'ਵੀਜ਼ਾ ਬੈਕਲਾਗ ਦੀ ਸਮਸਿਆ ਦਾ ਹੱਲ ਰਾਤੋ-ਰਾਤ ਨਹੀਂ ਹੋ ਸਕਦਾ': ਆਸਟ੍ਰੇਲੀਅਨ ਇਮੀਗ੍ਰੇਸ਼ਨ ਮੰਤਰੀ

ਗ੍ਰਹਿ ਮਾਮਲਿਆਂ ਦੇ ਵਿਭਾਗ ਨੂੰ ਵੀਜ਼ਾ ਬੈਕਲਾਗ ਨੂੰ ਹੱਲ ਕਰਨ ਲਈ ਹੋਰ ਸਟਾਫ ਨੂੰ ਕੰਮ 'ਤੇ ਲਾਉਣ ਦਾ ਨਿਰਦੇਸ਼ ਦਿੱਤਾ ਗਿਆ ਹੈ ਜਦਕਿ ਆਨਸ਼ੋਰ ਹੁਨਰਮੰਦ ਅਸਥਾਈ ਪ੍ਰਵਾਸੀਆਂ ਵਲੋਂ ਇਹ ਦਲੀਲ ਦਿੱਤੀ ਜਾ ਰਹੀ ਹੈ ਕਿ ਕਿਉਂਕੀ ਉਹ ਆਸਟ੍ਰੇਲੀਆ ਦੀ ਆਰਥਿਕਤਾ ਵਿੱਚ ਪਹਿਲੋਂ ਤੋਂ ਹੀ ਆਪਣਾ ਯੋਗਦਾਨ ਪਾ ਰਹੇ ਹਨ ਇਸ ਕਰਕੇ ਉਨ੍ਹਾਂ ਦੀਆਂ ਅਰਜ਼ੀਆਂ ਨੂੰ ਤਰਜੀਹ ਮਿਲਣੀ ਚਾਹੀਦੀ ਹੈ।

visa backlog

There is a backlog of skilled worker applications waiting to be processed. Source: Getty

ਇਮੀਗ੍ਰੇਸ਼ਨ, ਸਿਟੀਜ਼ਨਸ਼ਿਪ ਅਤੇ ਬਹੁ-ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਐਂਡਰਿਊ ਜਾਇਲਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਨ੍ਹਾਂ ਨੇ ਗ੍ਰਹਿ ਮਾਮਲਿਆਂ ਦੇ ਵਿਭਾਗ ਨੂੰ ਮੌਜੂਦਾ ਵੀਜ਼ਾ ਬੈਕਲਾਗ ਨੂੰ ਹੱਲ ਕਰਨ ਲਈ ਹੋਰ ਸਟਾਫ ਸਮਰਪਿਤ ਕਰਨ ਦੇ ਨਿਰਦੇਸ਼ ਦਿੱਤੇ ਹਨ।

ਇਮੀਗ੍ਰੇਸ਼ਨ ਮੰਤਰੀ ਨੇ ਬਿਆਨ ਵਿੱਚ ਇਹ ਵੀ ਕਿਹਾ ਕਿ ਵਿਭਾਗ ਮੁੱਖ ਤੌਰ ਉੱਤੇ ਆਫਸ਼ੋਰ ਅਰਜ਼ੀਆਂ ਨੂੰ ਤਰਜੀਹ ਦੇ ਰਿਹਾ ਹੈ ਤਾਂ ਕਿ ਵਧੇਰੇ ਅਸਥਾਈ ਹੁਨਰਮੰਦ, ਵਿਦਿਆਰਥੀ ਅਤੇ ਵਿਜ਼ਿਟਰ ਆਸਟ੍ਰੇਲੀਆ ਪਹੁੰਚ ਸਕਣ ਅਤੇ ਆਰਥਿਕ ਵਿਕਾਸ ਵਿੱਚ ਆਪਣਾ ਯੋਗਦਾਨ ਪਾ ਸਕਣ।

ਜੂਨ 2022 ਤੱਕ 745,000 ਵੀਜ਼ਾ ਅਰਜ਼ੀਆਂ ਨੂੰ ਅੰਤਿਮ ਰੂਪ ਦਿੱਤਾ ਜਾ ਚੁੱਕਾ ਹੈ, ਜਿਸ ਵਿੱਚ 645,000 ਆਫਸ਼ੋਰ ਵੀਜ਼ਾ ਅਰਜ਼ੀਆਂ ਸ਼ਾਮਲ ਹਨ, ਜਿਨ੍ਹਾਂ ਵਿੱਚੋਂ 388,000 ਵਿਜ਼ਟਰ ਵੀਜ਼ਾ, 62,000 ਵਿਦਿਆਰਥੀ ਵੀਜ਼ਾ ਅਤੇ 9,550 ਅਸਥਾਈ ਹੁਨਰਮੰਦ ਵੀਜ਼ਾ ਹਨ।

ਸ੍ਰੀ ਜਾਈਲਸ ਨੇ ਕਿਹਾ ਕਿ ਵਿਭਾਗ ਬੈਕਲਾਗ ਨਾਲ ਜਲਦੀ ਤੋਂ ਜਲਦੀ ਨਜਿੱਠਣਾ ਚਾਉਂਦਾ ਹੈ ਅਤੇ ਇਸ ਲਈ ਉਹ ਉਪਲਬਧ ਸਾਰੇ ਵਿਕਲਪਾਂ ਦਾ ਮੁਲਾਂਕਣ ਕਰ ਰਿਹਾ ਹੈ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਰਾਮ ਸੁਣੋ ਅਤੇ ਸਾਨੂੰ 

Share
Published 1 August 2022 9:56am
By Natasha Kaul, Ravdeep Singh

Share this with family and friends