵਰਸਿਟੀਆਂ ਵਾਂਗ ਹੀ ਨਿਊ ਕਾਸਲ ਯੂਨੀਵਰਸਿਟੀ ਵੀ ਕਾਫੀ ਵੱਡੀ ਹੈ ਅਤੇ ਇਮਾਰਤਾਂ ਵਿਚਾਲੇ ਕਾਫੀ ਫੈਸਲਾ ਹੈ।
ਅਤੇ ਹਨੇਰੇ ਇਲਾਕਿਆਂ ਨੂੰ ਰੋਸ਼ਨ ਕਰਨ ਦੀ ਪ੍ਰਬੰਧ ਵੀ ਨਾਕਾਫ਼ੀ ਦੱਸਿਆ ਜਾਂਦਾ ਹੈ।
"ਮੈਂ ਦਿਨ ਚ ਤਾਂ ਸੁਰੱਖਿਅਤ ਮਹਿਸੂਸ ਕਰਦੀ ਹਾਂ ਪ੍ਰੰਤੂ ਰਾਤ ਨੂੰ ਨਹੀਂ," ਇੱਕ ਮਹਿਲਾ ਵਿਦਿਆਰਥੀ ਨੇ ਕਿਹਾ।
"ਕੀਤੇ ਜਾਣ ਤੋਂ ਪਹਿਲਾਂ ਸੁਰੱਖਿਆ ਕਰਮੀਆਂ ਨੂੰ ਬੁਲਾਣਾ ਵੀ ਅਜੀਬ ਹੁੰਦਾ ਹੈ ਕਿਉਂਕਿ ਇਸਦੇ ਲਈ ਲੰਮੀ ਉਡੀਕ ਕਰਨੀ ਪੈਂਦੀ ਹੈ ਅਤੇ ਤੁਸੀਂ ਉਸ ਸਮੇਂ ਤੱਕ ਉਥੇ ਹੀ ਫਸ ਜਾਂਦੇ ਹੋ," ਉਸਨੇ ਕਿਹਾ।
ਯੂਨੀਵਰਸਿਟੀ ਦੀ ਪ੍ਰੋ ਵਾਈਸ ਚਾਂਸਲਰ ਪ੍ਰੋਫੇਰਸਰ ਲਿਜ਼ ਬਰਡ ਨੇ ਕਿਹਾ ਕਿ ਯੂਨੀਵਰਸਿਟੀ ਵਿੱਚ ਸੁਧਾਰ ਦੀ ਗੁੰਜਾਇਸ਼ ਹੈ।
ਕੈਸਰ ਅਜਿਹੇ ਹਮਲੇ ਦਾ ਸ਼ਿਕਾਰ ਹੋਣ ਵਾਲਾ ਕੋਈ ਪਹਿਲਾ ਅੰਤਰਰਾਸ਼ਰੀ ਵਿਦਿਆਰਥੀ ਨਹੀਂ ਹੈ।
ਪਿਛਲੇ ਸਾਲ ਕੈਨਬੇਰਾ ਵਿੱਚ ਕਈ ਚੀਨੀ ਵਿਦਿਆਰਥੀਆਂ ਤੇ ਹਮਲੇ ਹੋਏ ਸਨ। 2008-09 ਦੌਰਾਨ ਕਈ ਭਾਰਤੀ ਵਿਦਿਆਰਥੀਆਂ ਤੇ ਹਮਲਿਆਂ ਮਗਰੋਂ ਭਾਰਤ ਤੋਂ ਆਸਟ੍ਰੇਲੀਆ ਆਉਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿੱਚ ਭਾਰੀ ਗਿਰਾਵਟ ਆਈ ਸੀ।
ਆਪਣੇ ਤੇ ਇਸ ਗੰਭੀਰ ਹਮਲੇ ਦੇ ਬਾਵਜੂਦ ਕੈਸਰ ਆਸਟ੍ਰੇਲੀਆ ਬਾਰੇ ਚੰਗੀ ਸੋਚ ਰੱਖਦਾ ਹੈ।
"ਆਸਟ੍ਰੇਲੀਆ ਬਾਰੇ ਮੇਰੀ ਸੋਚ ਹੁਣ ਵੀ ਚੰਗੀ ਹੈ ਅਤੇ ਮੈਨੂ ਹੁਣ ਵੀ ਆਸਟ੍ਰੇਲੀਆ ਪਹਿਲਾਂ ਜਿੰਨਾ ਹੀ ਪਸੰਦ ਹੈ। ਕੁਝ ਵਿਅਕਤੀ ਆਸਟ੍ਰੇਲੀਆ ਬਾਰੇ ਮੇਰੀ ਸੋਚ ਨਹੀਂ ਬਦਲ ਸਕਦੇ," ਉਸਨੇ ਕਿਹਾ।