ਨਿਊ ਸਾਊਥ ਵੇਲਜ਼ ਸਰਕਾਰ ਵਲੋਂ ਪਿਛਲੇ ਹਫਤੇ ਦੇ ਤੂਫਾਨਾਂ ਅਤੇ ਹੜ੍ਹਾਂ ਕਰਕੇ ਹੋਏ ਨੁਕਸਾਨ ਤੋਂ ਪ੍ਰਭਾਵਿਤ ਲੋਕਾਂ ਲਈ ਰਾਹਤ ਰਾਸ਼ੀ ਦਾ ਐਲਾਨ ਕੀਤਾ ਗਿਆ ਹੈ।
ਐਮਰਜੈਂਸੀ ਮੈਨੇਜਮੈਂਟ ਮੰਤਰੀ ਮਰ੍ਹੇ ਵਾਟ ਨੇ ਕਿਹਾ ਕਿ ਸਰਕਾਰ ਵਲੋਂ ਅਸਥਾਈ ਰਿਹਾਇਸ਼, ਭੋਜਨ ਅਤੇ ਕੱਪੜੇ ਸਮੇਤ ਤੁਰੰਤ ਲੋੜਾਂ ਦੀ ਭਰਪਾਈ ਲਈ ਵੀ ਫੰਡਿੰਗ ਮੁਹੱਈਆ ਕੀਤੀ ਗਈ ਹੈ।
ਫੈਡਰਲ ਸਰਕਾਰ ਵਲੋਂ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਲਈ ਅਦਾਇਗੀ ਪ੍ਰੋਗਰਾਮ ਨੂੰ ਅੱਠ ਹੋਰ ਕੌਂਸਲ ਖੇਤਰਾਂ ਵਿੱਚ ਵਧਾਉਣ ਦਾ ਫ਼ੈਸਲਾ ਲਿਆ ਗਿਆ ਹੈ ਜਿਸ ਦੇ ਚਲਦਿਆਂ ਹੁਣ 37 ਕੌਂਸਲਾਂ ਦੇ ਪ੍ਰਭਾਵਿਤ ਨਿਵਾਸੀ ਇਸ ਸਰਕਾਰੀ ਰਾਹਤ ਲਈ ਯੋਗ ਹੋਣਗੇ।
ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਕਿਹਾ ਕਿ ਫੈਡਰਲ ਅਤੇ ਨਿਊ ਸਾਊਥ ਵੇਲਜ਼ ਦੀਆਂ ਸਰਕਾਰਾਂ ਪੀੜਤਾਂ ਦੀ ਸਹਾਇਤਾ ਲਈ ਮਿਲ ਕੇ ਕੰਮ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਹੜ੍ਹਾਂ ਤੋਂ ਪ੍ਰਭਾਵਿਤ ਛੇ ਲੱਖ ਤੋਂ ਵੱਧ ਲੋਕਾਂ ਨੂੰ ਹੁਣ ਤੱਕ ਤਕਰੀਬਨ 514 ਮਿਲੀਅਨ ਡਾਲਰਾਂ ਦੀ ਸਹਾਇਤਾ ਪ੍ਰਦਾਨ ਕੀਤੀ ਜਾ ਚੁੱਕੀ ਹੈ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਰਾਮ ਸੁਣੋ ਅਤੇ ਸਾਨੂੰ