ਅੰਤਰਰਾਸ਼ਟਰੀ ਆਵਾਜਾਈ ਤੇ ਹੱਧਬੰਦੀ 24 ਅਕਤੂਬਰ ਤੱਕ ਵੱਧੀ; ਮੈਲਬੌਰਨ ਆਉਣ ਵਾਲੀਆਂ ਸਾਰੀਆਂ ਉਡਾਂਣਾ ਰੱਦ

ਰਾਜਾਂ ਅਤੇ ਪ੍ਰਦੇਸ਼ਾਂ ਵਿੱਚ ਕੁਆਰੰਟੀਨ ਪ੍ਰਬੰਧਾਂ ਨੂੰ ਕਾਰਗਰ ਰੱਖਣ ਲਈ ਸਰਕਾਰ ਨੇ 24 ਅਕਤੂਬਰ ਤੱਕ ਆਉਣ ਵਾਲੇ ਅੰਤਰਰਾਸ਼ਟਰੀ ਯਾਤਰੀਆਂ ਦੀ ਗਿਣਤੀ ‘ਤੇ ਸੱਖਤ ਹੱਦਬੰਦੀ ਨੀਤੀਆਂ ਨੂੰ ਬਰਕਰਾਰ ਰੱਖਣ‘ ਦਾ ਫੈਸਲਾ ਲਿਆ ਹੈ। ਸਰਕਾਰ ਨੇ ਇਹ ਵੀ ਫ਼ੈਸਲਾ ਲਿਆ ਹੈ ਕੀ ਹੁਣ 24 ਅਕਤੂਬਰ ਤੱਕ ਮੈਲਬੌਰਨ ਵਿੱਚ ਕੋਈ ਅੰਤਰਰਾਸ਼ਟਰੀ ਉਡਾਣ ਨਹੀਂ ਉਤਰੇਗੀ।

International arrival caps

Australia is one of few countries in the world to ban its citizens from leaving the country Source: James D. Morgan/Getty Images

ਇਸ ਹੱਧਬੰਧੀ ਦੀ ਮਿਆਦ ਅਕਤੂਬਰ ਤੱਕ ਵਧਾ ਦਿੱਤੇ ਜਾਣ ਨਾਲ਼ ਭਾਰਤ ਵਿਚ ਫ਼ਸੇ ਹੋਏ ਸੈਂਕੜੇ ਆਸਟ੍ਰੇਲੀਆਈ ਨਾਗਰਿਕਾਂ ਅਤੇ ਸਥਾਈ ਨਿਵਾਸੀਆਂ ਦਾ ਘਰ ਪਰਤਣ ਦਾ ਸੁਫਨਾਂ ਸੀਮਤ ਵਿਕਲਪਾਂ ਵਿੱਚ ਹੀ ਬੱਧ ਕੇ ਰਹਿ ਗਿਆ ਹੈ। ਇਨ੍ਹਾਂ ਤਬਦੀਲੀਆਂ ਕਾਰਨ ਆਪਣੇ ਅਜ਼ੀਜ਼ਾਂ ਨਾਲ ਵਿਛੋੜਾ ਹੋਰ ਲੰਮਾ ਹੋ ਸੱਕਦਾ ਹੈ।

ਪ੍ਰਧਾਨ ਮੰਤਰੀ ਸਕਾਟ ਮੌਰਿਸਨ ਨੇ ਕਿਹਾ ਕੀ ਦੇਸ਼ ਭਰ ਦੇ ਕੁਆਰੰਟੀਨ ਪ੍ਰਬੰਧਾਂ ਨੂੰ ਪ੍ਰਭਾਵਕਾਰੀ ਰੱਖਣ ਲਈ ਕੁਝ ਹੋਰ ਮਹੀਨਿਆਂ ਤੱਕ ਹੱਦਬੰਦੀ ਰੱਖਣੀ, ਸਮੇਂ ਦੀ ਲੋੜ ਹੈ।

ਜੁਲਾਈ ਦੇ ਅੱਧ ਤੋਂ ਲਗੀਆਂ ਪਾਬੰਦੀਆਂ ਨੂੰ ਬਰਕਰਾਰ ਰੱਖਣ ਦੇ ਫੈਸਲੇ ਦੀ ਘੋਸ਼ਣਾ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਨੇੜਲੇ ਭਵਿੱਖ ਵਿਚ ਇਸ ਕੈਪਿੰਗ ਨੂੰ ਹਾਲਾਤਾਂ ਵਿੱਚ ਸੁਧਾਰ ਆਉਣ ਨਾਲ਼ ਬਦਲ ਸਕਦੀ ਹੈ।

ਵਿਕਟੋਰੀਆ ਵਿੱਚ ਕੋਰੋਨਾਵਾਇਰਸ ਕੇਸਾਂ ਦੀ ਗਿਣਤੀ ਵਿੱਚ ਹੋ ਰਹੇ ਰਿਕਾਰਡ ਵਾਧੇ ਕਾਰਣ ਸਰਕਾਰ ਨੇ ਮੈਲਬੌਰਨ ਵਿਚ ਅੰਤਰਰਾਸ਼ਟਰੀ ਉਡਾਣਾਂ ਦੀ ਮੁਅੱਤਲੀ ਨੂੰ ਬਰਕਰਾਰ ਰੱਖਣ ਦਾ ਫੈਸਲਾ ਵੀ ਕੀਤਾ ਹੈ।

ਵੱਖ-ਵੱਖ ਰਾਜਾਂ ਵਿੱਚ ਪ੍ਰਤਿਬੰਧਤ ਸੂਚੀ ਇਸ ਪ੍ਰਕਾਰ ਹੈ

ਸਿਡਨੀ - ਪ੍ਰਤੀ ਦਿਨ 350 ਯਾਤਰੀਆਂ ਦੇ ਆਉਣ ਦੀ ਇਜਾਜ਼ਤ ਹੈ
ਪਰਥ - ਹਰ ਹਫ਼ਤੇ 525 ਯਾਤਰੀਆਂ ਦੀ ਆਮਦ ਸੀਮਾ ਹੈ
ਬ੍ਰਿਸਬੇਨ - 500 ਪ੍ਰਤੀ ਹਫਤੇ ਯਾਤਰੀਆਂ ਦੀ ਬੰਦਸ਼ ਹੈ
ਐਡੀਲੇਡ - ਹਰ ਹਫਤੇ 500 ਯਾਤਰੀਆਂ ਦੀ ਆਮਦ ਸੀਮਾ ਹੈ
ਕੈਨਬਰਾ, ਡਾਰਵਿਨ - ਹਰ ਵੱਖਰੀ ਫਲਾਈਟ ਤੇ ਯਾਤਰੀਆਂ ਦੀ ਹੱਧਬੰਦੀ ਅਧਿਕਾਰੀਆਂ ਨਾਲ਼ ਵਿਚਾਰ ਵਟਾਂਦਰੇ ਤੇ ਨਿਰਭਰ ਰਹੇਗਾ ਅਤੇ
ਹੋਬਾਰਟ - ਸਾਰੀਆਂ ਅੰਤਰਰਾਸ਼ਟਰੀ ਉਡਾਣਾਂ ਰੱਦ ਰਹਿਣਗੀਆਂ

ਗੋਰ ਤਲਬ ਹੈ ਕੀ ਇਨ੍ਹਾਂ ਨੀਤੀਆਂ ਨੂੰ ਕੁਆਰੰਟੀਨ ਸਮਰੱਥਾ ਅਤੇ ਲੋੜਾਂ ਮੁਤਾਬਕ ਬਦਲਿਆ ਜਾ ਸੱਕਦਾ ਹੈ। 

ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ ‘ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਜਾਣਕਾਰੀ ਤੁਸੀਂ ਆਪਣੇ  ਤੋਂ ਲੈ ਸਕਦੇ ਹੋ।

ਜੇ ਤੁਹਾਨੂੰ ਠੰਡ ਜਾਂ ਫਲੂ ਵਰਗੇ ਲੱਛਣ ਮਹਿਸੂਸ ਹੋ ਰਹੇ ਹਨ ਤਾਂ ਤੁਸੀਂ ਆਪਣੇ ਡਾਕਟਰ ਜਾਂ ਕਰੋਨਾਵਾਇਰਸ ਹੈਲਥ ਇਨਫੋਰਮੇਸ਼ਨ ਹੋਟਲਾਈਨ ਨੂੰ 1800 020 080 ‘ਤੇ ਫੋਨ ਕਰਦੇ ਹੋਏ ਟੈਸਟ ਕਰਵਾ ਸਕਦੇ ਹੋ।

ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ  ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ  ਉੱਤੇ ਉਪਲਬਧ ਹੈ।  

Share
Published 11 August 2020 10:10am
Updated 12 August 2022 3:15pm
By Avneet Arora, Ravdeep Singh


Share this with family and friends