ਕਾਮਨਵੈਲਥ ਖੇਡਾਂ ਤੋਂ ਫਰਾਰ ਹੋਏ ਖਿਡਾਰੀਆਂ ਚੋਂ 'ਕਈਆਂ' ਨੇ ਆਸਟ੍ਰੇਲੀਆ ਵਿੱਚ ਸ਼ਰਨ ਮੰਗੀ

ਐਸ ਬੀ ਐਸ ਨਿਊਜ਼ ਨੂੰ ਮਿਲੀ ਜਾਣਕਾਰੀ ਅਨੁਸਾਰ ਕਾਮਨਵੈਲਥ ਖੇਡਾਂ ਦੌਰਾਨ ਲਾਪਤਾ ਹੋਏ ਖਿਡਾਰੀਆਂ ਅਤੇ ਅਧਿਕਾਰੀਆਂ ਵਿੱਚੋਂ ਕਈਆਂ ਨੇ ਪ੍ਰੋਟੈਕਸ਼ਨ ਵੀਜ਼ੇ ਲਈ ਅਰਜ਼ੀਆਂ ਦਿੱਤੀਆਂ ਹਨ।

Commonwealth Games, Missing athletes from Cameroon.

Missing athletes from Cameroon. Source: AAP

ਤਕਰੀਬਨ 19 ਖਿਡਾਰੀ ਅਤੇ ਅਧਿਕਾਰੀ ਜੋ ਕਿ ਖੇਡਾਂ ਦੌਰਾਨ ਫਰਾਰ ਹੋਏ ਸਨ ਹੁਣ ਆਸਟ੍ਰੇਲੀਆ ਵਿੱਚ ਰਹਿਣ ਲਈ ਪ੍ਰੋਟੈਕਸ਼ਨ ਵੀਜ਼ੇ ਦੀ ਅਰਜ਼ੀਆਂ ਦਾਖਲ ਕਰਨ ਲਈ ਇਕ ਰਿਫਿਊਜੀ ਲੀਗਲ ਸਰਵਿਸ ਦੀ ਮਦਦ ਲੈ ਰਹੇ ਹਨ।

ਮੰਗਲਵਾਰ ਨੂੰ ਖਿਡਾਰੀਆਂ ਅਤੇ ਅਧਿਕਾਰੀਆਂ ਦੇ ਵੀਜ਼ਿਆਂ ਦੀ ਮਿਆਦ ਮੁੱਕਣ ਤੋਂ ਪਹਿਲਾਂ, ਹੋਮ ਅਫੇਯਰ ਮੰਤਰੀ ਪੀਟਰ ਡਟਣ ਨੇ ਇਹਨਾਂ ਨੂੰ ਆਪਣੇ ਆਪ ਨੂੰ ਬਾਰਡਰ ਫੋਰਸ ਦੇ ਹਵਾਲੇ ਕਰਨ ਦੀ ਅਪੀਲ ਕੀਤੀ।

ਇਹਨਾਂ ਵਿੱਚੋਂ ਕਈਆਂ ਨੂੰ ਬ੍ਰਿਜਿੰਗ ਵੀਜ਼ੇ ਮਿਲ ਜਾਨ ਦੀ ਖਬਰ ਵੀ ਹੈ, ਹਾਲਾਂਕਿ ਸ਼੍ਰੀ ਡਟਣ ਦੇ ਵਿਭਾਗ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ।

ਰਿਫਿਊਜੀ ਅਡਵਾਈਸ ਐਂਡ ਕੇਸਵਰਕ ਸਰਵਿਸ ਦੀ ਮੁੱਖ ਸੋਲੀਸਿਟਰ ਸੇਰਾ ਡੇਲ ਨੇ ਦੱਸਿਆ: "ਅਸੀਂ ਇਹ ਦਸ ਸਕਦੇ ਹਾਂ ਕਿ ਸਾਨੂ ਵੱਡੀ ਗਿਣਤੀ ਵਿੱਚ ਲੋਕਾਂ ਨੇ ਪਹੁੰਚ ਕੀਤੀ ਹੈ ਅਤੇ ਸਾਡੀ ਸਮਝ ਮੁਤਾਬਿਕ ਮੀਡਿਆ ਵਿੱਚ ਦੱਸੇ ਲੋਕਾਂ ਤੋਂ ਕੀਤੇ ਵੱਧ ਲੋਕ ਆਸਟ੍ਰੇਲੀਆ ਵਿੱਚ ਸ਼ਰਨ ਦੀ ਮੰਗ ਕਰ ਸਕਦੇ ਹਨ।"
ਖੇਡਾਂ ਦੇ ਲਈ 6,500 ਖਿਡਾਰੀ ਅਤੇ ਅਧਿਕਾਰੀ ਆਸਟ੍ਰੇਲੀਆ ਪਹੁੰਚੇ ਸਨ। ਪਰ ਸਾਫ ਹੈ ਕਿ ਕਈਆਂ ਦਾ ਮੰਤਵ ਖੇਡਾਂ ਤੋਂ ਅਲਾਵਾ ਇਥੇ ਰਹਿਣ ਦਾ ਵੀ ਸੀ।

"ਜੇ ਕਰ ਕੋਈ ਵੀ ਆਪਣੇ ਵੀਜ਼ੇ ਦੀਆਂ ਸ਼ਰਤਾਂ ਦੀ ਉਲੰਘਣਾ ਕਰਦਾ ਹੈ, ਉਹਨਾਂ ਤੇ ਹਰੇਕ ਵਿਅਕਤੀ ਵਾਂਗ ਕਾਨੂੰਨ ਲਾਗੂ ਹੁੰਦਾ ਹੈ ਅਤੇ ਜੇਕਰ ਉਹ ਆਪ ਅਥਾਰਿਟੀ ਕੋਲ ਨਹੀਂ ਜਾਂਦੇ ਤਾਂ ਉਹਨਾਂ ਦੀ ਭਾਲ ਕਰਕੇ ਉਹਨਾਂ ਨੂੰ ਡਿਪੋਰਟ ਕੀਤਾ ਜਾਵੇਗਾ," ਹੋਮ ਅਫੇਯਰ ਮੰਤਰੀ ਪੀਟਰ ਡਟਣ ਨੇ ਕਿਹਾ।

"ਜੇਕਰ ਇਹਨਾਂ ਲੋਕਾਂ ਦਾ ਕੋਈ ਦਾਅਵਾ ਹੈ, ਜਾਂ ਇਹ ਵਿਭਾਗ ਅੱਗੇ ਕੋਈ ਗੱਲ ਰੱਖਣਾ ਚਾਹੁੰਦੇ ਹਨ, ਉਸਤੇ ਵਿਚਾਰ ਕੀਤਾ ਜਾਵੇਗਾ।

ਕਈ ਟੀਮਾਂ ਬਿਨਾ ਖਿਡਾਰੀਆਂ ਤੋਂ ਹੀ ਆਪਣੇ ਮੁਲਕਾਂ ਨੂੰ ਮੁੜੀਆਂ। ਕੈਮਰੂਨ ਦੇ 11 ਖਿਡਾਰੀ ਵਾਪਿਸ ਨਹੀਂ ਮੁੜੇ। ਬਾਕੀ ਫਰਾਰ ਹੋਏ ਖਿਡਾਰੀ ਯੂਗਾਂਡਾ, ਘਾਨਾ, ਸੀਅਰਾ ਲਿਓਨ ਅਤੇ ਰਵਾਂਡਾ ਦੇ ਹਨ।

ਮਿਸ ਡੇਲ ਨੇ ਕਿਹਾ :" ਸਾਡੀ ਸਮਝ ਮੁਤਾਬਿਕ, ਜੇਕਰ ਕੋਈ ਵਿਅਕਤੀ ਇਥੇ ਵੈਧ ਵੀਜ਼ੇ ਤੇ ਹੈ ਅਤੇ ਉਹ ਵੀਜ਼ੇ ਦੀ ਮਿਆਦ ਮੁੱਕਣ ਤੋਂ ਪਹਿਲਾਂ ਅਰਜੀ ਦਾਖਲ ਕਰਦਾ ਹੈ ਤਾਂ ਉਸਨੂੰ ਬ੍ਰਿਜਿੰਗ ਵੀਜ਼ਾ ਮਿਲਣਾ ਚਾਹੀਦਾ ਹੈ ਜਿਸ ਨਾਲ ਕਿ ਉਹ ਉਸਦੀ ਅਰਜੀ ਤੇ ਫੈਸਲਾ ਹੋਣ ਤੱਕ ਆਸਟ੍ਰੇਲੀਆ ਵਿੱਚ ਰਹਿ ਸਕਦਾ ਹੈ।"

"ਜੇਕਰ ਤੁਸੀਂ ਆਪਣਾ ਵੀਜੇ ਦੀ ਮਿਆਦ ਖਤਮ ਹੋਣ ਤੋਂ ਪਹਿਲਾਂ ਕਲੇਮ ਦਾਖਿਲ ਨਹੀਂ ਕੀਤਾ ਤਾਂ ਤੁਸੀਂ "ਅਨਲਾਫੁੱਲ ਸਿਟੀਜ਼ਨ" ਬਣ ਜਾਂਦੇ ਹੋ ਅਤੇ ਤੁਹਾਨੂੰ ਗਿਰਫ਼ਤਾਰ ਕਰਕੇ ਡਿਪੋਰਟ ਕੀਤਾ ਜਾ ਸਕਦਾ ਹੈ। "

"ਬ੍ਰਿਜਿੰਗ ਵੀਜ਼ਾ ਦੇਣ ਦਾ ਨਿਰਣਾ ਮੰਤਰੀ ਦੇ ਹੱਥ ਹੈ। "

ਲਾਪਤਾ ਹੋਏ ਕੁਝ ਖਿਡਾਰੀਆਂ ਅਤੇ ਅਧਿਕਾਰੀਆਂ ਵਿਚੋਂ ਕੁਝ ਕੁਈਨਸਲੈਂਡ ਦੀ ਅਫਰੀਕਨ ਕਮਿਊਨਟੀ ਨਾਲ ਸੰਪਰਕ ਵਿੱਚ ਸਨ ਪਰੰਤੂ ਹੁਣ ਸਿਡਨੀ ਜਾਂ ਮੈਲਬੌਰਨ ਵਿੱਚ ਹੋ ਸਕਦੇ ਹਨ।

ਮੈਲਬੌਰਨ ਵਿੱਚ ਸਾਲ 2006 ਦੀ ਕਾਮਨਵੈਲਥ ਖੇਡਾਂ ਪਿੱਛੋਂ ਵੀ 45 ਖਿਡਾਰੀ ਜੋ ਕਿ ਜ਼ਿਆਦਾਤਰ ਅਫਰੀਕੀ ਮੁਲਕਾਂ ਤੋਂ ਸਨ, ਵਾਪਿਸ ਨਹੀਂ ਮੁਦੇ।

ਉਹਨਾਂ ਵਿਚੋਂ ਕਈਆਂ ਨੂੰ ਸ਼ਰਨਾਰਥੀ ਮੰਨਿਆ ਗਿਆ, ਜਿਵੇਂ ਕਿ ਕੈਮਰੂਨ ਦੇ ਵੇਟ ਲਿਫਟਰ ਸਿਮਪਲਿਸ ਰਿਬੋਏਮ ਅਤੇ ਫ੍ਰਾਂਸਿਓਸ ਏਟਉਂਦੀ ਜਿਨ੍ਹਾਂ ਨੇ ਬਾਅਦ ਵਿੱਚ ਆਸਟ੍ਰੇਲੀਆ ਦੀ ਨੁਮਾਇੰਦਗੀ ਕਰਕੇ ਮੈਡਲ ਜਿੱਤੇ।

ਆਸਟ੍ਰੇਲੀਆ ਵਿੱਚ ਹਰੇਕ ਸਾਲ ਆਰਜ਼ੀ ਵੀਜ਼ਿਆਂ ਤੇ ਆਏ ਲੋਕ ਇਥੇ ਰੁਕ ਕੇ ਪ੍ਰੋਟੈਕਸ਼ਨ ਵੀਜ਼ੇ ਲਈ ਅਰਜ਼ੀਆਂ ਦਾਖਿਲ ਕਰਦੇ ਹਨ।

ਸਾਲ 2016-17 ਦੌਰਾਨ ਆਰਜ਼ੀ ਵੀਜ਼ਿਆਂ ਤੇ ਆਸਟ੍ਰੇਲੀਆ ਆਏ 62,900 ਵਿਅਕਤੀਆਂ ਨੇ ਪ੍ਰੋਟੈਕਸ਼ਨ ਵੀਜ਼ੇ ਲਈ ਅਰਜ਼ੀਆਂ ਦਾਖਿਲ ਕੀਤੀਆਂ ਸਨ।

ਸਭ ਤੋਂ ਵੱਡੀ ਗਿਣਤੀ, ਤਕਰੀਬਨ ਦਸ ਹਜ਼ਾਰ ਮਲੇਸ਼ੀਆ ਤੋਂ ਸਨ, ਫੇਰ 6.500 ਚੀਨ ਅਤੇ 5,170 ਅਮਰੀਕਾ ਤੋਂ।

Share

Published

Updated

By Stefan Armbruster

Share this with family and friends