ਵਿਕਟੋਰੀਅਨ ਸਰਕਾਰ ਦਾ ਦਾਵਾ ਹੈ ਕਿ ਇੱਕ ਵੈਬਸਾਈਟ ਸਹੂਲਤ ਦੇ ਚਲਦਿਆਂ ਲੋਕ ਊਰਜਾ ਬਿੱਲਾਂ ਵਿੱਚ ਭਾਰੀ ਬੱਚਤ ਕਰ ਸਕਦੇ ਹਨ।
ਪ੍ਰੀਮੀਅਰ ਡੇਨੀਅਲ ਐਂਡਰਿਊਜ਼ ਦੇ ਪਹਿਲਾਂ ਆਏ ਬਿਆਨ ਮੁਤਾਬਿਕ ਸਰਕਾਰ ਚਾਹੁੰਦੀ ਹੈ ਕਿ ਲੋਕ ਉਹਨਾਂ ਊਰਜਾ ਕੰਪਨੀਆਂ ਦੀ ਤਲਾਸ਼ ਕਰਨ ਜੋ ਉਹਨਾਂ ਨੂੰ ਸਸਤੀ ਬਿਜਲੀ ਮੁਹਈਆ ਕਰਵਾਉਂਦੀਆਂ ਹੋਣ।
ਚਾਲੂ ਵਿੱਤ ਵਰੇ ਦੌਰਾਨ ਸਰਕਾਰ ਨੇ $48 ਮਿਲੀਅਨ ਡਾਲਰ ਵਜੋਂ ਰਾਖਵੇਂ ਰੱਖੇ ਹਨ ਤਾਂਕਿ ਪਰਿਵਾਰਾਂ ਨੂੰ ਸਸਤੀ ਊਰਜਾ ਮਿਲ ਸਕੇ।
$50 ਡਾਲਰ ਬੋਨਸ ਲੈਣ ਲਈ ਤੁਹਾਨੂੰ ਆਪਣੀ ਜਾਣਕਾਰੀ ਪ੍ਰਦਾਨ ਕਰਨੀ ਪਵੇਗੀ ਜਿਸਦੇ ਚਲਦਿਆਂ ਤੁਸੀਂ ਨਾ ਸਿਰਫ ਆਪਣੇ ਊਰਜਾ ਬਿੱਲ ਬਾਰੇ ਹੋਰ ਜਾਣ ਸਕੋਗੇ ਬਲਕਿ ਹੋਰਨਾਂ ਊਰਜਾ ਕੰਪਨੀਆਂ ਵੱਲੋਂ ਦਿੱਤੀਆਂ ਜਾਂਦੀਆਂ 'ਡੀਲਜ਼' ਦਾ ਇੱਕ ਤੁਲਨਾਤਮਕ ਅਧਿਐਨ ਵੀ ਕਰ ਸਕਦੇ ਹੋ।
ਇਹ ਬੋਨਸ ਲੈਣ ਲਈ ਵੈਬਸਾਈਟ ਨੂੰ 1 ਜੁਲਾਈ ਤੋਂ 31 ਦਸੰਬਰ 2018 ਦਰਮਿਆਨ ਵਰਤਣਾ ਪਏਗਾ ਅਤੇ ਇਸਦੇ ਚਲਦਿਆਂ ਊਰਜਾ ਕੰਪਨੀ ਨੂੰ ਬਦਲਣਾ ਜ਼ਰੂਰੀ ਨਹੀਂ ਹੈ।