2021 ਦੀ ਜਨਗਣਨਾ ਦੇ ਅੰਕੜਿਆਂ ਤੋਂ ਪਤਾ ਲਗਦਾ ਹੈ ਕਿ ਕਿਰਾਏ 'ਤੇ ਰਹਿਣ ਵਾਲਿਆਂ ਵਿੱਚੋਂ ਇੱਕ ਤਿਹਾਈ ਲੋਕ ਇਸ ਵਕਤ ਘਰ ਦਾ ਕਿਰਾਇਆ ਦੇਣ ਦਾ ਤਣਾਅ ਮਹਿਸੂਸ ਕਰ ਰਹੇ ਹਨ। ਇਸ ਸਰਵੇਖਣ ਵਿੱਚ ਇਹ ਵੀ ਪਾਇਆ ਗਿਆ ਕਿ ਬਹੁਤੇ ਘਰਾਂ ਦੀ ਕੁੱਲ ਘਰੇਲੂ ਆਮਦਨ ਦਾ ਘੱਟੋ ਘੱਟ 30 ਪ੍ਰਤੀਸ਼ਤ ਕਿਰਾਏ ਵਿੱਚ ਚਲਾ ਜਾਂਦਾ ਹੈ।
ਉਤਪਾਦਕਤਾ ਕਮਿਸ਼ਨ ਦੇ ਅਨੁਸਾਰ ਘੱਟ ਆਮਦਨੀ ਵਾਲੇ ਪਰਿਵਾਰਾਂ ਵਿੱਚ ਇਹ ਅੰਕੜਾ 50.2 ਪ੍ਰਤੀਸ਼ਤ ਤੱਕ ਵੱਧ ਜਾਂਦਾ ਹੈ ਜੋ ਕਿ ਇਨ੍ਹਾਂ ਪਰਿਵਾਰਾਂ ਲਈ ਤਣਾਅ ਦਾ ਵੱਡਾ ਕਾਰਨ ਹੈ।
ਮੌਜੂਦਾ ਲੇਬਰ ਫੈਡਰਲ ਸਰਕਾਰ ਨੇ ਅਗਲੇ ਪੰਜ ਸਾਲਾਂ ਵਿੱਚ 30,000 ਕਿਫ਼ਾਇਤੀ ਸਮਾਜਿਕ ਘਰ ਬਣਾਉਣ ਲਈ 10 ਬਿਲੀਅਨ ਡਾਲਰ ਖਰਚ ਕਰਣ ਦੀ ਆਪਣੀ ਵਚਨਬੱਧਤਾ ਦੋਹਰਾਈ ਹੈ।
ਏ ਸੀ ਟੀ ਆਸਟ੍ਰੇਲੀਆ ਵਿੱਚ ਇੱਕਮਾਤਰ ਅਧਿਕਾਰ ਖੇਤਰ ਹੈ ਜਿਥੇ ਕਿਰਾਏ ਵਿੱਚ ਵਾਧੇ ਨੂੰ ਇੱਕ ਸੀਮਾ ਵਿੱਚ ਰੱਖਣ ਦੀ ਪਬੰਦੀ ਹੈ। ਦੱਖਣੀ ਆਸਟ੍ਰੇਲੀਅਨ ਗ੍ਰੀਨਜ਼ ਦੇ ਐਮਪੀ ਰੌਬਰਟ ਸਿਮਜ਼ ਨੇ ਕਿਹਾ ਕਿ ਉਹ ਇਸ ਮਹੀਨੇ ਰਾਜ ਦੀ ਸੰਸਦ ਵਿੱਚ ਇੱਕ ਬਿੱਲ ਪੇਸ਼ ਕਰਨ ਦੀ ਯੋਜਨਾ ਬਣਾ ਰਹੇ ਹਨ ਤਾਂ ਜੋ ਮਹਿੰਗਾਈ ਦਰ ਦੇ ਦਾਇਰੇ ਵਿੱਚ ਵਾਧੇ ਨੂੰ ਸੀਮਤ ਰਖਿਆ ਜਾ ਸਕੇ।
ਘਰ ਦੇ ਕਰਾਏ ਵਿੱਚ ਵਾਧੇ ਨੂੰ ਲੈ ਕੇ ਵੱਖ-ਵੱਖ ਰਾਜਾਂ ਵਿੱਚ ਲੋਕਾਂ ਨੂੰ ਵੱਖ-ਵੱਖ ਅਧਿਕਾਰ ਪ੍ਰਾਪਤ ਹਨ ਜਿਨ੍ਹਾਂ ਦੀ ਜਾਣਕਾਰੀ ਸਥਾਨਕ ਸਰਕਾਰੀ ਅਤੇ ਗੈਰ-ਸਰਕਾਰੀ ਸੰਗਠਨਾ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਰਾਮ ਸੁਣੋ ਅਤੇ ਸਾਨੂੰ