ਆਸਟ੍ਰੇਲੀਆ ਸਰਕਾਰ ਦੀ ਆਲਮੀ ਪ੍ਰਤਿਭਾ ਸਕੀਮ ਦੇ ਪਾਇਲਟ ਤਹਿਤ ਆਸਟ੍ਰੇਲੀਆ ਵਿਸ਼ਵ ਭਰ ਵਿੱਚੋਂ ਖਾਸ ਮਹਾਰਤ ਵਾਲੇ ਕਾਮਿਆਂ ਲਈ ਇੱਕ ਖਾਸ ਵੀਜ਼ਾ ਸ਼ੁਰੂ ਕੀਤਾ ਜਾ ਰਿਹਾ ਹੈ। 1 ਜੁਲਾਈ ਤੋਂ ਆਸਟ੍ਰੇਲੀਆ ਵਿੱਚ ਕਾਰੋਬਾਰ ਅਜਿਹੇ ਕਾਮਿਆਂ ਨੂੰ ਸਪੌਂਸਰ ਕਰ ਸਕਣਗੇ ਜਿਹਨਾਂ ਦੀ ਮਹਾਰਤ ਕਾਰੋਬਾਰਾਂ ਨੂੰ ਵਧਣ ਫੁੱਲਣ ਵਿੱਚ ਸਹਾਈ ਹੋਵੇ ਅਤੇ ਰੋਜ਼ਗਾਰ ਦੇ ਹੋਰ ਮੌਕੇ ਪੈਦਾ ਕਰ ਸਕੇ।
ਸਕੀਮ ਦਾ ਪਾਇਲਟ 12 ਮਹੀਨੇ ਲਈ ਚੱਲੇਗਾ ਅਤੇ ਕਾਰੋਬਾਰਾਂ ਨੂੰ ਖਾਸ ਮਹਾਰਤ ਵਾਲੇ ਕਾਮਿਆਂ ਨੂੰ ਸਪੌਂਸਰ ਕਰਨ ਵਿੱਚ ਮਦਦ ਕਰੇਗਾ ਜੋ ਕਿ ਆਸਟ੍ਰੇਲੀਆ ਵਿੱਚ ਮਿਲਨੇ ਮੁਸ਼ਕਿਲ ਹੋਣ।
ਇੱਕ ਸਾਂਝੇ ਜਾਰੀ ਕੀਤੇ ਬਿਆਨ ਵਿੱਚ ਰੋਜ਼ਗਾਰ ਅਤੇ ਨਵੀਨਤਾ ਲਈ ਮੰਤਰੀ ਮਿਕੇਲਿਆ ਕੈਸ਼ ਅਤੇ ਨਾਗਰਿਕਤਾ ਮੰਤਰੀ ਐਲਨ ਟੱਜ ਨੇ ਕਿਹਾ ਕਿ ਸਰਕਾਰ ਨੇ ਉਦਯੋਗ ਅਤੇ ਹੋਰਨਾਂ ਸਟੇਕ ਹੋਲਡਰਾਂ ਨਾਲ ਮਸ਼ਵਰਾ ਕੀਤਾ ਹੈ।
ਇਸ ਸਕੀਮ ਦੇ ਦੋ ਭਾਗ ਹਨ - ਇੱਕ ਪਹਿਲਾਂ ਤੋਂ ਸਥਾਪਿਤ ਕਾਰੋਬਾਰਾਂ ਲਈ ਅਤੇ ਦੂਜਾ ਨਵੇਂ ਸ਼ੁਰੂ ਹੋਏ ਸਟਾਰਟ ਅਪ ਲਈ।
ਇਸ ਸਕੀਮ ਤਹਿਤ ਕਾਮਿਆਂ ਨੂੰ ਸਪੌਂਸਰ ਕਰਨ ਵਾਲੇ ਕਾਰੋਬਾਰਾਂ ਨੂੰ ਇਹ ਸਬੂਤ ਦੇਣਾ ਜ਼ਰੂਰੀ ਹੋਵੇਗਾ ਕਿ ਉਹ ਆਸਟ੍ਰੇਲੀਆ ਵਿੱਚ ਉਸ ਖਾਸ ਨੌਕਰੀ ਲਈ ਉਚਿਤ ਵਿਅਕਤੀ ਦੀ ਭਾਲ ਵਿੱਚ ਨਾਕਾਮ ਰਹੇ ਹਨ।
ਸਪੌਂਸਰ ਕੀਤੇ ਵਿਅਕਤੀ ਟੇਮਪਰੇਰੀ ਸ੍ਕਿਲ ਸ਼ੋਰਟੇਜ ਵੀਜ਼ੇ ਤੇ ਆਸਟ੍ਰੇਲੀਆ ਆ ਸਕਣਗੇ ਅਤੇ ਤਿੰਨ ਸਾਲ ਬਾਅਦ ਉਹ ਪਰਮਾਨੈਂਟ ਰੇਸੀਡੈਂਸੀ ਲਈ ਅਪਲਾਈ ਕਰ ਸਕਦੇ ਹਨ।
ਰੋਜ਼ਗਾਰ ਅਤੇ ਨਵੀਨਤਾ ਮੰਤਰੀ ਸੈਨੇਟਰ ਮੇਕੇਲਿਆ ਕੇਸ਼ ਨੇ ਕਿਹਾ ਕਿ ਇਹ ਸਕੀਮ ਕਾਰੋਬਾਰਾਂ ਵੱਲੋਂ ਭਵਿੱਖ ਦੀਆਂ ਲੋੜਾਂ ਅਨੁਸਾਰ ਵੀਜ਼ਾ ਪ੍ਰਬੰਧਾਂ ਦੀ ਲੋੜ ਪੂਰੀ ਕਰ ਸਕਦਾ ਹੈ।
"ਇਹ ਸਕੀਮ ਆਸਟ੍ਰੇਲੀਆ ਨੂੰ ਆਲਮੀ ਪੱਧਰ ਤੇ ਮਹਾਰਤ ਵਾਲੇ ਕਾਮਿਆਂ ਨਾਲ ਜੋੜੇਗੀ ਜੋ ਕਿ ਅਰਥਚਾਰੇ ਦੇ ਵਾਧੇ ਅਤੇ ਨਵੀਨਤਾ ਵਾਲੇ ਕਾਰੋਬਾਰਾਂ ਦੀ ਤਰੱਕੀ ਵਿੱਚ ਸਹਾਈ ਹੋਣਗੇ।"
"ਸਰਕਾਰ ਸਟੇਕ ਹੋਲਡਰਾਂ ਦੇ ਨਾਲ ਇਸ ਪ੍ਰੋਗਰਾਮ ਦਾ ਵੱਧ ਤੋਂ ਵੱਧ ਫਾਇਦਾ ਆਸਟ੍ਰੇਲੀਆ ਨੂੰ ਪਹੁੰਚਾਉਣ ਲਈ ਨੇੜਤਾ ਨਾਲ ਕੱਮ ਕਰ ਰਹੀ ਹੈ, ਤਾਂ ਜੋ ਕਾਰੋਬਾਰਾਂ ਵਿੱਚ ਵਾਧਾ ਹੋਵੇ ਅਤੇ ਹੋਰ ਰੋਜ਼ਗਾਰ ਉਪਲਬਧ ਹੋ ਸਕੇ। "
ਨਾਗਰਿਕਤਾ ਮੰਤਰੀ ਐਲਨ ਟੱਜ ਨੇ ਕਿਹਾ ਕਿ ਇਸ ਨਵੀ ਸਕੀਮ ਨਾਲ ਵਿਸ਼ਵ ਭਾਰਤ ਤੋਂ ਮਹਾਰਤੀ ਕਾਮਿਆਂ ਨੂੰ ਆਸਟ੍ਰੇਲੀਆ ਆਉਣ ਵਿੱਚ ਸੌਖ ਹੋਵੇਗੀ।
"ਕੁੱਝ ਸਿਖਰ ਦੀਆਂ ਸਕਿੱਲ ਦੀ ਵਿਸ਼ਵ ਭਾਰਤ ਵਿੱਚ ਕਾਰੋਬਾਰਾਂ ਦੀ ਜ਼ਬਰਦਸਤ ਮੰਗ ਹੈ। ਅਸੀਂ ਅਜਿਹੇ ਕਾਮਿਆਂ ਨੂੰ ਆਸਟ੍ਰੇਲੀਆ ਲਿਆਉਂਨਾ ਚਾਹੁੰਦੇ ਹਾਂ, ਤਾਂ ਜੋ ਇਥੇ ਕਾਰੋਬਾਰਾਂ ਦੀ ਸਹਾਇਤਾ ਕੀਤੀ ਜਾ ਸਕੇ ਤੇ ਦੇਸ਼ ਦੀ ਖੁਸ਼ਹਾਲੀ ਵਧੇ।